ਗਰਮੀਆਂ ''ਚ ਜ਼ਿਆਦਾ ਮਿਰਚ ਮਸਾਲੇ ਵਾਲੇ ਭੋਜਨ ਤੋਂ ਕਰੋ ਪਰਹੇਜ਼, ਹੋ ਸਕਦੀਆਂ ਨੇ ਇਹ ਸਮੱਸਿਆਵਾਂ
Saturday, Apr 08, 2023 - 02:17 PM (IST)

ਨਵੀਂ ਦਿੱਲੀ- ਬਦਲਦਾ ਮੌਸਮ ਆਪਣੇ ਨਾਲ ਕਈ ਬੀਮਾਰੀਆਂ ਲੈ ਕੇ ਆਉਂਦਾ ਹੈ। ਜੇਕਰ ਮੌਸਮ ਦੇ ਮੁਤਾਬਕ ਖੁਰਾਕ ਨਾ ਲਈ ਜਾਵੇ ਤਾਂ ਸਰੀਰ ਨੂੰ ਮੌਸਮੀ ਬੀਮਾਰੀਆਂ ਹੋਣ ਲੱਗਦੀਆਂ ਹਨ। ਗਲਤ ਖਾਣ-ਪੀਣ ਨਾਲ ਹਾਜ਼ਮਾ ਵਿਗੜ ਜਾਂਦਾ ਹੈ, ਇਸ ਤੋਂ ਇਲਾਵਾ ਫੂਡ ਪੋਇਜ਼ਨਿੰਗ, ਢਿੱਡ ਦਰਦ, ਉਲਟੀ ਅਤੇ ਜੀਅ ਕੱਚਾ ਹੋਣ ਲੱਗਦਾ ਹੈ। ਅਜਿਹੇ 'ਚ ਇਸ ਬਦਲਦੇ ਮੌਸਮ 'ਚ ਖ਼ੁਦ ਨੂੰ ਸਿਹਤਮੰਦ ਰੱਖਣਾ ਵੀ ਜ਼ਰੂਰੀ ਹੈ। ਗਰਮੀਆਂ ਦੇ ਮੌਸਮ 'ਚ ਡੀਹਾਈਡ੍ਰੇਸ਼ਨ ਵੀ ਹੋਣ ਲੱਗਦੀ ਹੈ, ਜਿਸ ਕਾਰਨ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਗੰਨੇ ਦਾ ਰਸ, ਨਾਰੀਅਲ ਪਾਣੀ, ਐਨਰਜੀ ਡਰਿੰਕਸ ਵੀ ਇਸ ਮੌਸਮ 'ਚ ਫ਼ਾਇਦੇਮੰਦ ਮੰਨੇ ਜਾਂਦੇ ਹਨ। ਪਰ ਇਸ ਮੌਸਮ 'ਚ ਕੁਝ ਭੋਜਨ ਤੁਹਾਡੇ ਲਈ ਸਮੱਸਿਆ ਵੀ ਪੈਦਾ ਕਰ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗਰਮੀਆਂ 'ਚ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਸਾਡੇ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 32.9 ਕਰੋੜ ਡਾਲਰ ਘਟਿਆ
ਜ਼ਿਆਦਾ ਮਿਰਚ ਮਸਾਲੇ
ਗਰਮੀਆਂ ਦੇ ਮੌਸਮ 'ਚ ਜ਼ਿਆਦਾ ਮਿਰਚ ਮਸਾਲੇ ਵਾਲੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਤੇਲ ਖਾਣਾ, ਸੁੱਕੇ ਮਸਾਲਿਆਂ ਦਾ ਪਾਊਡਰ ਦਾ ਖਾਣਾ ਵੀ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਖਾਣੇ 'ਚ ਜ਼ਿਆਦਾ ਮਿਰਚ ਪਾਊਡਰ, ਗਰਮ ਮਸਾਲਾ, ਦਾਲਚੀਨੀ ਪਾਊਡਰ ਸਰੀਰ ਲਈ ਗਰਮ ਹੋ ਸਕਦਾ ਹੈ, ਜਿਸ ਕਾਰਨ ਸਰੀਰ ਦਾ ਮੈਟਾਬੌਲਿਕ ਪੱਧਰ ਵਧਣ ਲੱਗਦਾ ਹੈ। ਮਸਾਲਿਆਂ 'ਚ ਮੌਜੂਦ ਕੈਪਸੈਸੀਨ ਨਾਮਕ ਇੱਕ ਮਿਸ਼ਰਣ ਸਰੀਰ 'ਚ ਪਿੱਤ ਦੋਸ਼ ਨੂੰ ਵਧਾ ਕੇ ਗਰਮੀ ਪੈਦਾ ਕਰ ਸਕਦਾ ਹੈ, ਜਿਸ ਕਾਰਨ ਪਸੀਨਾ ਆਉਣਾ, ਚਮੜੀ ਦਾ ਫਟਣਾ, ਕਮਜ਼ੋਰੀ ਅਤੇ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਲਈ ਇਸ ਮੌਸਮ 'ਚ ਜ਼ਿਆਦਾ ਮਿਰਚ ਮਸਾਲੇ ਖਾਣ ਤੋਂ ਪਰਹੇਜ਼ ਕਰੋ।
ਚਾਹ ਕੌਫੀ
