ਵੈਸਟਜੈੱਟ ਵੱਲੋਂ ਕੈਂਪੇਨਿਅਨ ਵਾਊਚਰ ਬੁਕਿੰਗਾਂ ’ਤੇ ਅਸਥਾਈ ਸਰਚਾਰਜ ਲਾਗੂ

Monday, Apr 06, 2026 - 12:10 PM (IST)

ਵੈਸਟਜੈੱਟ ਵੱਲੋਂ ਕੈਂਪੇਨਿਅਨ ਵਾਊਚਰ ਬੁਕਿੰਗਾਂ ’ਤੇ ਅਸਥਾਈ ਸਰਚਾਰਜ ਲਾਗੂ

ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੀ ਏਅਰਲਾਈਨ ਵੈਸਟਜੈੱਟ ਵੱਲੋਂ ਈਂਧਨ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਕੈਂਪੇਨਿਅਨ ਵਾਊਚਰ ਬੁਕਿੰਗਾਂ ’ਤੇ ਅਸਥਾਈ ਤੌਰ ’ਤੇ ਸਰਚਾਰਜ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਵਾਧੂ ਫੀਸ ਲਗਭਗ 60 ਡਾਲਰ ਦੀ ਹੋਵੇਗੀ, ਜੋ ਕਿ ਉੱਚੀਆਂ ਫਿਊਲ ਕੀਮਤਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਲਾਗੂ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਅਮਰੀਕਾ 'ਚ ਵੱਡਾ ਹਾਦਸਾ; ਪੈਟਰੋਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ, ਡਰਾਈਵਰ ਝੁਲਸਿਆ 

ਏਅਰਲਾਈਨ ਅਨੁਸਾਰ ਹਾਲ ਹੀ ਵਿੱਚ ਈਂਧਨ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਕਾਰਨ ਓਪਰੇਸ਼ਨਲ ਖਰਚੇ ਵਿੱਚ ਕਾਫ਼ੀ ਵਾਧਾ ਹੋਇਆ ਹੈ, ਜਿਸਨੂੰ ਸੰਤੁਲਿਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਵੈਸਟਜੈੱਟ ਨੇ ਇਹ ਵੀ ਦੱਸਿਆ ਕਿ ਇਹ ਸਰਚਾਰਜ ਅਸਥਾਈ ਹੈ ਅਤੇ ਸਥਿਤੀ ਦੇ ਅਨੁਸਾਰ ਇਸਦੀ ਸਮੀਖਿਆ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News