ਡੋਪ ਟੈਸਟ ਪੋਜ਼ਟਿਵ ਆਉਣ ''ਤੇ ਥਾਣਾ ਹਰਿਆਣਾ ਪੁਲਸ ਵੱਲੋਂ 7 ਖਿਲਾਫ ਮਾਮਲਾ ਦਰਜ
Wednesday, Jul 15, 2026 - 05:41 PM (IST)
ਹਰਿਆਣਾ (ਰੱਤੀ) : ਥਾਣਾ ਹਰਿਆਣਾ ਪੁਲਸ ਵੱਲੋਂ ਨਸ਼ੇ ਦੇ ਆਦੀ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਏਐੱਸਆਈ ਬਲਵੀਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਮੁਹੱਲਾ ਪਹਾੜੀ ਗੇਟ ਥਾਣਾ ਹਰਿਆਣਾ ਵਿਖੇ ਮੌਜੂਦ ਸਨ ਤਾਂ ਮੁਖਬਰ ਵੱਲੋਂ ਇਤਲਾਹ ਮਿਲੀ ਕਿ ਹੀਰਾ ਲਾਲ ਪੁੱਤਰ ਰਾਜ ਕੁਮਾਰ ਵਾਸੀ ਪਹਾੜੀ ਗੇਟ ਅਤੇ ਕਰਨ ਪੁੱਤਰ ਯਸ਼ਪਾਲ ਵਾਸੀ ਮੁਹੱਲਾ ਕਸ਼ਮੀਰੀਆਂ ਥਾਣਾ ਹਰਿਆਣਾ ਨਸ਼ੇ ਦੇ ਆਦੀ ਹਨ। ਮੁਖਬਰ ਦੀ ਇਤਲਾਹ 'ਤੇ ਉਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦਾ ਡੋਪ ਟੈਸਟ ਕਰਵਾਇਆ ਗਿਆ। ਇਸੇ ਤਰ੍ਹਾਂ ਹੀ ਰੋਹਿਤ ਕੁਮਾਰ ਪੁੱਤਰ ਕਿਸ਼ਨ ਲਾਲ ਵਾਸੀ ਮੁਹੱਲਾ ਰਾਂਣਕਾ ਥਾਣਾ ਹਰਿਆਣਾ, ਵਰਿੰਦਰ ਕੁਮਾਰ ਪੁੱਤਰ ਸੰਜੀਵ ਕੁਮਾਰ ਵਾਸੀ ਮੁਹੱਲਾ ਨਿਬੂਆਂ ਥਾਣਾ ਹਰਿਆਣਾ ਅਤੇ ਸਚਿਨ ਪੁੱਤਰ ਯਸ਼ਪਾਲ ਵਾਸੀ ਪਿੰਡ ਬਸੀ ਬੱਲੋ ਥਾਣਾ ਹਰਿਆਣਾ ਬਾਰੇ ਵੀ ਮੁਖਬਰ ਖਾਸ ਤੋਂ ਨਸ਼ੇ ਦੇ ਆਦੀ ਹੋਣ ਦੀ ਜਾਣਕਾਰੀ ਮਿਲਣ ਤੇ ਉਨ੍ਹਾਂ ਦਾ ਡੋਪ ਟੈਸਟ ਕਰਵਾਇਆ ਗਿਆ।
ਮਹਿਲਾ ਏਐੱਸਆਈ ਪ੍ਰਵੀਨ ਪੁਲਸ ਪਾਰਟੀ ਸਮੇਤ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਬੱਸ ਅੱਡਾ ਹਰਿਆਣਾ ਵਿਖੇ ਮੌਜੂਦ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਅਮਨਦੀਪ ਪੁੱਤਰ ਨਿਰਮਲ ਸਿੰਘ ਵਾਸੀ ਮੁਹੱਲਾ ਮਹਿਤੀਆਂ ਵਾਰਡ ਨੰਬਰ 11 ਥਾਣਾ ਹਰਿਆਣਾ ਅਤੇ ਅਮਨਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਰਾਮਗੜੀਆ ਵਾਰਡ ਨੰਬਰ 10 ਥਾਣਾ ਹਰਿਆਣਾ ਨਸ਼ਿਆਂ ਦੇ ਆਦੀ ਹਨ ਪੁਲਸ ਵਲੋਂ ਉਨ੍ਹਾਂ ਦਾ ਡੋਪ ਟੈਸਟ ਕਰਵਾਇਆ ਗਿਆ ਅਤੇ ਉਪਰੋਕਤ ਸਾਰੀਆਂ ਦਾ ਟੈਸਟ ਪੋਜ਼ਟਿਵ ਆਉਣ ਤੇ ਥਾਣਾ ਹਰਿਆਣਾ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।
