ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

Thursday, Sep 03, 2020 - 03:29 AM (IST)

ਮੇਖ- ਸਿਤਾਰਾ ਦੁਪਹਿਰ ਤਕ ਹਰ ਫਰੰਟ ’ਤੇ ਸਫਲਤਾ ਦੇਣ ਅਤੇ ਬਿਹਤਰੀ ਕਰਨ ਵਾਲਾ ਪਰ ਬਾਅਦ ’ਚ ਕਿਸੇ ਨਾ ਕਿਸੇ ਸਮੱਸਿਆ ਨਾਲ ਵਾਸਤਾ ਪੈ ਸਕਦਾ ਹੈ।

ਬ੍ਰਿਖ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਕਾਰੋਬਾਰੀ ਕੋਸ਼ਿਸ਼ਾਂ ਵੀ ਚੰਗਾ ਨਤੀਜਾ ਦੇਣਗੀਅਾਂ, ਸ਼ਤਰੂ ਕਮਜ਼ੋਰ ਰਹਿਣਗੇ।

ਮਿਥੁਨ- ਕੰਮਕਾਜੀ ਭੱਜ-ਦੌੜ ਵਿਅਸਤਤਾ ਬਣੀ ਰਹੇਗੀ, ਇਰਾਦਿਆਂ ’ਚ ਮਜ਼ਬੂਤੀ, ਸ਼ਤਰੂ ਆਪ ਦੇ ਖਿਲਾਫ ਆਪਣੀਆਂ ਸ਼ਰਾਰਤਾਂ ਤਾਂ ਕਰਦੇ ਰਹਿਣਗੇ ਪਰ ਆਪ ਹਰ ਪੱਖੋਂ ਸੁਰੱਖਿਅਤ ਰਹੋਗੇ।

ਕਰਕ- ਸਿਤਾਰਾ ਦੁਪਹਿਰ ਤਕ ਸਿਹਤ ਲਈ ਠੀਕ ਨਹੀਂ ਇਸ ਲਈ ਲਿਮਟ ’ਚ ਅਤੇ ਘਰ ’ਚ ਬਣਿਆ ਖਾਣਾ, ਖਾਣਾ ਠੀਕ ਰਹੇਗਾ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।

ਸਿੰਘ- ਸਿਤਾਰਾ ਦੁਪਹਿਰ ਤਕ ਬਿਹਤਰ, ਜਿਹੜਾ ਹਰ ਫਰੰਟ ’ਤੇ ਆਪ ਦੇ ਹਾਲਾਤ ਨੂੰ ਠੀਕ ਰੱਖੇਗਾ, ਫਿਰ ਬਾਅਦ ’ਚ ਸਮਾਂ ਕਮਜ਼ੋਰ ਅਤੇ ਪਰੇਸ਼ਾਨੀ ਦੇਣ ਵਾਲਾ ਬਣੇਗਾ।

ਕੰਨਿਆ- ਸਿਤਾਰਾ ਦੁਪਹਿਰ ਤਕ ਵੀਕ, ਕਿਸੇ ਨਾ ਕਿਸੇ ਮੁਸ਼ਕਲ ਪੰਗੇ ਨਾਲ ਵਾਸਤਾ ਬਣਿਆ ਰਹਿ ਸਕਦਾ ਹੈ ਪਰ ਬਾਅਦ ’ਚ ਹਰ ਮੋਰਚੇ ’ਤੇ ਸਫਲਤਾ ਮਿਲੇਗੀ, ਬਿਹਤਰੀ ਹੋਵੇਗੀ।

ਤੁਲਾ- ਸਿਤਾਰਾ ਦੁਪਹਿਰ ਤਕ ਕਿਸੇ ਪੇਚੀਦਾ ਬਣੇ ਕੰਮ ਨੂੰ ਅਟੈਂਡ ਕਰਨ ਲਈ ਚੰਗਾ ਪਰ ਬਾਅਦ ’ਚ ਕਿਸੇ ਨਾ ਕਿਸੇ ਪਰੇਸ਼ਾਨੀ ਨਾਲ ਨਿਪਟਣਾ ਪੈ ਸਕਦਾ ਹੈ।

ਬ੍ਰਿਸ਼ਚਕ- ਸਿਤਾਰਾ ਦੁਪਹਿਰ ਤਕ ਜਾਇਦਾਦੀ ਕੰਮਾਂ ਨੂੰ ਸੰਵਾਰਨ, ਇੱਜ਼ਤਮਾਣ ਦੇਣ ਵਾਲਾ ਪਰ ਬਾਅਦ ’ਚ ਆਪ ਦੀ ਜਨਰਲ ਪਲਾਨਿੰਗ ’ਚ ਕੁਝ ਪੇਸ਼ਕਦਮੀ ਹੋਣ ਦੀ ਆਸ ਬਣੇਗੀ।

