ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ
Friday, Nov 06, 2020 - 02:10 AM (IST)

ਮੇਖ- ਜਨਰਲ ਸਿਤਾਰਾ ਸਟ੍ਰਾਂਗ, ਆਪਣੇ ਕੰਮਕਾਜੀ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਚੰਗਾ ਨਤੀਜਾ ਮਿਲੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।
ਬ੍ਰਿਖ- ਸਿਤਾਰਾ ਆਮਦਨ ਵਾਲਾ, ਕਿਸੇ ਉਲਝੇ ਰੁਕੇ ਕਾਰੋਬਾਰੀ ਕੰਮ ਨੂੰ ਹੱਥ ’ਚ ਲੈਣ ’ਤੇ ਸੰਤੋਖਜਨਕ ਨਤੀਜਾ ਪ੍ਰਾਪਤ ਹੋਵੇਗਾ, ਜਨਰਲ ਹਾਲਾਤ ਵੀ ਬਿਹਤਰ ਬਣਨਗੇ।
ਮਿਥੁਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਅਾਂ ’ਚ ਸਫਲਤਾ ਮਿਲੇਗੀ, ਮਨ ’ਤੇ ਟੈਨਸ਼ਨ ਬਣੀ ਰਹੇਗੀ, ਫਿਰ ਵੀ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰਹੇਗਾ।
ਕਰਕ- ਸਿਤਾਰਾ ਖਰਚਿਅਾਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਧਨ ਹਾਨੀ ਦਾ ਡਰ।
ਸਿੰਘ- ਸਿਤਾਰਾ ਧਨ ਲਾਭ ਲਈ ਬਿਹਤਰ, ਖੇਤੀ ਉਤਪਾਦਾਂ, ਖਾਦਾਂ-ਬੀਜਾਂ, ਕਰਿਆਨਾ, ਮੁਨਿਆਰੀ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਕੰਨਿਆ- ਕਿਸੇ ਅਫਸਰ ਦੇ ਸਾਫਟ ਰੁਖ ਕਰਕੇ ਆਪ ਦੇ ਕਿਸੇ ਸਰਕਾਰੀ ਕੰਮ ’ਚ ਪੇਸ਼ ਆ ਰਹੀ ਕੋਈ ਰੁਕਾਵਟ ਮੁਸ਼ਕਿਲ ਹਟੇਗੀ, ਸ਼ਤਰੂ ਕਮਜ਼ੋਰ।
ਤੁਲਾ- ਜਨਰਲ ਸਿਤਾਰਾ ਸਟ੍ਰਾਂਗ ਜਿਸ ਕਰਕੇ ਆਪ ਆਪਣੇ ਕਿਸੇ ਕੰਮਕਾਜੀ ਕੰਮ ਨੂੰ ਪੂਰੀ ਹਿੰਮਤ ਅਤੇ ਜੋਸ਼ ਨਾਲ ਨਿਪਟਾ ਸਕੋਗੇ।
ਬ੍ਰਿਸ਼ਚਕ- ਪੇਟ ਅਤੇ ਖਾਣ-ਪੀਣ ਦੇ ਮਾਮਲੇ ’ਚ ਸਾਵਧਾਨੀ ਵਰਤਣੀ ਸਹੀ ਰਹੇਗੀ, ਲਿਖਣ-ਪੜ੍ਹਨ ਦਾ ਕੋਈ ਕੰਮ ਵੀ ਬੇ-ਧਿਆਨੀ ਨਾਲ ਨਾ ਕਰਨਾ ਸਹੀ ਰਹੇਗਾ।
ਧਨ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਹਰ ਮਾਮਲੇ ਦੇ ਪ੍ਰਤੀ ਦੋਵੇਂ ਪਤੀ-ਪਤਨੀ ਦੀ ਇਕੋ ਜਿਹੀ ਸੋਚ ਅਤੇ ਅਪਰੋਚ ਰਹੇਗੀ।
ਮਕਰ- ਜਨਰਲ ਤੌਰ ’ਤੇ ਸਿਤਾਰਾ ਕਮਜ਼ੋਰ, ਮਨੋਬਲ ’ਚ ਵੀ ਟੁੱਟਣ ਦਾ ਅਹਿਸਾਸ ਬਣਿਆ ਰਹੇਗਾ, ਕਿਸੇ ਰੁਕਾਵਟ ਸਮੱਸਿਆ ਦੇ ਉਭਰਨ ਦਾ ਡਰ ਬਣਿਆ ਰਹੇਗਾ।
ਕੁੰਭ- ਧਾਰਮਿਕ ਕੰਮਾਂ ਨੂੰ ਕਰਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ, ਵੈਸੇ ਮੋਟੇ ਤੌਰ ’ਤੇ ਹਰ ਫ੍ਰੰਟ ’ਤੇ ਬਿਹਤਰੀ ਰਹੇਗੀ।
ਮੀਨ- ਕਿਸੇ ਜਾਇਦਾਦੀ ਕੰਮ ਨੂੰ ਹੱਥ ’ਚ ਲੈਣ ’ਤੇ ਸਫਲਤਾ ਮਿਲੇਗੀ, ਮਾਣ-ਯਸ਼ ਦੀ ਪ੍ਰਾਪਤੀ ਪਰ ਸਿਹਤ ਲਈ ਸਿਤਾਰਾ ਢਿੱਲਾ, ਪੈਰ ਵੀ ਫਿਸਲਣ ਦਾ ਡਰ ਰਹੇਗਾ।
6 ਨਵੰਬਰ 2020, ਸ਼ੁੱਕਰਵਾਰ
ਕੱਤਕ ਵਦੀ ਤਿੱਥੀ ਛੱਠ (ਪੂਰਾ ਦਿਨ ਰਾਤ)
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਮਿਥੁਨ ’ਚ
ਮੰਗਲ ਮੀਨ ’ਚ
ਬੁੱੱਧ ਤੁਲਾ ’ਚ
ਗੁਰੂ ਧਨ ’ਚ
ਸ਼ੁੱਕਰ ਕੰਿਨਆ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2077,ਕੱਤਕ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ :1942, ਮਿਤੀ : 15 (ਕੱਤਕ), ਹਿਜਰੀ ਸਾਲ 1442, ਮਹੀਨਾ : ਰਬਿ-ਉਲ ਅੱਵਲ, ਤਰੀਕ : 19, ਨਕਸ਼ੱਤਰ : ਪੁਨਰਵਸੁ (ਪੂਰਾ ਦਿਨ ਰਾਤ), ਯੋਗ : ਸਿੱਧ (ਸਵੇਰੇ 6.53 ਤੱਕ) ਅਤੇ ਮਗਰੋਂ ਯੋਗ ਸਾਧਿਯ। ਚੰਦਰਮਾ : ਮਿਥੁਨ ਰਾਸ਼ੀ ’ਤੇ (6-7 ਮੱਧ ਰਾਤ 1.48 ਤੱਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ :ਪੱਛਮ ਅਤੇ ਨੇਰਿਤਯ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਿਤਉਹਾਰ : ਸਕੰਦ ਛੱਠ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)