ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

Tuesday, Aug 18, 2020 - 03:31 AM (IST)

ਮੇਖ- ਕੋਰਟ-ਕਚਹਿਰੀ ਦੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਕਿਸੇ ਅਫਸਰ ਦੇ ਸੁਪੋਰਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ।

ਬ੍ਰਿਖ- ਮਿੱਤਰ, ਕੰਮਕਾਜੀ ਪਾਰਟਨਰਜ਼ ਅਤੇ ਸਾਥੀ ਹਰ ਮਾਮਲੇ ’ਚ ਸਹਿਯੋਗ ਦੇਣਗੇ ਅਤੇ ਉਨ੍ਹਾਂ ਦੇ ਤਾਲਮੇਲ ਨਾਲ ਆਪ ਆਪਣੀ ਕਿਸੇ ਸਮੱਸਿਆ ਨੂੰ ਸੁਲਝਾ ਸਕਦੇ ਹੋ।

ਮਿਥੁਨ- ਡ੍ਰਿੰਕਸ, ਰਸਾਇਣਾਂ, ਰੰਗ ਰੋਗਨ, ਪੈਟ੍ਰੋਲੀਅਮ ਅਤੇ ਥਿੰਦੀਅਾਂ ਵਸਤਾਂ ਦੀ ਸੇਲ ਪਰਚੇਜ਼ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ।

ਕਰਕ- ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਆਪਣੇ ਖੁਸ਼ਦਿਲ ਮੂਡ ਕਰ ਕੇ ਆਪ ਨੂੰ ਹਰ ਕੰਮ ਆਸਾਨ ਦਿਸੇਗਾ।

ਸਿੰਘ- ਵੀਜ਼ਾ-ਪਾਸਪੋਰਟ ਅਤੇ ਜਨਸ਼ਕਤੀ ਬਾਹਰ ਭਿਜਵਾਉਣ ਦਾ ਕੰਮ ਕਰਨ ਵਾਲਿਆਂ ਦਾ ਮੁਸ਼ਕਲਾਂ ਨਾਲ ਵਾਸਤਾ ਰਹੇਗਾ, ਇਸ ਲਈ ਕੰਮ ਸੋਚ ਵਿਚਾਰ ਕੇ ਕਰਨਾ ਚਾਹੀਦਾ ਹੈ।

ਕੰਨਿਆ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਸੰਵਾਰਨ ਵਾਲਾ, ਕੰਮਕਾਜੀ ਟੂਰਿੰਗ ’ਚ ਕਦਮ ਬੜ੍ਹਤ ਵਲ, ਮਾਣ-ਸਨਮਾਨ ਬਣਿਆ ਰਹੇਗਾ।

ਤੁਲਾ- ਅਫਸਰਾਂ ਦੇ ਸੁਪੋਰਟਿਵ ਰੁਖ ਕਰ ਕੇ ਨਾ ਸਿਰਫ ਕਿਸੇ ਸਰਕਾਰੀ ਕੰਮ ’ਚੋਂ ਕੋਈ ਬਾਧਾ ਮੁਸ਼ਕਲ ਹੀ ਹਟੇਗੀ, ਬਲਕਿ ਬਿਹਤਰੀ ਹੋਵੇਗੀ, ਪੈਠ ਵੀ ਵਧੇਗੀ।

ਬ੍ਰਿਸ਼ਚਕ- ਸੁਧਰੀ ਰਹੇਗੀ, ਜਨਰਲ ਤੌਰ ’ਤੇ ਸਰੀਰ ’ਚ ਚੁਸਤੀ-ਫੁਰਤੀ ਬਣੀ ਰਹੇਗੀ, ਦੂਜਿਅਾਂ ’ਤੇ ਆਪ ਦੀ ਪੈਠ, ਬੋਲਬਾਲਾ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਤੇਜਹੀਣ ਰਹਿਣਗੇ।

