''ਆਰਟੇਮਿਸ-2'' ਮਿਸ਼ਨ ਵੱਲੋਂ ਚੰਦਰਮਾ ਦੀਆਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਜਾਰੀ
Wednesday, Apr 08, 2026 - 06:29 PM (IST)
ਵੈਨਕੂਵਰ (ਮਲਕੀਤ ਸਿੰਘ) : ਨਾਸਾ ਦੇ ‘ਆਰਟੇਮਿਸ-2’ ਮਿਸ਼ਨ ਦੌਰਾਨ ਚੰਦਰਮਾ ਦੇ ਨੇੜੇਓਂ ਲੰਘਦੇ ਹੋਏ ਖਿੱਚੀਆਂ ਗਈਆਂ ਸ਼ਾਨਦਾਰ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਸੰਸਾਰ ਭਰ ਵਿੱਚ ਲੋਕਾਂ ਦਾ ਧਿਆਨ ਖਿੱਚਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਸਵੀਰਾਂ ਓਰਾਇਨ ਯਾਨ ਤੋਂ ਲਈਆਂ ਗਈਆਂ ਹਨ, ਜਿਨ੍ਹਾਂ ਵਿੱਚ ਚੰਦਰਮਾ ਦੇ ਦ੍ਰਿਸ਼ਾਂ ਦੇ ਨਾਲ ਧਰਤੀ ਦਾ ਦ੍ਰਿਸ਼ ਵੀ ਨਜ਼ਰੀ ਆਉਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮਿਸ਼ਨ ਦੌਰਾਨ ਪੁਲਾੜ ਯਾਤਰੀਆਂ ਨੇ ਦੂਰੀ ਤੈਅ ਕਰਨ ਦਾ ਨਵਾਂ ਰਿਕਾਰਡ ਵੀ ਬਣਾਇਆ ਹੈ, ਜੋ ਮਨੁੱਖੀ ਪੁਲਾੜ ਯਾਤਰਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਨਾਸਾ ਵੱਲੋਂ ਸਾਂਝੀਆਂ ਕੀਤੀਆਂ ਇਹ ਤਸਵੀਰਾਂ ਵਿਗਿਆਨਕ ਤੌਰ ’ਤੇ ਵੀ ਮਹੱਤਵਪੂਰਨ ਹਨ ਅਤੇ ਇਹ ਚੰਦਰਮਾ ਦੇ ਨਾਲ ਨਾਲ ਪੁਲਾੜ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
