15 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਤੇ 10 ਹਜ਼ਾਰ ਡਰੱਗ ਮਨੀ ਸਮੇਤ 1 ਕਾਬੂ
05/23/2023 4:01:56 PM

ਮਾਹਿਲਪੁਰ (ਜਸਵੀਰ) : ਥਾਣਾ ਮਾਹਿਲਪੁਰ ਦੀ ਪੁਲਸ ਨੇ 15 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ । ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਆਈ. ਪੀ. ਐੱਸ. ਦੀਆਂ ਹਦਾਇਤਾਂ ਅਨੁਸਾਰ ਨਸ਼ੇ ਦੇ ਸਮੱਗਲਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਦਲਜੀਤ ਸਿੰਘ ਖੱਖ ਡੀ.ਐਸ.ਪੀ. ਗਡ਼੍ਹਸੰਕਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਮੁਖੀ ਮਾਹਿਲਪੁਰ ਬਲਜਿੰਦਰ ਸਿੰਘ ਮੱਲ੍ਹੀ ਦੀ ਦੇਖ-ਰੇਖ ਹੇਠ ਏ.ਐਸ.ਆਈ. ਗੁਰਨੇਕ ਸਿੰਘ ਥਾਣਾ ਮਾਹਿਲਪੁਰ ਸਮੇਤ ਸਾਥੀ ਕਰਮਚਾਰੀਆਂ ਦੇ ਮੁਖਬਰ ਖਾਸ ਦੀ ਇਤਲਾਹ ਤੇ ਰਕੇਸ਼ ਕੁਮਾਰ ਉਰਫ ਕੈਸ਼ੀ ਪੁੱਤਰ ਜਨਕ ਰਾਜ ਵਾਸੀ ਸੈਲਾ ਖੁਰਦ ਨੇੜੇ ਡਾਕਖਾਨਾ ਥਾਣਾ ਮਾਹਿਲਪੁਰ ਦੇ ਘਰ ਵਿਚ ਰੇਡ ਕਰਕੇ 15 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਅਤੇ 10 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।
ਪੁਲਸ ਨੇ ਮੁਲਜ਼ਮ ਖ਼ਿਲਾਫ ਮੁਕੱਦਮਾ ਨੰਬਰ 105 ਮਿਤੀ 22-5-2023 ਅ/ਧ 15-61-85 ਐੱਨ. ਡੀ. ਪੀ. ਐੱਸ ਐਕਟ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਉਨ੍ਹਾਂ ਨੇ ਦੱਸਿਆ ਕਿ ਮੁਸੱਮੀ ਰਕੇਸ਼ ਕੁਮਾਰ ਉਰਫ ਕੈਸ਼ੀ ਐੱਨ. ਡੀ. ਪੀ. ਐੱਸ ਐਕਟ ਦੇ ਮੁਕੱਦਮੇ ਵਿਚ ਪਹਿਲਾਂ ਵੀ 7 ਸਾਲ ਦੀ ਸਜ਼ਾ ਕੱਟ ਕੇ ਆਇਆ ਹੈ ਜਿਸ ਤੋਂ ਪੁੱਛਗਿੱਛ ਜਾਰੀ ਹੈ।