ਕਿਤੇ ਤੁਸੀਂ ਵੀ ਤਾਂ ਨਹੀਂ ਕਾਰਡੀਏਕ ਅਰੈਸਟ ਦੇ ਨਿਸ਼ਾਨੇ ’ਤੇ, ਪਛਾਣੋ ਲੱਛਣ

Thursday, Sep 08, 2022 - 04:40 PM (IST)

ਕਿਤੇ ਤੁਸੀਂ ਵੀ ਤਾਂ ਨਹੀਂ ਕਾਰਡੀਏਕ ਅਰੈਸਟ ਦੇ ਨਿਸ਼ਾਨੇ ’ਤੇ, ਪਛਾਣੋ ਲੱਛਣ

ਨਵੀਂ ਦਿੱਲੀ- ਦੁਨੀਆ ’ਚ ਦਿਲ ਸਬੰਧੀ ਮੌਤਾਂ ਦੇ ਪ੍ਰਮੁੱਖ ਕਾਰਨਾਂ ’ਚੋਂ ਇਕ, ਅਚਾਨਕ ਹੋਣ ਵਾਲੀ ਕਾਰਡੀਏਕ ਅਰੈਸਟ ਨੇ ਅੱਜ ਸਾਡੀ ਗਲੋਬਲ ਅਰਥ-ਵਿਵਸਥਾ ’ਤੇ ਉਲਟ ਪ੍ਰਭਾਵ ਪਾਇਆ ਹੈ। ਇੰਡੀਅਨ ਹਾਰਟ ਐਸੋਸੀਏਸ਼ਨ ਦੇ ਅਨੁਸਾਰ, ਦਿਲ ਦਾ ਰੋਗ ਬਾਕੀ ਖੇਤਰਾਂ ਦੇ ਮੁਕਾਬਲੇ ਭਾਰਤੀ ਲੋਕਾਂ ’ਤੇ ਉਮਰ ਤੋਂ ਪਹਿਲਾਂ ਹਮਲਾ ਕਰਦਾ ਹੈ ਅਤੇ ਕਈ ਵਾਰ ਤਾਂ ਬਿਨਾਂ ਕਿਸੇ ਚਿਤਾਵਨੀ ਦੇ। ਇਸ ਤੋਂ ਇਲਾਵਾ, ਸਡਨ ਕਾਰਡੀਏਕ ਅਰੈਸਟ (ਐੱਸ.ਸੀ.ਏ.) ਦੇ ਬਾਰੇ ’ਚ ਕਿਹਾ ਜਾਂਦਾ ਹੈ ਕਿ ਇਹ ਸਾਰੇ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਪਰ ਨੌਜਵਾਨ ਆਬਾਦੀ ’ਚ ਅਕਿਰਿਆਸ਼ੀਲ ਜੀਵਨਸ਼ੈਲੀ, ਸ਼ੂਗਰ ਦੀ ਵਧਦੀ ਸਮੱਸਿਆ, ਸ਼ਰਾਬ ਦੇ ਸੇਵਨ ’ਚ ਵਾਧਾ, ਸਿਗਰਟਨੋਸ਼ੀ ਅਤੇ ਹਾਈਪਰਟੈਂਸ਼ਨ ਦੀ ਵਜ੍ਹਾ ਨਾਲ ਇਸ ਦੀਆਂ ਘਟਨਾਵਾਂ ਵਧਦੀਆਂ ਨਜ਼ਰ ਆਉਦੀਆਂ ਹਨ।
ਜਾਣਕਾਰੀ ਕਿਉ ਜ਼ਰੂਰੀ : ਸਡਨ ਕਾਰਡੀਏਕ ਅਰੈਸਟ, ਸਡਨ ਕਾਰਡੀਏਕ ਡੈੱਥ (ਐੱਸ.ਸੀ.ਡੀ.) ਦੇ ਆਮ ਕਾਰਨਾਂ ’ਚੋਂ ਇਕ ਹੈ। ਐੱਸ.ਸੀ.ਡੀ. ਕਿਸੇ ਵਿਅਕਤੀ ਦੇ ਤੰਦਰੁਸਤ ਮਹਿਸੂਸ ਨਾ ਕਰਨ ਦੇ ਇਕ ਘੰਟੇ ਦੇ ਅੰਦਰ ਮੌਤ ਦਾ ਕਾਰਨ ਬਣ ਸਕਦਾ ਹੈ। ਜਿਵੇਂ, ਸੌਂਦੇ ਸਮੇਂ ਜਾਂ ਅਚਾਨਕ ਤੰਦਰੁਸਤ ਮਹਿਸੂਸ ਨਾ ਕਰਨ ਤੋਂ ਬਾਅਦ ਕਿਸੇ ਦੀ ਮੌਤ ਹੋ ਜਾਂਦੀ ਹੈ। ਅਜਿਹੇ ’ਚ ਤੁੰਰਤ ਕਾਰਵਾਈ ਦੀ ਲੋੜ ਹੁੰਦੀ ਹੈ ਅਤੇ ਜ਼ਰੂਰੀ ਪ੍ਰੋਟੋਕਾਲ ਅਤੇ ਜਾਗਰੂਕਤਾ ਸਹੀ ਅਰਥਾਂ ’ਚ ਇਕ ਜੀਵਨ ਬਚਾ ਸਕਦੇ ਹਨ।
ਹਾਲ ਦੇ ਅੰਕੜਿਆਂ ਦੇ ਅਨੁਸਾਰ, ਅਚਾਨਕ ਕਾਰਡੀਏਕ ਅਰੈਸਟ ਦੇ 1 ਫੀਸਦੀ ਤੋਂ ਘੱਟ ਮਾਮਲਿਆਂ ’ਚ ਜਾਨ ਬਚ ਪਾਉਂਦੀ ਹੈ ਅਤੇ ਇਹ ਨੌਜਵਾਨ ਬਾਲਗਾਂ ’ਚ ਮੁਕਾਬਲਤਨ ਜ਼ਿਆਦਾ ਨਾਰਮਲ ਹੈ। ਦਿਲ ਸਬੰਧੀ ਬੀਮਾਰੀਆਂ ਐੱਸ.ਸੀ.ਡੀ. ਦਾ ਸਭ ਤੋਂ ਆਮ ਕਾਰਨ ਹੈ ਅਤੇ ਖੋਜ ਦੇ ਅਨੁਸਾਰ, ਦੱਖਣ ਏਸ਼ੀਆਈ ਆਬਾਦੀ (ਜਿਸ ਵਿਚ ਭਾਰਤੀ ਵੀ ਸ਼ਾਮਲ ਹਨ) ਵਿਚ ਦਿਲ ਦੇ ਰੋਗ ਜ਼ਿਆਦਾ ਪਾਏ ਜਾਂਦੇ ਹਨ।