ਧਨ- ਸਿਤਾਰਾ ਸਿਹਤ ਨੂੰ ਿਵਗਾੜਣ ਅਤੇ ਮਨੋਬਲ ਨੂੰ ਕਮਜ਼ੋਰ ਰੱਖਣ ਵਾਲਾ, ਨਾ ਤਾਂ ਕਿਸੇ ਦੀ ਜ਼ਮਾਨਤ ਦਿਓ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।

ਮਕਰ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਦੋੋਨੋਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਾਫਟ ਕੰਸੀਡ੍ਰੇਟ ਅਤੇ ਸੁਹਿਰਦਤਾ ਬਣਾਈ ਰੱਖਣਗੇ, ਫੈਮਿਲੀ ਫਰੰਟ ’ਤੇ ਸਦਭਾਅ ਰਹੇਗਾ।

ਕੁੰਭ- ਕਿਸੇ ਪ੍ਰਬਲ ਸ਼ਤਰੂ ਦਾ ਟਕਰਾਵੀ ਮੂਡ ਆਪ ਦੀ ਟੈਨਸ਼ਨ ਪਰੇਸ਼ਾਨੀ ਵਧਾ ਸਕਦਾ ਹੈ, ਇਸ ਲਈ ਦੁਸ਼ਮਣਾਂ ਤੋਂ ਫਾਸਲਾ ਰੱਖੋ, ਨੁਕਸਾਨ ਦਾ ਵੀ ਡਰ।

ਮੀਨ- ਸੰਤਾਨ ਸਾਥ ਦੇਵੇਗੀ, ਸੁਪਰੋਟ ਅਤੇ ਪਾਜ਼ੇਟਿਵ ਰੁਖ ਰੱਖੇਗੀ ਅਤੇ ਉਸ ਦੇ ਸਹਿਯੋਗ ਨਾਲ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ, ਦੁਸ਼ਮਣ ਆਪ ਦੇ ਅੱਗੇ ਠਹਿਰ ਨਾ ਸਕਣਗੇ।

18 ਅਗਸਤ 2020, ਮੰਗਲਵਾਰ ਭਾਦੋਂ ਵਦੀ ਤਿੱਥੀ ਚੌਦਸ਼ (ਸਵੇਰੇ 10.40 ਤੱਕ) ਅਤੇ ਮਗਰੋਂ ਿਤੱਥੀ ਮੱਸਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਿਸੰਘ ’ਚ

ਚੰਦਰਮਾ ਕਰਕ ’ਚ

ਮੰਗਲ ਮੇਖ ’ਚ

ਬੁੱੱਧ ਸਿੰਘ ’ਚ

ਗੁਰੂ ਧਨ ’ਚ

ਸ਼ੁੱਕਰ ਿਮਥੁਨ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077,ਭਾਦੋਂ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ 1942, ਮਿਤੀ 27(ਸਾਉਣ), ਹਿਜਰੀ ਸਾਲ 1441, ਮਹੀਨਾ ਜਿਲਹਿਜ ਤਰੀਕ 27,, ਨਕਸ਼ੱਤਰ : ਅਸ਼ਲੇਖਾ (18-19 ਮੱਧ ਰਾਤ 4.08 ਤਕ) ਅਤੇ ਮਗਰੋਂ ਨਕਸ਼ੱਤਰ ਮਘਾ, ਯੋਗ : ਵਰਿਯਾਨ (18-19 ਮੱਧ ਰਾਤ 12.34 ਤਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਕਰਕ ਰਾਸ਼ੀ ’ਤੇ (18-19 ਰਾਤ 4.08 ਤਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, 18-19 ਮੱਧ ਰਾਤ 4.8 ਤਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮਘਾ ਨਕੱਸ਼ਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਿਤੰਨ ਤੋਂ ਸਾਢੇ ਚਾਰ ਵਜੇ ਤਕ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਕੁਸ਼ ਗ੍ਰਹਿਣੀ ਮੱਸਿਆ, ਪਿਠੌਰੀ ਮੱਸਿਆ, ਪਿੱਤਰਾਂ ਦੇ ਕੰਮਾਂ ਲਈ ਮੱਸਿਆ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News