ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ ਆੜੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

05/08/2021 7:22:02 PM

ਨਵੀਂ ਦਿੱਲੀ-ਗਰਮੀਆਂ ਵਿੱਚ ਮਿਲਣ ਵਾਲਾ ਆੜੂ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ।ਇਸ ਵਿੱਚ ਪਾਏ ਜਾਣ ਵਾਲੇ ਵਿਟਾਮਿਨ, ਐਂਟੀ-ਆਕਸੀਡੈਂਟ ਅਤੇ ਮਿਨਰਲਸ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਫ਼ਾਇਦੇਮੰਦ ਹੁੰਦੇ ਹਨ।
ਆੜੂ ਚਮੜੀ ਨੂੰ ਡਿਟਾਕਸ ਕਰਕੇ ਚਮਕਦਾਰ ਵੀ ਬਣਾਉਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਲੋਕ ਜਿਨ੍ਹਾਂ ਲਈ ਆੜੂ ਖਾਣਾ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ।
ਕਿਸ ਸਮੇਂ ਆੜੂ ਨਹੀਂ ਖਾਣਾ ਚਾਹੀਦਾ...
ਆੜੂ ਨੂੰ ਅਸੀਂ ਕਿਸੇ ਵੀ ਸਮੇਂ ਖਾ ਸਕਦੇ ਹਾਂ ਪਰ ਨਾਸ਼ਤੇ ਤੋਂ ਤੁਰੰਤ ਬਾਅਦ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਹ ਨੁਕਸਾਨਦਾਇਕ ਹੋ ਸਕਦਾ ਹੈ । ਇਸ ਨੂੰ ਖਾਣਾ ਖਾਣ ਤੋਂ ਘੱਟ ਤੋਂ ਘੱਟ ਅੱਧਾ ਘੰਟਾ ਬਾਅਦ ਖਾਓ।
ਜਿਨ੍ਹਾਂ ਲੋਕਾਂ ਨੂੰ ਐਲਰਜੀ ਅਤੇ ਸਰੀਰ ਵਿੱਚ ਸੋਜ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਉਹ ਲੋਕ ਜਿਨ੍ਹਾਂ ਲਈ ਆੜੂ ਖਾਣਾ ਫ਼ਾਇਦੇਮੰਦ ਹੁੰਦਾ ਹੈ...

PunjabKesari
ਭਾਰ ਰੱਖੇ ਕੰਟਰੋਲ
ਜੇਕਰ ਤੁਸੀਂ ਭਾਰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਆੜੂ ਦੀ ਵਕਤੋਂ ਕਰੋ ਕਿਉਂਕਿ ਇਹ ਘੱਟ ਕੈਲੋਰੀ ਵਾਲਾ ਫ਼ਲ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਭਾਰ ਕੰਟਰੋਲ 'ਚ ਰਹਿੰਦਾ ਹੈ।

PunjabKesari
ਅੱਖਾਂ ਲਈ ਲਾਹੇਵੰਦ 
ਜੇਕਰ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਘੱਟ ਹੈ ਜਾਂ ਫਿਰ ਅੱਖਾਂ ਦੀ ਕੋਈ ਹੋਰ ਸਮੱਸਿਆ ਹੈ ਤਾਂ ਆੜੂ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਆੜੂ ਵਿੱਚ ਵਿਟਾਮਿਨ ਏ ਮੌਜੂਦ ਹੁੰਦਾ ਹੈ। ਜਿਸ ਨਾਲ ਅੱਖਾਂ ਦਾ ਰੇਟੀਨਾ ਤੰਦਰੁਸਤ ਰਹਿੰਦਾ ਹੈ। ਇਸ ਵਿੱਚ ਬੀਟਾ ਕੈਰੋਟੀਨ ਵੀ ਮੌਜੂਦ ਹੁੰਦਾ ਹੈ। ਜੋ ਵਿਟਾਮਿਨ-ਏ ਦੀ ਮਾਤਰਾ ਵਧਾ ਦਿੰਦਾ ਹੈ। ਇਹ ਅੱਖਾਂ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ।
ਕਿਡਨੀ ਲਈ ਫ਼ਾਇਦੇਮੰਦ
ਜੇਕਰ ਤੁਹਾਨੂੰ ਕਿਡਨੀ ਸੰਬੰਧੀ ਕੋਈ ਸਮੱਸਿਆ ਹੈ ਤਾਂ ਆੜੂ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਇਸ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਕਿਡਨੀ ਨੂੰ ਤੰਦਰੁਸਤ ਰੱਖਦਾ ਹੈ ਇਹ ਤੁਹਾਡੇ ਯੂਰੀਨਰੀ ਬਲੈਡਰ ਦੇ ਲਈ ਕਲੇਜਿੰਗ ਏਜੰਟ ਦੀ ਤਰ੍ਹਾਂ ਕੰਮ ਕਰਦਾ ਹੈ।