ਤੇਜ਼ ਗਰਮੀ 'ਚ ਬਹੁਤ ਜ਼ਿਆਦਾ ਚਾਹ ਅਤੇ ਕੌਫੀ ਵੀ ਸਰੀਰ ਲਈ ਨੁਕਸਾਨਦੇਹ ਹੋ ਸਕਦੀ ਹੈ। ਇਹ ਚੀਜ਼ਾਂ ਸਰੀਰ 'ਚ ਗਰਮੀ ਦਾ ਪੱਧਰ ਵਧਾ ਸਕਦੀਆਂ ਹਨ, ਇਸ ਲਈ ਇਸ ਮੌਸਮ 'ਚ ਚਾਹ ਅਤੇ ਕੌਫੀ ਪੀਣ ਦੀ ਬਜਾਏ ਤੁਸੀਂ ਆਪਣੀ ਖੁਰਾਕ 'ਚ ਗੰਨੇ ਦਾ ਰਸ, ਨਾਰੀਅਲ ਪਾਣੀ, ਨਿੰਬੂ ਪਾਣੀ ਸ਼ਾਮਲ ਕਰ ਸਕਦੇ ਹੋ।
ਇਹ ਵੀ ਪੜ੍ਹੋ- ਜੌਨਸਨ ਐਂਡ ਜੌਨਸਨ ਟੈਲਕਮ ਪਾਊਡਰ ਕੈਂਸਰ ਮਾਮਲਿਆਂ 'ਚ ਪੀੜਤਾਂ ਨੂੰ 8.9 ਅਰਬ ਡਾਲਰ ਦੇਣ ਨੂੰ ਤਿਆਰ
ਜੰਕ ਭੋਜਨ
ਗਰਮੀ ਦੇ ਮੌਸਮ 'ਚ ਜੰਕ ਫੂਡ, ਪੀਜ਼ਾ, ਬਰਗਰ, ਚਾਊਮੀਨ, ਪਾਸਤਾ, ਸਟ੍ਰੀਟ ਫੂਡ, ਮੋਮੋਜ਼, ਸਮੋਸਾ, ਫਰੈਂਚ ਫਰਾਈਜ਼ ਵੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਆਇਲੀ ਫਾਸਟ ਫੂਡ ਖਾਣ ਨਾਲ ਵੀ ਢਿੱਡ ਖਰਾਬ ਹੋ ਸਕਦਾ ਹੈ। ਇਸ ਮੌਸਮ 'ਚ ਤੇਲ ਮਸਾਲੇ ਸਰੀਰ 'ਚ ਗਰਮੀ ਵਧਾ ਸਕਦੇ ਹਨ ਇਸ ਲਈ ਇਸ ਮੌਸਮ 'ਚ ਜੰਕ ਫੂਡ ਤੋਂ ਪਰਹੇਜ਼ ਹੀ ਕਰੋ।
ਅਚਾਰ
ਬਹੁਤ ਸਾਰੇ ਲੋਕ ਖਾਣੇ 'ਚ ਅਚਾਰ ਦਾ ਸੇਵਨ ਕਰਨਾ ਪਸੰਦ ਕਰਦੇ ਹਨ ਪਰ ਗਰਮੀਆਂ ਦੇ ਮੌਸਮ 'ਚ ਇਸ ਦਾ ਸੇਵਨ ਕਰਨ ਨਾਲ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਨੂੰ ਮਸਾਲੇ ਅਤੇ ਤੇਲ ਨਾਲ ਬਣਾਇਆ ਜਾਂਦਾ ਹੈ, ਇਸ ਤੋਂ ਇਲਾਵਾ ਇਸ ਨੂੰ ਫਰਮੇਂਟੇਡ ਕੀਤਾ ਜਾਂਦਾ ਹੈ। ਇਸ 'ਚ ਸੋਡੀਅਮ ਦੀ ਮਾਤਰਾ ਵੀ ਘੱਟ ਹੁੰਦੀ ਹੈ, ਜਿਸ ਕਾਰਨ ਵਾਟਰ ਰਿਟੇਂਸਨ, ਸੋਜ, ਬਦਹਜ਼ਮੀ, ਬਲੋਟਿੰਗ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਇਸ ਲਈ ਗਰਮੀ ਦੇ ਮੌਸਮ 'ਚ ਇਸ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ।
ਮਾਸਾਹਾਰੀ ਨਾ ਖਾਓ
ਜ਼ਿਆਦਾ ਮਾਸਾਹਾਰੀ ਖਾਣਾ ਵੀ ਇਸ ਮੌਸਮ 'ਚ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਤੰਦੂਰੀ ਚਿਕਨ, ਮੱਛੀ, ਸੀਫੂਡਸ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ, ਇਨ੍ਹਾਂ ਦੇ ਸੇਵਨ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਮੀਟ ਅਤੇ ਮੱਛੀ ਜ਼ਿਆਦਾ ਖਾਣ ਨਾਲ ਡਾਇਰੀਆ ਦੀ ਸਮੱਸਿਆ ਵੀ ਸ਼ੁਰੂ ਹੋ ਸਕਦੀ ਹੈ। ਅਜਿਹੇ 'ਚ ਇਸ ਮੌਸਮ 'ਚ ਮਾਸਾਹਾਰੀ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।