ਧਨ- ਜਨਰਲ ਸਿਤਾਰਾ ਬਿਹਤਰ, ਆਪ ਆਪਣੇ ਉਤਸ਼ਾਹੀ ਮਨ ਕਰ ਕੇ ਹਰ ਕੰਮ ਨੂੰ ਹੱਥ ’ਚ ਲੈਣ ਦਾ ਹੌਸਲਾ ਰੱਖੋਗੇ, ਵਿਰੋਧੀ ਆਪ ਅੱਗੇ ਠਹਿਰ ਨਾ ਸਕਣਗੇ।

ਮਕਰ- ਸਿਤਾਰਾ ਦੁਪਹਿਰ ਤਕ ਕਾਰੋਬਾਰੀ ਕੰਮਾਂ ਲਈ ਬਿਹਤਰ ਪਰ ਬਾਅਦ ’ਚ ਕੰਮਕਾਜੀ ਭੱਜ-ਦੌੜ-ਵਿਅਸਤਤਾ ਵਧੇਗੀ, ਵੈਸੇ ਡਿਗਣ ਫਿਸਲਣ ਦਾ ਡਰ ਵੀ ਬਣਿਆ ਰਹੇਗਾ।

ਕੁੰਭ- ਜਿਹੜੇ ਲੋਕ ਕੰਮਕਾਜੀ ਟੂਰਿੰਗ, ਟ੍ਰੇਡਿੰਗ ਸਪਲਾਈ ਦਾ ਕੰਮ ਧੰਦਾ ਕਰਦੇ ਹਨ, ਉਨ੍ਹਾਂ ਨੂੰ ਆਪਣੀ ਮਿਹਨਤ ਦੀ ਚੰਗੀ ਰਿਟਰਨ ਮਿਲ ਸਕਦੀ ਹੈ, ਮਾਣ ਯਸ਼ ਦੀ ਪ੍ਰਾਪਤੀ।

ਮੀਨ- ਜਨਰਲ ਸਿਤਾਰਾ ਦੁਪਹਿਰ ਤਕ ਅਹਿਤਿਆਤ ਵਾਲਾ, ਇਸ ਲਈ ਹਰ ਫਰੰਟ ’ਤੇ ਸੰਭਲ ਸੰਭਾਲ ਕੇ ਰਹਿਣਾ ਠੀਕ ਰਹੇਗਾ ਪਰ ਬਾਅਦ ’ਚ ਸਮਾਂ ਸਫਲਤਾ ਦੇਣ, ਬਿਹਤਰੀ ਕਰਨ ਵਾਲਾ ਬਣੇਗਾ।

3 ਸਤੰਬਰ 2020, ਵੀਰਵਾਰ ਭਾਦੋਂ ਸੁਦੀ ਤਿੱਥੀ ਏਕਮ (ਦੁਪਹਿਰ 12.27 ਤੱਕ) ਅਤੇ ਮਗਰੋਂ ਿਤੱਥੀ ਦੂਜ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਿਸੰਘ ’ਚ ਸੂਰਜ ਿਸੰਘ ’ਚ

ਚੰਦਰਮਾ ਕੁੰਭ ’ਚ

ਮੰਗਲ ਮੇਖ ’ਚ

ਬੁੱੱਧ ਕੰਨਿਆ ’ਚ

ਗੁਰੂ ਧਨ ’ਚ

ਸ਼ੁੱਕਰ ਕਰਕ ’ਚਸ਼ਨੀ ਮਕਰ ’ਚ                            

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077,ਭਾਦੋਂ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ 1942, ਮਿਤੀ 12 (ਭਾਦੋਂ), ਹਿਜਰੀ ਸਾਲ 1442, ਮਹੀਨਾ ਮੁਹੱਰਮ ਤਰੀਕ 14,, ਨਕਸ਼ੱਤਰ : ਪੁਰਵਾ ਭਾਦਰਪਦ (ਰਾਤ 8.51 ਤੱਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਭਾਦਰਪਦ, ਯੋਗ : ਧ੍ਰਿਤੀ ( ਦੁਪਹਿਰ 1.20 ਤੱਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਕੁੰਭ ਰਾਸ਼ੀ ’ਤੇ (ਦੁਪਹਿਰ 2.15 ਤਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਦੱਖਣ ਅਤੇ ਆਗਿਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ ਪੁਰਬ, ਦਿਵਸ ਅਤੇ ਤਿਉਹਾਰ : ਪ੍ਰਥਮ (ਸ਼ੁਧ) ਅੱਸੂ ਵਦੀ ਪੱਖ ਸ਼ੁਰੂ, ਤਿਥੀ ਦੂਜ ਦਾ ਸਰਾਧ (ਦੁਪਹਿਰ 12.27 ਤੋਂ ਬਾਅਦ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News