Health Tips: ਇਨ੍ਹਾਂ ਸ਼ਾਕਾਹਾਰੀ ਚੀਜ਼ਾਂ ''ਚ ਮਾਸਾਹਾਰੀ ਖਾਣੇ ਤੋਂ ਵੱਧ ਹੁੰਦੈ ''ਪ੍ਰੋਟੀਨ'', ਖੁਰਾਕ ''ਚ ਰੋਜ਼ਾਨਾ ਕਰੋ ਸ਼

03/20/2024 2:10:45 PM

ਜਲੰਧਰ (ਬਿਊਰੋ)– ਸਰੀਰ ਨੂੰ ਫਿੱਟ ਅਤੇ ਤੰਦਰੁਸਤ ਰੱਖਣ ਲਈ ਪ੍ਰੋਟੀਨ ਦੀ ਭਰਪੂਰ ਮਾਤਰਾ ਦਾ ਹੋਣਾ ਬਹੁਤ ਜ਼ਰੂਰੀ ਹੈ। ਪ੍ਰੋਟੀਨ ਸਰੀਰ ਦਾ ਇਕ ਜ਼ਰੂਰੀ ਪੌਸ਼ਟਿਕ ਤੱਤ ਹੈ। ਸਰੀਰ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੋਣ ਨਾਲ ਮਾਸਪੇਸ਼ੀਆਂ, ਹੱਡੀਆਂ ਅਤੇ ਚਮੜੀ ਠੀਕ ਰਹਿੰਦੀ ਹੈ। ਮਾਸ, ਮੱਛੀ, ਆਂਡੇ ਆਦਿ ਪ੍ਰੋਟੀਨ ਦੇ ਮੁੱਖ ਸ੍ਰੋਤ ਹਨ। ਜਿਹੜੇ ਲੋਕ ਮਾਸਾਹਾਰੀ ਭੋਜਨ ਨਹੀਂ ਖਾ ਸਕਦੇ, ਉਹ ਆਪਣੇ ਸ਼ਾਕਾਹਾਰੀ ਭੋਜਨ ਦਾ ਸੇਵਨ ਕਰਕੇ ਵੀ ਲੋੜੀਂਦੀ ਮਾਤਰਾ 'ਚ ਪ੍ਰੋਟੀਨ ਲੈ ਸਕਦੇ ਹਨ। ਪੁਰਸ਼ਾਂ 'ਚ ਪ੍ਰਤੀਦਿਨ ਇਸ ਦੀ ਲੋੜੀਂਦੀ ਮਾਤਰਾ 56 ਗ੍ਰਾਮ, ਜਦਕਿ ਔਰਤਾਂ 'ਚ 46 ਗ੍ਰਾਮ ਪ੍ਰੋਟੀਨ ਦੀ ਮਾਤਰਾ ਜ਼ਰੂਰੀ ਹੁੰਦੀ ਹੈ। ਪ੍ਰੋਟੀਨ ਦੀ ਕਮੀ ਕਾਰਨ ਥਕਾਨ, ਮਾਸਪੇਸ਼ੀਆਂ ਦੀ ਕਮਜ਼ੋਰੀ, ਭਾਰ ਘਟਣਾ, ਵਾਲ ਝੜਨਾ, ਚਮੜੀ ਦੀਆਂ ਸਮੱਸਿਆਵਾਂ ਆਦਿ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਉਹਨਾਂ ਸ਼ਾਕਾਹਾਰੀ ਚੀਜ਼ਾਂ ਬਾਰੇ ਦੱਸਾਂਗੇ, ਜੋ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ...