PunjabKesari
ਪਾਚਨ ਨੂੰ ਮਜ਼ਬੂਤ ਰੱਖੇ
ਢਿੱਡ ਸੰਬੰਧੀ ਕੋਈ ਸਮੱਸਿਆ ਜਿਸ ਤਰ੍ਹਾਂ ਢਿੱਡ ਦਰਦ, ਕਬਜ਼, ਗੈਸ, ਬਵਾਸੀਰ ਜਿਹੀਆਂ ਕੋਈ ਸਮੱਸਿਆ ਹੈ ਤਾਂ ਆੜੂ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਆੜੂ ਲੀਵਰ ਵਿੱਚੋਂ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਣ ਲਈ ਸਹਾਇਕ ਹੁੰਦਾ ਹੈ। ਜਿਸ ਨਾਲ ਢਿੱਡ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਆੜੂ ਦੇ ਪੱਤਿਆਂ ਦਾ ਜੂਸ ਬਣਾ ਕੇ ਪੀਣ ਨਾਲ ਢਿੱਡ ਦੇ ਕੀੜੇ ਮਰ ਜਾਂਦੇ ਹਨ।
ਖ਼ੂਨ ਦੀ ਘਾਟ
ਜੇਕਰ ਤੁਹਾਨੂੰ ਖ਼ੂਨ ਦੀ ਘਾਟ ਜਾਂ ਅਨੀਮੀਆ ਦੀ ਸਮੱਸਿਆ ਹੈ ਤਾਂ ਆਪਣੀ ਖੁਰਾਕ ਵਿਚ ਆੜੂ ਸ਼ਾਮਿਲ ਕਰੋ ਕਿਉਂਕਿ ਇਸ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਸਰੀਰ ਵਿੱਚ ਮੌਜੂਦ ਰੈੱਡ ਬਲੱਡ ਸੈੱਲਸ ਦੀ ਮਾਤਰਾ ਨੂੰ ਵਧਾ ਕੇ ਅਨੀਮੀਆਂ ਜਿਹੇ ਰੋਗ ਨੂੰ ਦੂਰ ਕਰਦਾ ਹੈ।

PunjabKesari
ਹੱਡੀਆਂ ਮਜ਼ਬੂਤ ਕਰੇ
ਆੜੂ ਵਿੱਚ ਵਿਟਾਮਿਨ-ਸੀ ਅਤੇ ਕਾਰਬੋਹਾਈਡ੍ਰੇਟ ਹੁੰਦਾ ਹੈ। ਜਿਸ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ। ਇਸ ਲਈ ਰੋਜ਼ਾਨਾ ਆੜੂ ਦੀ ਵਰਤੋਂ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਝੁਰੜੀਆਂ ਦੂਰ ਕਰੇ
ਜੇਕਰ ਤੁਹਾਡੇ ਚਿਹਰੇ ਤੇ ਝੁਰੜੀਆਂ ਦੀ ਸਮੱਸਿਆ ਹੈ ਤਾਂ ਆੜੂ ਅਤੇ ਟਮਾਟਰ ਦਾ ਪੇਸਟ ਤਿਆਰ ਕਰਕੇ 10-15 ਮਿੰਟ ਚਿਹਰੇ ਤੇ ਲਗਾਓ ਝੁਰੜੀਆਂ ਗਾਇਬ ਹੋ ਜਾਣਗੀਆਂ।

PunjabKesari
ਡਰਾਈ ਸਕਿਨ ਲਈ ਫ਼ਾਇਦੇਮੰਦ
ਜੇਕਰ ਤੁਹਾਡੀ ਸਕਿਨ ਡਰਾਈ ਹੈ ਤਾਂ ਆੜੂ ਦੇ ਪੇਸਟ ਨੂੰ ਚਿਹਰੇ ਤੇ 10 ਮਿੰਟ ਤੱਕ ਰਗੜੋ। ਫਿਰ ਥੋੜ੍ਹੇ ਸਮੇਂ ਬਾਅਦ ਚਿਹਰਾ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਡਰਾਈ ਸਕਿਨ ਦੀ ਸਮੱਸਿਆ ਦੂਰ ਹੋ ਜਾਵੇਗੀ।


Aarti dhillon

Content Editor

Related News