ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ

Monday, Jul 20, 2026 - 04:10 PM (IST)

ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ

ਸ਼ਾਮ ਚੁਰਾਸੀ (ਦੀਪਕ)- ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਤੋਂ ਬਾਅਦ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਇਸ ਸਬੰਧੀ ਪੁਲਸ ਨੂੰ ਲਿਖਾਏ ਬਿਆਨ ਮੁਤਾਬਕ ਮ੍ਰਿਤਕ ਦੇ ਜੀਜਾ ਜਸਪਾਲ ਬੇਦੀ ਵਾਸੀ ਪਿੰਡ ਪੰਡੋਰੀ ਬਾਵਾ ਦਾਸ ਥਾਣਾ ਬੁੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਸ ਦਾ ਸਾਲਾ ਵਿਸ਼ਾਲ ਕੁਮਾਰ (38) ਪੁੱਤਰ ਸੁਭਾਸ਼ ਕੁਮਾਰ ਵਾਸੀ ਗਲੀ ਨੰਬਰ 3, ਛਿਆਟਾ ਰੋਡ ਅਮ੍ਰਿਤਸਰ ਜਿਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਕਰੀਬ ਡੇਢ ਸਾਲ ਤੋਂ ਮੇਰੇ ਪਾਸ ਰਹਿ ਰਿਹਾ ਹੈ। ਉਸ ਦਾ ਇਕ ਭਰਾ ਸੰਨੀ ਕਮਾਰ ਜੋ ਆਪਣੇ ਨਾਨਕੇ ਰਹਿ ਰਿਹਾ ਹੈ ਅਤੇ ਭੈਣ ਪੂਜਾ ਬੇਦੀ ਜਿਸ ਦਾ ਵਿਆਹ ਮੇਰੇ ਨਾਲ ਹੋਇਆ ਹੈ।

ਇਹ ਵੀ ਪੜ੍ਹੋ: ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਮੇਰਾ ਸਾਲਾ ਵਿਸ਼ਾਲ ਕੁਮਾਰ ਜੋ ਮੇਰੇ ਕੋਲ ਰਹਿੰਦਾ ਸੀ ਜੋ ਕੁਆਰਾ ਸੀ ਉਮਰ ਕਰੀਬ 35 ਸਾਲ ਸੀ ਅਤੇ ਕਿਰਾਏ ਦਾ ਈ-ਰਿਕਸ਼ਾ ਹੁਸ਼ਿਆਰਪੁਰ ਵਿਖੇ ਚਲਾਉਂਦਾ ਸੀ। ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਕੰਮ 'ਤੇ 18 ਤਾਰੀਖ਼ ਨੂੰ ਬੱਸ ਅਤੇ ਹੁਸ਼ਿਆਰਪੁਰ ਗਿਆ ਸੀ, ਜੋ ਸ਼ਾਮ ਨੂੰ ਘਰ ਵਾਪਸ ਨਹੀਂ ਆਇਆ। ਜਿਸ ਦੀ ਅਸੀਂ ਕਾਫ਼ੀ ਭਾਲ ਕੀਤੀ ਸਾਨੂੰ ਨਹੀਂ ਮਿਲਿਆ।

ਇਹ ਵੀ ਪੜ੍ਹੋ: ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਇਨ੍ਹਾਂ ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ

ਅੱਜ ਸਵੇਰੇ ਆਪ ਜੀ ਤੋਂ ਮੈਨੂੰ ਪਤਾ ਲੱਗਾ 18 ਤਾਰੀਖ਼ ਵਕਤ ਕਰੀਬ 10.00 PM ਵਜੇ ਐਕਟਿਵਾ ਨੰਬਰੀ PB-07-BZ-5938 ਐਕਸੀਡੈਂਟ ਨੇੜੇ ਸਰਕਾਰੀ ਸਕੂਲ ਆਲੋਵਾਲ ਹੋਇਆ ਹੈ, ਜਿਸ ਦੇ ਚਾਲਕ ਦੀ ਐਕਸੀਡੈਂਟ ਦੌਰਾਨ ਮੋਤ ਹੋ ਗਈ ਹੈ, ਜਿਸ ਦੀ ਲਾਸ਼ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਮੋਰਚਰੀ ਵਿਚ ਰੱਖਵਾਈ ਹੈ, ਜਿੱਥੇ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਲਾਸ਼ ਦੀ ਪਛਾਣ ਕੀਤੀ ਤਾਂ ਵੇਖਿਆ ਕਿ ਜੋ ਲਾਸ਼ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਮੋਰਚਰੀ ਵਿਚ ਪਈ ਹੈ, ਉਹ ਲਾਸ਼ ਮੇਰੇ ਸਾਲੇ ਵਿਸ਼ਾਲ ਕੁਮਾਰ ਦੀ ਹੈ। ਮੇਰੇ ਸਾਲੇ ਵਿਸ਼ਾਲ ਕੁਮਾਰ ਉਕਤ ਦੀ ਨਾ-ਮਾਲੂਮ ਵ੍ਹੀਕਲ ਦੇ ਨਾ-ਮਾਲੂਮ ਚਾਲਕ ਵੱਲੋਂ ਤੇਜ ਰਫ਼ਤਾਰੀ, ਲਾਪਰਵਾਹੀ ਬਿਨ੍ਹਾਂ ਬ੍ਰੇਕ ਲਗਾਏ ਮੇਰੇ ਸਾਲੇ ਵਿਸ਼ਾਲ ਦੀ ਐਕਟਿਵਾ ਵਿਚ ਮਾਰਨ ਕਰਕੇ ਮੌਤ ਹੋਈ ਹੈ। ਜਿਸ 'ਤੇ ਮੁਕੱਦਮਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਾਬ: ਨਸ਼ੇ ਕਾਰਨ ਉਜੜਿਆ ਹੱਸਦਾ-ਵੱਸਦਾ ਘਰ! 3 ਭੈਣਾਂ ਦੇ ਇਕਲੌਤੇ ਭਰਾ ਦੀ ਓਵਰਡੋਜ਼ ਨਾਲ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News