ਸੋਇਆਬੀਨ ਦਾ ਸੇਵਨ
ਸੋਇਆਬੀਨ ਪਲਾਂਟ ਬੇਸਡ ਪ੍ਰੋਟੀਨ ਦਾ ਸਭ ਤੋਂ ਵੱਡਾ ਸਰੋਤ ਹੈ। 100 ਗ੍ਰਾਮ ਸੋਇਆਬੀਨ 'ਚ ਲਗਭਗ 36 ਗ੍ਰਾਮ ਪ੍ਰੋਟੀਨ ਹੁੰਦਾ ਹੈ। ਸੋਇਆਬੀਨ ਨੂੰ ਸਲਾਦ, ਸਪ੍ਰਾਉਟਸ ਜਾਂ ਟੋਫੂ ਆਦਿ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ, ਜਿਸ ਨਾਲ ਸਰੀਰ ਨੂੰ ਵੱਧ ਮਾਤਰਾ 'ਚ ਪ੍ਰੋਟੀਨ ਮਿਲਦਾ ਹੈ।

ਛੋਲਿਆਂ ਦਾ ਸੇਵਨ
ਛੋਲੇ ਵੀ ਪਲਾਂਟ ਬੇਸਡ ਪ੍ਰੋਟੀਨ ਦਾ ਇਕ ਚੰਗਾ ਸਰੋਤ ਹੈ। 100 ਗ੍ਰਾਮ ਛੋਲਿਆਂ 'ਚ 19 ਗ੍ਰਾਮ ਦੇ ਕਰੀਬ ਪ੍ਰੋਟੀਨ ਹੁੰਦਾ ਹੈ। ਛੋਲਿਆਂ ਨੂੰ ਵੀ ਤੁਸੀਂ ਸਲਾਦ, ਭੁੰਨ ਕੇ, ਦਾਲ ਬਣਾ ਕੇ ਆਦਿ ਕਈ ਤਰੀਕਿਆਂ ਨਾਲ ਖਾ ਸਕਦੇ ਹਾਂ, ਜੋ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਬਾਦਾਮ ਅਤੇ ਅਖਰੋਟ
ਬਾਦਾਮ ਇਕ ਤਰ੍ਹਾਂ ਦਾ ਹੈਲਦੀ ਸਨੈਕਸ ਹੋਣ ਦੇ ਨਾਲ-ਨਾਲ ਪ੍ਰੋਟੀਨ ਦਾ ਇਕ ਵਧੀਆ ਸਰੋਤ ਹੈ। 100 ਗ੍ਰਾਮ ਬਾਦਾਮਾਂ 'ਚ ਲਗਭਗ 21 ਗ੍ਰਾਮ ਪ੍ਰੋਟੀਨ ਹੁੰਦਾ ਹੈ। ਬਾਦਾਮ ਨੂੰ ਕੱਚਾ, ਭੁੰਨ ਕੇ ਜਾਂ ਪੀਸ ਕੇ ਵੀ ਖਾਧਾ ਜਾ ਸਕਦਾ ਹੈ। ਬਦਾਮ ਦਾ ਸੇਵਨ ਸਵੇਰੇ ਕਰਨ ਨਾਲ ਜ਼ਿਆਦਾ ਫ਼ਾਇਦੇ ਹੁੰਦੇ ਹਨ। ਅਖਰੋਟ ਵੀ ਪ੍ਰੋਟੀਨ ਦਾ ਇਕ ਵਧੀਆ ਸਰੋਤ ਹੈ। 100 ਗ੍ਰਾਮ ਅਖਰੋਟ 'ਚ 15 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਨੂੰ ਕੱਚਾ, ਭੁੰਨ ਕੇ ਜਾਂ ਪੀਸ ਕੇ ਵੀ ਖਾਧਾ ਜਾ ਸਕਦਾ ਹੈ। 

ਡੇਅਰੀ ਪ੍ਰੋਡਕਟ
ਸਰੀਰ 'ਚ ਪ੍ਰੋਟੀਨ ਦੀ ਮਾਤਰਾ ਨੂੰ ਵਧਾਉਣ ਲਈ ਡੇਅਰੀ ਪ੍ਰੋਡਕਟ ਦਾ ਇਸਤੇਮਾਲ ਕਰੋ। ਦੁੱਧ, ਪਨੀਰ ਅਤੇ ਦਹੀਂ ਵਰਗੇ ਡੇਅਰੀ ਉਤਪਾਦ ਨਾ ਸਿਰਫ਼ ਪ੍ਰੋਟੀਨ ਵਧਾਉਣ ਦਾ ਚੰਗਾ ਸਰੋਤ ਹਨ, ਸਗੋਂ ਇਨ੍ਹਾਂ ਵਿੱਚ ਕੈਲਸ਼ੀਅਮ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। 

