ਖੰਘ-ਜ਼ੁਕਾਮ ਤੋਂ ਨਿਜ਼ਾਤ ਦਿਵਾਉਣਗੇ ਤੁਲਸੀ ਅਤੇ ਅਦਰਕ ਸਣੇ ਇਹ ਘਰੇਲੂ ਨੁਸਖ਼ੇ
Sunday, Jul 25, 2021 - 04:20 PM (IST)
ਨਵੀਂ ਦਿੱਲੀ— ਮੌਸਮ 'ਚ ਬਦਲਾਅ ਆਉਂਦੇ ਹੀ ਖੰਘ-ਜ਼ੁਕਾਮ ਹੋਣ ਲੱਗਦਾ ਹੈ। ਵਹਿੰਦਾ ਹੋਇਆ ਨੱਕ, ਸਿਰ ਦਰਦ, ਸਰੀਰ 'ਚ ਦਰਦ ਨਾਲ ਵਿਅਕਤੀ ਦੀ ਹਾਲਤ ਖਰਾਬ ਹੋ ਜਾਂਦੀ ਹੈ। ਇਸ ਤੋਂ ਤੁਰੰਤ ਰਾਹਤ ਪਾਉਣ ਲਈ ਲੋਕ ਕਈ ਸਾਰੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਨ। ਇਨ੍ਹਾਂ ਦਵਾਈਆਂ ਨਾਲ ਖੰਘ-ਜ਼ੁਕਾਮ ਤਾਂ ਠੀਕ ਹੋ ਜਾਂਦਾ ਹੈ ਪਰ ਸਿਹਤ 'ਤੇ ਗ਼ਲਤ ਅਸਰ ਪੈਂਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜੋ ਬਿਨਾਂ ਨੁਕਸਾਨ ਦੇ ਖੰਘ ਅਤੇ ਜ਼ੁਕਾਮ ਠੀਕ ਕਰ ਦੇਣਗੇ।
ਇਹ ਹਨ ਘਰੇਲੂ ਨੁਸਖ਼ੇ
1. ਹਲਦੀ
ਖੰਘ-ਜ਼ੁਕਾਮ ਤੋਂ ਰਾਹਤ ਪਾਉਣ ਲਈ 1 ਗਿਲਾਸ ਗਰਮ ਦੁੱਧ 'ਚ ਚੁਟਕੀ ਭਰ ਹਲਦੀ ਪਾਊਡਰ ਮਿਲਾ ਕੇ ਪੀਓ। ਇਸ ਦੇ ਨਾਲ ਹੀ ਸੁੱਕੀ ਹਲਦੀ ਨੂੰ ਸਾੜ ਕੇ ਉਸ ਦਾ ਧੂੰਆ ਸੁੰਘਣ ਨਾਲ ਜ਼ੁਕਾਮ ਠੀਕ ਹੁੰਦਾ ਹੈ।
2. ਤੁਲਸੀ
ਤੁਲਸੀ ਖੰਘ-ਜ਼ੁਕਾਮ ਲਈ ਕਿਸੇ ਔਸ਼ਧੀ ਤੋਂ ਘੱਟ ਨਹੀਂ ਹੈ। ਤੁਲਸੀ ਦੇ 2 ਤੋਂ ਚਾਰ ਪੱਤੇ ਚਬਾਉਣ ਨਾਲ ਗਲੇ ਦੀ ਖਰਾਸ਼ ਅਤੇ ਖੰਘ ਤੋਂ ਰਾਹਤ ਮਿਲਦੀ ਹੈ। ਤੁਸੀਂ ਚਾਹੋ ਤਾਂ ਤੁਲਸੀ ਚਾਹ 'ਚ ਉਬਾਲ ਕੇ ਵੀ ਪੀ ਸਕਦੇ ਹੋ।
3. ਅਦਰਕ
ਅਦਰਕ ਦੇ ਰਸ 'ਚ ਸ਼ਹਿਦ ਮਿਲਾ ਕੇ ਖਾਣ ਨਾਲ ਵੀ ਖੰਘ ਦੀ ਸਮੱਸਿਆ ਦੂਰ ਹੁੰਦੀ ਹੈ। ਬਲਗਮ ਹੋਣ 'ਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਦੁੱਧ ਜਾਂ ਚਾਹ 'ਚ ਅਦਰਕ ਉਬਾਲ ਕੇ ਪੀਓ। ਤੁਹਾਡੀ ਸਿਹਤ 'ਚ ਜਲਦੀ ਸੁਧਾਰ ਆਵੇਗਾ।
4. ਇਲਾਇਚੀ
ਇਸ ਨੂੰ ਚਾਹ 'ਚ ਉਬਾਲ ਕੇ ਪੀਣ ਨਾਲ ਖੰਘ-ਜ਼ੁਕਾਮ ਨਹੀਂ ਹੁੰਦਾ। ਜੇਕਰ ਫਿਰ ਵੀ ਜ਼ੁਕਾਮ ਹੋ ਜਾਵੇ ਤਾਂ ਇਲਾਇਚੀ ਦੇ ਦਾਣਿਆਂ ਨੂੰ ਰੁਮਾਲ 'ਚ ਲਪੇਟ ਕੇ ਸੁੰਘਣ ਨਾਲ ਜ਼ੁਕਾਮ ਤੋਂ ਛੁਟਕਾਰਾ ਮਿਲਦਾ ਹੈ।
5. ਹਰਬਲ ਟੀ
ਸਿਰ ਦਰਦ, ਜ਼ੁਕਾਮ, ਬੁਖਾਰ, ਖੰਘ ਹੋਣ 'ਤੇ ਹਰਬਲ ਟੀ ਪੀਓ। ਇਹ ਸਰੀਰ ਨੂੰ ਗਰਮ ਰੱਖਦੀ ਹੈ ਅਤੇ ਬਿਮਾਰ ਹੋਣ ਤੋਂ ਬਚਾਉਂਦੀ ਹੈ।