PunjabKesari
ਕੀ ਹੈ ਸਡਨ ਕਾਰਡੀਏਕ ਅਰੈਸਟ : ਕਾਰਡੀਏਕ ਅਰੈਸਟ ਆਮਤੌਰ ’ਤੇ ਇਕ ਅਸਧਾਰਨ ਦਿਲ ਦੀ ਗਤੀ ਦੇ ਕਾਰਨ ਹੁੰਦਾ ਹੈ, ਜਦੋਂ ਦਿਲ ਦਾ ਇਲੈਕਟ੍ਰੀਕਲ ਸਿਸਟਮ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਹੁੰਦਾ। ਸਾਧਾਰਨ ਸ਼ਬਦਾਂ ’ਚ, ਕਾਰਡੀਏਕ ਅਰੈਸਟ ਉਦੋਂ ਹੁੰਦਾ ਹੈ ਜਦੋਂ ਦਿਲ ਧੜਕਣਾ ਬੰਦ ਕਰ ਦਿੰਦਾ ਹੈ, ਇਸ ਦੀ ਵਜ੍ਹਾ ਨਾਲ ਸਰੀਰ ਦੇ ਅੰਗਾਂ (ਖਾਸਕਰ ਦਿਮਾਗ) ਵਿਚ ਖੂਨ ਦਾ ਸੰਚਾਰ ਨਹੀਂ ਹੁੰਦਾ ਅਤੇ ਇਸ ਨਾਲ ਮੌਤ ਹੋ ਜਾਂਦੀ ਹੈ। ਜਦੋਂ ਕਾਰਡੀਏਕ ਅਰੈਸਟ ਬਿਨਾਂ ਰੋਗ ਦੀ ਹਿਸਟਰੀ ਜਾਂ ਪਹਿਲਾਂ ਕਿਸੇ ਤਰ੍ਹਾਂ ਦੀ ਸਿਹਤ ਸਮੱਸਿਆ ਦੇ ਬਿਨਾਂ ਹੀ ਹੁੰਦਾ ਹੈ ਤਾਂ ਉਹ ਐਕਿਊਟ ਕਾਰਨ ਹੁੰਦਾ ਹੈ, ਜਿਸ ਨੂੰ ਸਡਨ ਕਾਰਡੀਏਕ ਅਰੈਸਟ ਕਿਹਾ ਜਾਂਦਾ ਹੈ।
ਜੇਕਰ ਸਰੀਰ ’ਚ ਕਿਸੇ ਤਰ੍ਹਾਂ ਦੀ ਗੜਬੜੀ ਹੁੰਦੀ ਹੈ ਤਾਂ ਸਾਡਾ ਦਿਲ ਤੇਜ਼ ਗਤੀ ਨਾਲ, ਬਹੁਤ  ਮੱਧਮ ਗਤੀ ਨਾਲ ਜਾਂ ਫਿਰ ਅਨਿਯਮਤ ਰੂਪ ਨਾਲ ਧੜਕਣ ਲੱਗਦਾ ਹੈ, ਜਿਸ ਨੂੰ ਅਰਿਦਮੀਆ ਕਹਿੰਦੇ ਹਨ। ਅਸੀਂ ਆਸਾਨੀ ਨਾਲ ਅਰਿਦਮੀਆ ਦੀ ਪਛਾਣ ਘਰ ’ਚ ਕਰ ਸਕਦੇ ਹਾਂ। ਆਪਣੇ ਅੰਗੂਠੇ ਦੇ ਅਧਾਰ ਦਾ ਇਸਤੇਮਾਲ ਕਰੋ (ਤੁਹਾਡਾ ਗੁੱਟ ਅਤੇ ਅੰਗੂਠੇ ਨਾਲ ਜੁੜੇ ਟੇਂਡਨ ਦੇ ਵਿਚਕਾਰ)। ਨਜ਼ਰ ਰੱਖੋ ਅਤੇ 30 ਸੈਕੰਡ ਦੇ ਲਈ ਧੜਕਣ ਦੀ ਗਿਣਤੀ ਕਰੋ ਅਤੇ ਪ੍ਰਤੀ ਮਿੰਟ ਦਿਲ ਦੀ ਗਤੀ ਨੂੰ ਜਾਣਨ ਲਈ ਇਸ ਗਿਣਤੀ ਨੂੰ ਦੁੱਗਣਾ ਕਰ ਦਿਓ। ਆਰਾਮ ਦੀ ਅਵਸਥਾ ’ਚ ਮਾਪਕ ਗਤੀ ਲਗਭਗ 60-100 ਧੜਕਣ ਪ੍ਰਤੀ ਮਿੰਟ ਹੁੰਦੀ ਹੈ।