ਬੀਨਜ਼ ਦਾ ਸੇਵਨ
ਕਿਡਨੀ ਬੀਨਜ਼ ਤੇ ਛੋਲਿਆਂ ਸਮੇਤ ਬੀਨਜ਼ ਦੀਆਂ ਹੋਰ ਕਿਸਮਾਂ 'ਚ ਉੱਚ ਪ੍ਰੋਟੀਨ ਸਮੱਗਰੀ ਹੁੰਦੀ ਹੈ। ਪ੍ਰੋਟੀਨ ਤੋਂ ਇਲਾਵਾ ਇਹ ਕਾਰਬੋਹਾਈਡਰੇਟ, ਫਾਈਬਰ, ਮੈਗਨੀਸ਼ੀਅਮ, ਆਇਰਨ, ਫੋਲਿਕ ਐਸਿਡ, ਫਾਸਫੋਰਸ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦੇ ਹਨ।

ਚਿਆ ਸੀਡਸ
ਚਿਆ ਬੀਜ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹਨ। ਤੁਸੀਂ ਚਿਆ ਬੀਜਾਂ ਦੇ ਹਰ ਦੋ ਚਮਚ ਤੋਂ 2 ਗ੍ਰਾਮ ਪ੍ਰੋਟੀਨ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ। ਇੰਨਾ ਹੀ ਨਹੀਂ ਇਨ੍ਹਾਂ 'ਚ ਕੈਲੋਰੀ ਵੀ ਬਹੁਤ ਘੱਟ ਹੁੰਦੀ ਹੈ। ਇਸ ਤੋਂ ਇਲਾਵਾ, ਇਹ ਫਾਈਬਰ ਅਤੇ ਓਮੇਗਾ 3 ਫੈਟੀ ਐਸਿਡ ਨਾਲ ਵੀ ਭਰਪੂਰ ਹੁੰਦੇ ਹਨ।  

ਮੂੰਗੀ ਦੀ ਵਰਤੋਂ
ਮੂੰਗੀ ਵੀ ਇਕ ਪੌਦਿਆਂ ਤੋਂ ਮਿਲਣ ਵਾਲੇ ਪ੍ਰੋਟੀਨ ਦਾ ਵਧੀਆ ਸਰੋਤ ਹੈ। 100 ਗ੍ਰਾਮ ਮੂੰਗੀ 'ਚ ਕਰੀਬ 15 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਨੂੰ ਵੀ ਛੋਲਿਆਂ ਵਾਂਗ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ। 

ਮੂੰਗਫਲੀ ਦਾ ਸੇਵਨ
ਉੱਚ ਸਰੋਤ ਪ੍ਰੋਟੀਨ ਵਾਲੀਆਂ ਚੀਜ਼ਾਂ ਦੀ ਗੱਲ ਕਰੀਏ ਤਾਂ ਮੂੰਗਫਲੀ ਵੀ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਤੁਹਾਨੂੰ ਪ੍ਰਤੀ ½ ਕੱਪ ਮੂੰਗਫਲੀ ਤੋਂ ਲਗਭਗ 20.5 ਗ੍ਰਾਮ ਪ੍ਰੋਟੀਨ ਮਿਲਦਾ ਹੈ। ਮੂੰਗਫਲੀ ਵਿੱਚ ਸਿਹਤਮੰਦ ਚਰਬੀ ਵੀ ਭਰਪੂਰ ਹੁੰਦੀ ਹੈ ਜੋ ਦਿਲ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੀ ਹੈ। 


sunita

Content Editor

Related News