SFJ ਦੀ ਸ਼ਰਮਨਾਕ ਕਰਤੂਤ; ਬਾਲ ਆਤਮਘਾਤੀ ਹਮਲਾਵਰਾਂ ਦੀ ਕਰ ਰਿਹੈ ਵਡਿਆਈ
Monday, Mar 30, 2026 - 12:01 PM (IST)
ਓਟਵਾ/ਅਲਬਰਟਾ: ਕੈਨੇਡਾ ਵਿੱਚ ਸਰਗਰਮ ਸਿੱਖ ਵੱਖਵਾਦੀ ਸੰਗਠਨ 'ਸਿੱਖਸ ਫਾਰ ਜਸਟਿਸ' (SFJ) ਵੱਲੋਂ ਇੱਕ ਬੇਹੱਦ ਚਿੰਤਾਜਨਕ ਅਤੇ ਵਿਵਾਦਤ ਕਦਮ ਚੁੱਕਿਆ ਗਿਆ ਹੈ। ਉੱਤਰੀ ਅਮਰੀਕਾ ਦੇ ਇਸ ਸੰਗਠਨ ਨੇ ਅਲਬਰਟਾ ਵਿੱਚ ਕਥਿਤ 'ਖਾਲਿਸਤਾਨ' ਰੈਫਰੈਂਡਮ ਦੀ ਪ੍ਰਮੋਸ਼ਨ ਦੌਰਾਨ ਬਾਲ ਆਤਮਘਾਤੀ ਹਮਲਾਵਰਾਂ ਦਾ ਗੁਣਗਾਨ ਕਰਕੇ ਕੱਟੜਪੰਥ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਮਾਸੂਮ ਬੱਚਿਆਂ ਨੂੰ ਬਣਾਇਆ ਹਿੰਸਾ ਦਾ ਚਿਹਰਾ
ਪ੍ਰਾਪਤ ਜਾਣਕਾਰੀ ਅਨੁਸਾਰ ਸੰਗਠਨ ਵੱਲੋਂ ਜਾਰੀ ਪ੍ਰਚਾਰ ਸਮੱਗਰੀ ਵਿੱਚ 8 ਸਾਲ ਅਤੇ 6 ਸਾਲ ਦੇ ਮਾਸੂਮ ਬੱਚਿਆਂ ਨੂੰ ਆਤਮਘਾਤੀ ਹਮਲਾਵਰਾਂ ਵਜੋਂ ਪੇਸ਼ ਕਰਕੇ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਹਿੰਸਾ ਅਤੇ ਆਤਮਘਾਤੀ ਹਮਲਿਆਂ ਨਾਲ ਜੋੜ ਕੇ ਪੇਸ਼ ਕਰਨਾ ਬੇਹੱਦ ਖ਼ਤਰਨਾਕ ਰੁਝਾਨ ਹੈ, ਜੋ ਨੌਜਵਾਨ ਪੀੜ੍ਹੀ ਵਿੱਚ ਕੱਟੜਵਾਦ ਦੇ ਜ਼ਹਿਰ ਨੂੰ ਘੋਲ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨਹਾਉਣ ਤੋਂ ਲੈ ਕੇ AC ਚਲਾਉਣ ਤੱਕ ਬੈਨ ! ਈਰਾਨ ਦੀ ਜੰਗ ਨੇ ਦੁਨੀਆ ਭਰ 'ਚ ਮਚਾਈ ਹਾਹਾਕਾਰ
UNSC ਕੋਲ ਪਹੁੰਚਿਆ SFJ, ਹਥਿਆਰ ਚੁੱਕਣ ਦੀ ਮੰਗੀ ਖੁੱਲ੍ਹ
SFJ ਨੇ ਸਿਰਫ਼ ਪ੍ਰਚਾਰ ਤੱਕ ਹੀ ਸੀਮਤ ਨਾ ਰਹਿੰਦੇ ਹੋਏ, ਹੁਣ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਤੱਕ ਪਹੁੰਚ ਕੀਤੀ ਹੈ। ਸੰਗਠਨ ਨੇ ਪ੍ਰੀਸ਼ਦ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਸਿੱਖਾਂ ਨੂੰ "ਰੱਖਿਆਤਮਕ ਹਥਿਆਰਬੰਦ ਸੰਘਰਸ਼" ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਹਿੰਸਾ ਦੀ ਵਕਾਲਤ ਪਿੱਛੇ ਦਿੱਤੀ ਇਹ ਦਲੀਲ ਸੰਗਠਨ ਵੱਲੋਂ ਇਹ ਖ਼ਤਰਨਾਕ ਮੰਗ ਉਨ੍ਹਾਂ ਦਾਅਵਿਆਂ ਦੇ ਜਵਾਬ ਵਿੱਚ ਕੀਤੀ ਗਈ ਹੈ, ਜਿਨ੍ਹਾਂ ਵਿੱਚ ਉਨ੍ਹਾਂ ਨੇ ਭਾਰਤ ਸਰਕਾਰ 'ਤੇ ਕੈਨੇਡਾ ਅਤੇ ਅਮਰੀਕਾ ਦੀ ਧਰਤੀ 'ਤੇ ਖਾਲਿਸਤਾਨੀ ਕਾਰਕੁਨਾਂ ਦੇ ਕਤਲ ਕਰਵਾਉਣ ਦੇ ਦੋਸ਼ ਲਗਾਏ ਹਨ। ਇਨ੍ਹਾਂ ਦੋਸ਼ਾਂ ਦਾ ਸਹਾਰਾ ਲੈ ਕੇ SFJ ਹੁਣ ਸ਼ਰੇਆਮ ਹਥਿਆਰਬੰਦ ਵਿਰੋਧ ਦੀ ਵਕਾਲਤ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
