ਕਾਂਗੋ 'ਚ ਮੰਕੀਪਾਕਸ ਨਾਲ 58 ਲੋਕਾਂ ਦੀ ਮੌਤ ਕਾਰਨ ਮਚੀ ਤੜਥੱਲੀ, WHO ਨੇ ਸੱਦੀ ਮੀਟਿੰਗ
Saturday, May 21, 2022 - 10:49 AM (IST)
ਕਿਨਸ਼ਾਸਾ (ਏਜੰਸੀ)- ਅਫਰੀਕੀ ਮਹਾਂਦੀਪ ਵਿਚ ਸਥਿਤ ਦੇਸ਼ ਕਾਂਗੋ ਲੋਕਤੰਤਰੀ ਗਣਰਾਜ 'ਚ ਮੰਕੀਪਾਕਸ ਦੇ ਘੱਟੋ-ਘੱਟ 1,284 ਸ਼ੱਕੀ ਮਾਮਲੇ ਸਾਹਮਣੇ ਆਏ ਹਨ ਅਤੇ 58 ਮੌਤਾਂ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਇਹ ਜਾਣਕਾਰੀ ਦਿੱਤੀ ਹੈ। ਕਾਂਗੋ ਵਿੱਚ ਸੰਗਠਨ ਦੇ ਦਫ਼ਤਰ ਨੇ ਟਵੀਟ ਕੀਤਾ ਕਿ ਕਾਂਗੋ ਦੇ ਪ੍ਰਾਂਤਾਂ ਜਿਵੇਂ ਕਿ ਸਾਂਕੁਰੂ, ਤਸ਼ੋਪੋ, ਇਕਵਾਤੂਰ ਅਤੇ ਸ਼ੂਪਾ ਵਿੱਚ 913 ਮਾਮਲੇ ਸਾਹਮਣੇ ਆਏ ਹਨ, ਜੋ ਕਿ ਦੇਸ਼ ਭਰ ਵਿੱਚ ਕੁੱਲ ਰਿਪੋਰਟ ਕੀਤੇ ਗਏ ਮਾਮਲਿਆਂ ਦਾ ਲਗਭਗ 75 ਫ਼ੀਸਦੀ ਹੈ।
ਮੰਕੀਪਾਕਸ ਇੱਕ ਬਹੁਤ ਹੀ ਦੁਰਲੱਭ ਛੂਤ ਵਾਲੀ ਬਿਮਾਰੀ ਹੈ, ਜਿਸ ਵਿੱਚ ਸੰਕਰਮਿਤ ਮਰੀਜ਼ ਦੇ ਬਹੁਤ ਨਜ਼ਦੀਕੀ ਸੰਪਰਕ ਵਿਚ ਆਉਣ 'ਤੇ ਹੀ ਸੰਕਰਮਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਵਿੱਚ ਮਰੀਜ਼ ਨੂੰ ਬਹੁਤ ਹਲਕਾ ਬੁਖ਼ਾਰ ਹੁੰਦਾ ਹੈ ਅਤੇ ਜ਼ਿਆਦਾਤਰ ਲੋਕ ਕੁਝ ਹਫ਼ਤਿਆਂ ਵਿੱਚ ਠੀਕ ਵੀ ਹੋ ਜਾਂਦੇ ਹਨ। ਕੁਝ ਪ੍ਰਮੁੱਖ ਲੱਛਣ ਹਨ ਬੁਖ਼ਾਰ, ਸਰੀਰ ਵਿੱਚ ਦਰਦ, ਸਿਰ ਦਰਦ, ਸਰੀਰ ਵਿੱਚ ਸੋਜ, ਥਕਾਵਟ ਅਤੇ ਛਾਲੇ। ਮੀਡੀਆ ਰਿਪੋਰਟਾਂ ਮੁਤਾਬਕ ਮਈ ਵਿਚ ਬ੍ਰਿਟੇਨ, ਪੁਰਤਗਾਲ, ਸਪੇਨ, ਸਵੀਡਨ ,ਬੈਲਜੀਅਮ, ਇਟਲੀ, ਆਸਟ੍ਰੇਲੀਆ ਅਤੇ ਕੈਨੇਡਾ, ਅਮਰੀਕਾ ਤੋਂ ਮੰਕੀਪਾਕਸ ਦੇ ਕੁਝ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: ਜੁੜਵਾਂ ਭੈਣਾਂ ਦੇ ਨਾਲ ਅਜੀਬ ਸੰਯੋਗ, ਇੱਕੋ ਦਿਨ ਇੱਕੋ ਜਿਹੇ ਪੁੱਤਰਾਂ ਨੂੰ ਜਨਮ ਦਿੱਤਾ
ਉਥੇ ਹੀ ਕਈ ਦੇਸ਼ਾਂ ’ਚ ਮੰਕੀਪਾਕਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਇਸ ’ਤੇ ਚਰਚਾ ਕਰ ਲਈ ਮਾਹਿਰਾਂ ਦੀ ਇਕ ਹੰਗਾਮੀ ਮੀਟਿੰਗ ਸੱਦੀ ਹੈ। ਮੰਕੀਪਾਕਸ ਇਕ ਦੁਰਲੱਭ ਪਰ ਸੰਭਾਵਿਤ ਰੂਪ ਨਾਲ ਫਲੂ ਵਰਗੀ ਗੰਭੀਰ ਵਾਇਰਸ ਬੀਮਾਰੀ ਹੈ ਜੋ ਲਿਮਫ ਨੋਡਸ ਦੀ ਸੋਜਿਸ਼ ਨਾਲ ਸ਼ੁਰੂ ਹੁੰਦੀ ਹੈ।
ਇਹ ਵੀ ਪੜ੍ਹੋ: 7 ਮਹੀਨੇ ਦੀ ਗਰਭਵਤੀ ਨੂੰ ਢਿੱਡ 'ਚ ਲੱਗੀ ਗੋਲੀ, ਮੌਤ ਨਾਲ ਲੜ ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।