ਕਿਨ੍ਹਾਂ ਨੂੰ ਹੈ ਖਤਰਾ : ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਦਿਲ ਸਬੰਧੀ ਕੁਝ ਸਮੱਸਿਆਵਾਂ ਰਹੀਆਂ ਹਨ, ਉਨ੍ਹਾਂ ਨੂੰ ਸਡਨ ਕਾਰਡੀਏਕ ਅਰੈਸਟ ਦਾ ਖਤਰਾ ਜ਼ਿਆਦਾ ਹੁੰਦਾ ਹੈ। ਸਰੀਰ ’ਚ ਪੋਟੈਸ਼ੀਅਮ, ਸੋਡੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਇਲੈਕਟ੍ਰੋਲਾਈਟਸ ਦਾ ਅਚਾਨਕ ਅਸੰਤੁਲਨ ਵੀ ਇਕ ਕਾਰਨ ਹੋ ਸਕਦਾ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਜ਼ਿਆਦਾਤਰ ਦਿਲ ਦੇ ਦੌਰੇ ਨਾਲ ਕਾਰਡੀਏਕ ਅਰੈਸਟ ਨਹੀਂ ਹੁੰਦਾ।
ਜੀਵਨਸ਼ੈਲੀ ਨਾਲ ਜੁੜੇ ਖਤਰੇ ਦੇ ਹੋਰ ਕਾਰਨਾਂ ਦੀ ਵਜ੍ਹਾ ਨਾਲ ਵੀ ਕਾਰਡੀਏਕ ਅਰੈਸਟ ਹੋ ਸਕਦਾ ਹੈ। ਇਨ੍ਹਾਂ ਵਿਚ ਸਿਗਰਟਨੋਸ਼ੀ, ਅਕਿਰਿਆਸ਼ੀਲ ਜੀਵਨਸ਼ੈਲੀ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰਾਲ, ਮੋਟਾਪਾ, ਪਰਿਵਾਰ ’ਚ ਦਿਲ ਦੇ ਰੋਗਾਂ ਦੀ ਹਿਸਟਰੀ, ਪਹਿਲਾਂ ਕਦੇ ਹਾਰਟ ਅਟੈਕ ਆਇਆ ਹੋਵੇ, ਉਮਰ (ਮਰਦਾਂ ਦੇ ਲਈ 45 ਜਾਂ ਔਰਤਾਂ ਦੀ 55 ਤੋਂ ਵੱਧ), ਨਸ਼ੇ ਦੀ ਆਦਤ, ਪੋਟੈਸ਼ੀਅਮ ਜਾਂ ਮੈਗਨੀਸ਼ੀਅਮ ਦੀ ਘੱਟ ਮਾਤਰਾ ਹੋਣਾ ਸ਼ਾਮਲ ਹੈ।

