ਸਾਵਧਾਨ! ਕੋਰੋਨਾ ’ਚ ਇਹ ਘਰੇਲੂ ਨੁਸਖ਼ਾ ਹੋ ਸਕਦੈ ਖਤਰਨਾਕ, ਅੱਖਾਂ ਬੰਦ ਕਰਕੇ ਨਾ ਕਰੋ ਭਰੋਸਾ

Sunday, Apr 25, 2021 - 05:47 PM (IST)

ਸਾਵਧਾਨ! ਕੋਰੋਨਾ ’ਚ ਇਹ ਘਰੇਲੂ ਨੁਸਖ਼ਾ ਹੋ ਸਕਦੈ ਖਤਰਨਾਕ, ਅੱਖਾਂ ਬੰਦ ਕਰਕੇ ਨਾ ਕਰੋ ਭਰੋਸਾ

ਨਵੀਂ ਦਿੱਲੀ: ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਦਿਨ-ਬ-ਦਿਨ ਭਿਆਨਕ ਹੁੰਦੀ ਜਾ ਰਹੀ ਹੈ। 24 ਘੰਟਿਆਂ ’ਚ ਲਗਭਗ 2 ਤੋਂ 3 ਲੱਖ ਦੇ ਵਿਚਕਾਰ ਕੋਰੋਨਾ ਦੇ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। 
ਲੋਕਾਂ ਨੂੰ ਘਰ ’ਚ ਰਹਿਣ, ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰਨ ਅਤੇ ਮਾਸਕ ਪਾਉਣ ਦੀ ਲਗਾਤਾਰ ਹਿਦਾਇਤ ਦਿੱਤੀ ਜਾ ਰਹੀ ਹੈ। ਉੱਧਰ ਕਈ ਅਜਿਹੇ ਲੋਕ ਵੀ ਹਨ ਜੋ ਕੋਰੋਨਾ ਦੇ ਪ੍ਰਕੋਪ ਤੋਂ ਬਚਣ ਲਈ ਘਰ ’ਚ ਹੀ ਘਰੇਲੂ ਨੁਸਖ਼ੇ ਅਪਣਾ ਕੇ ਇਲਾਜ ਕਰ ਰਹੇ ਹਨ। ਉਨ੍ਹਾਂ ’ਚੋਂ ਇਕ ਹੈ ਗਰਮ ਪਾਣੀ ਦੀ ਭਾਫ਼ ਲੈਣਾ।

PunjabKesari
ਕੀ ਗਰਮ ਪਾਣੀ ਦੀ ਭਾਫ਼ ਲੈਣ ਨਾਲ ਠੀਕ ਹੋ ਜਾਵੇਗਾ ਕੋਰੋਨਾ?
ਕੋਰੋਨਾ ਦੇ ਡਰ ਨਾਲ ਲੋਕ ਲਗਾਤਾਰਾ ਗਰਮ ਪਾਣੀ ਦੀ ਭਾਫ਼ ਲੈ ਰਹੇ ਹਨ ਪਰ ਸਵਾਲ ਇਹ ਉੱਠਦਾ ਹੈ ਕਿ ਕੀ ਗਰਮ ਪਾਣੀ ਦੀ ਭਾਫ਼ ਨਾਲ ਕੋਰੋਨਾ ਦੇ ਮਰੀਜ਼ ਠੀਕ ਹੋ ਸਕਦੇ ਹਨ। ਇਸ ਨੂੰ ਲੈ ਕੇ ਯੂਨੀਸੇਫ ਇੰਡੀਆ ਨੇ ਟਵਿਟਰ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਗਰਮ ਪਾਣੀ ਦੀ ਭਾਫ਼ ਨੂੰ ਲੈ ਕੇ ਡਾਕਟਰਾਂ ਵੱਲੋਂ ਦਿੱਤੇ ਜਾ ਰਹੇ ਜਵਾਬ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। 

 

ਵੀਡੀਓ ’ਚ ਯੂਨੀਸੇਫ ਸਾਊਥ ਏਸ਼ੀਆ ਦੇ ਰੀਜਨਲ ਐਡਵਾਈਜ਼ਰ ਐਂਡ ਚਾਈਲਡ ਹੈਲਥ ਮਾਹਿਰ ਪਾਲ ਰਟਨੇ ਦੱਸ ਰਹੇ ਹਨ ਕਿ ਹੁਣ ਤੱਕ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ ਕਿ ਜਿਸ ਤੋਂ ਪਤਾ ਚੱਲ ਸਕੇ ਕਿ ਗਰਮ ਪਾਣੀ ਦੀ ਭਾਫ਼ ਕੋਰੋਨਾ ਨੂੰ ਖਤਮ ਕਰ ਸਕਦੀ ਹੈ। ਵਿਸ਼ਵ ਸਿਹਤਮੰਦ ਸੰਗਠਨ ਨੇ ਵੀ ਸਟੀਮ ਲੈਣ ਦਾ ਸੁਝਾਅ ਨਹੀਂ ਦਿੱਤਾ ਹੈ। 

 

PunjabKesari
ਲਗਾਤਾਰ ਸਟੀਮ ਲੈਣ ਦੇ ਮਾੜੇ ਪ੍ਰਭਾਵ!
ਸਗੋਂ ਵਾਰ-ਵਾਰ ਸਟੀਮ ਲੈਣ ਨਾਲ ਇਸ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ। ਗਲੇ ਅਤੇ ਫੇਫੜਿਆਂ ਦੇ ਵਿਚਕਾਰ ਦੀ ਨਾੜੀ ’ਚ ਟਾਰਕੀਆ ਅਤੇ ਫੈਰਿੰਕਸ ਸੜ ਵੀ ਸਕਦੇ ਹਨ। ਇਸ ਤੋਂ ਇਲਾਵਾ ਨਾੜੀ ਦੇ ਖਰਾਬ ਹੋਣ ਨਾਲ ਸਾਹ ਲੈਣ ’ਚ ਪਰੇਸ਼ਾਨੀ ਵੀ ਹੋ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਾਲ ਘਰੇਲੂ ਇਲਾਜ ਨੁਕਸਾਨਦਾਇਕ ਵੀ ਹੋ ਸਕਦੇ ਹਨ। ਇਸ ਲਈ ਅਜਿਹੀਆਂ ਚੀਜ਼ਾਂ ਨੂੰ ਕਰਨ ਤੋਂ ਪਹਿਲਾਂ ਇਸ ਬਾਰੇ ਪੂਰੀ ਜਾਣਕਾਰੀ ਜ਼ਰੂਰ ਲਓ। ਸੋਸ਼ਲ ਮੀਡੀਆ ਅਤੇ ਸੁਣੀਆਂ-ਸੁਣਾਈਆਂ ਗੱਲਾਂ ’ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ।  

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

Aarti dhillon

Content Editor

Related News