ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

Monday, Aug 10, 2020 - 02:36 AM (IST)

ਮੇਖ- ਵਪਾਰਕ ਅਤੇ ਕੰਮਕਾਜੀ ਕੰਮਾਂ ਦਾ ਸਿਤਾਰਾ ਚੰਗਾ, ਯਤਨਾਂ, ਪ੍ਰੋਗਰਾਮਾਂ ’ਚ ਵਿਜੇ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰਨਾ ਸਹੀ ਰਹੇਗਾ।

ਬ੍ਰਿਖ- ਵੀਜ਼ਾ, ਪਾਸਪੋਰਟ ਅਤੇ ਜਨਸ਼ਕਤੀ ਬਾਹਰ ਿਭਜਵਾਉਣ ਦਾ ਕੰਮ ਕਰਨ ਵਾਲਿਆਂ ਦੇ ਰਸਤੇੇ ’ਚ ਕੋਈ ਨਾ ਕੋਈ ਮੁਸ਼ਕਲ ਤਿਆਰ ਰਿਹਾ ਕਰੇਗੀ, ਇਸ ਲਈ ਉਨ੍ਹਾਂ ਨੂੰ ਹਰ ਕਦਮ ਸੋਚ ਵਿਚਾਰ ਕੇ ਚੁੱਕਣਾ ਚਾਹੀਦਾ ਹੈ।

ਮਿਥੁਨ- ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਅਤੇ ਪਲਾਨਿੰਗ ਚੰਗਾ ਨਤੀਜਾ ਦੇਵੇਗੀ, ਆਪ ਪੂਰੇ ਜੋਸ਼ ਨਾਲ ਕਾਰੋਬਾਰੀ ਕੰਮਾਂ ਨੂੰ ਨਿਪਟਾ ਸਕੋਗੇ।

ਕਰਕ- ਆਪ ਜਿਸ ਸਰਕਾਰੀ ਕੰਮ ਨੂੰ ਵੀ ਹੱਥ ਵਿਚ ਲਉਗੇ, ਉਸ ਨੂੰ ਉਸ ਦੇ ਟਾਰਗੈੱਟ ਤੱਕ ਪਹੁੰਚਾ ਕੇ ਦਮ ਲਓਗੇ, ਸ਼ਤਰੂ ਆਪਣੇ ਆਪ ਨੂੰ ਕਮਜ਼ੋਰ, ਬੇਵੱਸ ਮਹਿਸੂਸ ਕਰਨਗੇ।

ਸਿੰਘ- ਸਰੀਰ ’ਚ ਚੁਸਤੀ-ਫੁਰਤੀ ਵਧੇਗੀ, ਕੰਮਕਾਜੀ ਉਤਸ਼ਾਹ ਵੀ ਬਣਿਆ ਰਹੇਗਾ, ਮਨ ਸੈਰ ਸਫਰ ਲਈ ਰਾਜ਼ੀ ਰਹੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।

ਕੰਨਿਆ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਨਾਪ-ਤੋਲ ਕੇ ਖਾਣਾ-ਪੀਣਾ ਸਹੀ ਰਹੇਗਾ, ਲਿਖਣ-ਪੜ੍ਹਨ ਦੇ ਕਿਸੇ ਵੀ ਕੰਮ ਨੂੰ ਜਲਦਬਾਜ਼ੀ ’ਚ ਫਾਈਨਲ ਨਾ ਕਰੋ।

ਤੁਲਾ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਦਾ ਲਿਹਾਜ਼ ਕਰਨਗੇ।

ਬ੍ਰਿਸ਼ਚਕ- ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ, ਕਿਉਂਕਿ ਉਹ ਆਪ ਨੂੰ ਪ੍ਰੇਸ਼ਾਨ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਰਹਿਣਗੇ, ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਧਨ- ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੇ ਉਦੇਸ਼ਾਂ, ਪ੍ਰੋਗਰਾਮਾਂ ’ਚ ਸਫਲਤਾ ਦੇਵੇਗਾ, ਰਿਲੀਜੀਅਸ ਕੰਮਾਂ ’ਚ ਰੁਚੀ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ।

ਮਕਰ- ਕੋਰਟ ਕਚਹਿਰੀ ਦੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਕਦਮ ਬੜ੍ਹਤ ਵੱਲ, ਮਾਣ-ਸਨਮਾਨ, ਪ੍ਰਤਿਸ਼ਠਾ ਬਣੀ ਰਹੇਗੀ ਪਰ ਸੁਭਾਅ ਵਿਚ ਗੁੱਸਾ ਬਣਿਆ ਰਹੇਗਾ।

ਕੁੰਭ- ਮਿੱਤਰ-ਸੱਜਣ ਸਾਥੀ ਅਤੇ ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ ਅਤੇ ਆਪ ਦੀ ਗੱਲ, ਆਪ ਦੇ ਪੱਖ, ਨਜ਼ਰੀਏ ਨੂੰ ਧਿਆਨ-ਹਮਦਰਦੀ ਨਾਲ ਸੁਣਨਗੇ।

ਮੀਨ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਵਾਲਾ ਅਤੇ ਮੋਰਚੇ ’ਤੇ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ, ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ।

10 ਅਗਸਤ 2020, ਸੋਮਵਾਰ ਭਾਦੋਂ ਵਦੀ ਤਿੱਥੀ ਛੱਠ (ਸਵੇਰੇ 6.43 ਤੱਕ) ਅਤੇ ਮਗਰੋਂ ਿਤੱਥੀ ਸਪਤਮੀ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਮੇਖ ’ਚ

ਮੰਗਲ ਮੀਨ ’ਚ

ਬੁੱੱਧ ਕਰਕ ’ਚ

ਗੁਰੂ ਧਨ ’ਚ

ਸ਼ੁੱਕਰ ਿਮਥੁਨ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077, ਸਾਉਣ ਪ੍ਰਵਿਸ਼ਟੇ 26, ਰਾਸ਼ਟਰੀ ਸ਼ਕ ਸੰਮਤ 1942, ਮਿਤੀ 19 (ਸਾਉਣ), ਹਿਜਰੀ ਸਾਲ 1441, ਮਹੀਨਾ ਜਿਲਹਿਜ ਤਰੀਕ 19,, ਨਕਸ਼ੱਤਰ : ਅਸ਼ਵਨੀ (ਰਾਤ 10.06 ਤੱਕ) ਅਤੇ ਮਗਰੋਂ ਨਕਸ਼ੱਤਰ ਭਰਣੀ, ਯੋਗ : ਸ਼ੂਲ (ਸਵੇਰੇ 7.42 ਤੱਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਸਵੇਰੇ 6.43 ਤੋਂ ਲੈ ਕੇ ਸ਼ਾਮ 7.55 ਤੱਕ) ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼ੀਤਲਾ ਸਪਤਮੀ ਵਰਤ, ਪੁੱਤਰ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News