-ਸੇਂਟ ਸੋਲਜਰ ਗਰੁੱਪ ਵੱਲੋਂ 8ਵਾਂ ਮੈਗਾ ਜਾਬ ਫੇਅਰ ਅੱਜ
Tuesday, Oct 30, 2018 - 05:16 PM (IST)
ਹੁਸ਼ਿਆਰਪੁਰ (ਜਸਵਿੰਦਰਜੀਤ)— ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ 8ਵਾਂ ਮੈਗਾ ਜਾਬ ਫੇਅਰ ਕਰਵਾਇਆ ਜਾ ਰਿਹਾ ਹੈ । ਜਿਸ ’ਚ 25 ਤੋਂ ਵੱਧ ਕੰਪਨੀਆਂ ਸ਼ਿਰਕਤ ਕਰ ਰਹੀਆਂ ਹਨ। ਇਸ ਜਾਬ ਫੇਅਰ ’ਚ ਪੰਜਾਬ ਭਰ ਤੋਂ ਕਿਸੇ ਵੀ ਕਾਲਜ ਦੇ ਐੱਮ.ਬੀ.ਏ., ਪੀ.ਜੀ.ਡੀ.ਐੱਮ., ਬੀ.ਟੈੱਕ. (ਸੀ.ਐੱਸ.ਈ., ਆਈ.ਟੀ., ਈ.ਸੀ.ਈ, ਐੱਮ.ਈ. ਸਿਵਲ), ਆਈ.ਟੀ.ਆਈ. ਡਿਪਲੋਮਾ ਇੰਜੀਨੀਅਰਿੰਗ (ਸਾਰੇ ਗਰੁੱਪ), ਐੱਮ.ਸੀ.ਏ., ਪੀ.ਜੀ.ਡੀ.ਸੀ.ਏ., ਹੋਟਲ ਮੈਨੇਜਮੈਂਟ, ਬੀ.ਬੀ.ਏ., ਬੀ.ਸੀ.ਏ., ਬੀ.ਏ. ’ਤੇ ਫਾਰਮੇਸੀ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਇਸ ਜਾਬ ਫੇਅਰ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਬਿਲਕੁੱਲ ਮੁਫ਼ਤ ਹੋਵੇਗੀ। ਗਰੁੱਪ ਦੇ ਚੇਅਰਮੈਨ ਅਨਿਲ ਚੋਪਡ਼ਾ ਤੇ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਡ਼ਾ ਨੇ ਦੱਸਿਆ ਕਿ ਇਸ ਜਾਬ ਫੇਅਰ ’ਚ ਹਿੱਸਾ ਲੈਣ ਲਈ ਸੇਂਟ ਸੋਲਜਰ ਦੀ ਵੈੱਬਸਾਈਟ ਸੇਂਟਸੋਲਜਰ ਗਰੁੱਪ ਡਾਟ ਇਨ ਜਾਂ ਕਾਲ ਕਰਕੇ ਪਲੇਸਮੈਂਟ ਲਈ ਰਜਿਸਟ੍ਰੇਸ਼ਨ ਤੇ ਪਲੇਸਮੈਂਟ ਨਾਲ ਸਬੰਧਿਤ ਹੋਰ ਜਾਣਕਾਰੀ ਲਈ ਜਾ ਸਕਦੀ ਹੈ। ਚੇਅਰਮੈਨ ਸ਼੍ਰੀ ਚੋਪਡ਼ਾ ਨੇ ਕਿਹਾ ਕਿ ਜਾਬ ਫੇਅਰ ਦਾ ਮੁੱਖ ਉਦੇਸ਼ ਪੰਜਾਬ ਭਰ ਦੇ ਕਾਰਪੋਰੇਟ ਜਗਤ ’ਚ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਗ੍ਰੈਜ਼ੂਏਟ ਤੇ ਫਾਈਨਲ ਈਅਰ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਇਕ ਪਲੇਟਫਾਰਮ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਲਈ ਇਕ ਚੰਗਾ ਅਨੁਭਵ ਹੋਵੇਗਾ, ਜਿਸ ’ਚ ਉਨ੍ਹਾਂ ਨੂੰ ਭਰਤੀ ਪ੍ਰਕ੍ਰਿਆ ’ਚੋਂ ਗੁਜ਼ਰਨ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ਨੂੰ ਕਾਰੋਬਾਰ ਜਗਤ ਦੀਆਂ ਲੋਡ਼ਾਂ ਤੇ ਉਮੀਦਾਂ ਦਾ ਪਤਾ ਲੱਗੇਗਾ। ਗਰੁੱਪ ਦੇ ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਡ਼ਾ ਤੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪਡ਼ਾ ਨੇ ਦੱਸਿਆ ਕਿ ਇਹ ਮੈਗਾ ਨੌਕਰੀ ਮੇਲਾ ਸੇਂਟ ਸੋਲਜਰ ਗਰੁੱਪ ਦੇ ਮੇਨ ਕੈਂਪਸ ਜਲੰਧਰ-ਅੰਮ੍ਰਿਤਸਰ ਬਾਈਪਾਸ ਨੇਡ਼ੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਇਸ ਜਾਬ ਫੇਅਰ ’ਚ ਵਧ ਚਡ਼੍ਹ ਕੇ ਹਿੱਸਾ ਲੈਣ ਅਤੇ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ।