PunjabKesari
ਇਲਾਜ : ਇਸ ਦੇ ਦੋ ਮੁੱਖ ਲੱਛਣ ਦਿੱਤੇ ਗਏ ਹਨ- ਅਚਾਨਕ ਅਚੇਤ ਹੋ ਜਾਣਾ ਜਾਂ ਧੜਕਣਾਂ ਸਾਧਾਰਨ ਨਾ ਹੋਣਾ। ਅਜਿਹੇ ’ਚ ਤੁਰੰਤ ਕਾਰਵਾਈ ਜ਼ਰੂਰੀ ਹੈ। ਐਂਬੂਲੈਂਸ ਕਾਲ ਕਰਨ ਤੋਂ ਬਾਅਦ ਤੁਸੀਂ ਹਾਈ-ਕੁਆਲਿਟੀ ਸੀ.ਪੀ.ਆਰ. ਦੀ ਕੋਸ਼ਿਸ਼ ਕਰ ਸਕਦੇ ਹੋ। ਦਿਲ ਦੀ ਗਤੀ ਨੂੰ ਫਿਰ ਤੋਂ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨ ਲਈ ਡੀਫਾਈਬਿ੍ਰਲੇਟਰ ਕੰਟਰੋਲ ਰੂਪ ’ਚ ਬਿਜਲੀ ਦਾ ਝਟਕਾ ਦਿੰਦਾ ਹੈ।
ਸਡਨ ਕਾਰਡੀਏਕ ਅਰੈਸਟ ਦੀ ਘਟਨਾ ਤੋਂ ਬਾਅਦ, ਡਾਕਟਰੀ ਰੂਮ ’ਚ ਮਰੀਜ਼ ਦੇ ਦਿਲ ਦੀਆਂ ਧਮਣੀਆਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੇ ਸਰੀਰ ਨੂੰ ਰਿਕਵਰ ਕਰਨ ਲਈ ਉਨ੍ਹਾਂ ਨੂੰ ਕੋਮਾ ’ਚ ਭੇਜਿਆ ਜਾਂਦਾ ਹੈ। ਫਿਰ ਤੋਂ ਇਸ ਦੇ ਖਤਰੇ ਨੂੰ ਘੱਟ ਕਰਨ ਲਈ ਮਰੀਜ਼ ਨੂੰ ਦਵਾਈਆਂ ਅਤੇ ਇਲਾਜ ਦਿੱਤੇ ਜਾ ਸਕਦੇ ਹਨ, ਜਿਵੇਂ ਪੇਸਮੇਕਰ ਜਾਂ ਇੰਪਲਾਂਟੇਬਲ ਕਾਰਡੀਓਵਰਟਰ ਡੀਫਿਬਿ੍ਰਲੇਟਰ (ਆਈ.ਸੀ.ਡੀ.)। ਫਿਟਨੈੱਸ ਅਤੇ ਤਾਕਤ ਦੇ ਪੱਧਰ ਨੂੰ ਫਿਰ ਤੋਂ ਬਹਾਲ ਕਰਨ ਲਈ ਉਨ੍ਹਾਂ ਨੂੰ ਕਾਰਡੀਏਕ ਰੀਹੈਬਲੀਏਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ। ਹਰ ਪ੍ਰੋਗਰਾਮ ਵੱਖ ਹੁੰਦਾ ਹੈ, ਪਰ ਆਮਤੌਰ ’ਤੇ ਰੈਗੂਲਰ ਜਾਂਚ ਜ਼ਰੂਰੀ ਹੈ, ਜਿਵੇਂ ਪਲਸ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ,  ਮਨੋਵਿਗਿਆਨਕ ਸਹਿਯੋਗ, ਸਿਹਤ ਜਾਗਰੂਕਤਾ ਸੈਸ਼ਨ ਅਤੇ ਕਸਰਤ ਸੈਸ਼ਨ।


 


author

Aarti dhillon

Content Editor

Related News