ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ‘ਮਖਾਣੇ’, ਜਾਣੋ ਸਰੀਰ ਨੂੰ ਹੋਣ ਵਾਲੇ ਹੋਰ ਵੀ ਬੇਮਿਸਾਲ ਫ਼ਾਇਦੇ

05/03/2021 6:54:58 PM

ਨਵੀਂ ਦਿੱਲੀ-ਮਖਾਣੇ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹਨ। ਇਸ ਵਿੱਚ ਕਾਰਬੋਹਾਈਡ੍ਰੇਟ, ਫਾਈਬਰ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਆਇਰਨ ਅਤੇ ਜ਼ਿੰਕ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਮਖਾਣਿਆਂ ਦੇ ਵਿੱਚ ਪੌਸ਼ਟਿਕ ਤੱਤ ਸੁੱਕੇ ਮੇਵਿਆਂ ਨਾਲੋਂ ਜ਼ਿਆਦਾ ਹੁੰਦੇ ਹਨ। ਇਸੇ ਕਰਕੇ ਮਖਾਣਿਆਂ ਨੂੰ ਸੁਪਰ ਫੂਡ ਮੰਨਿਆ ਜਾਂਦਾ ਹੈ। ਮਖਾਣੇ ਦੇ ਬੀਜ ਕੱਚੇ ਵੀ ਖਾਧੇ ਜਾ ਸਕਦੇ ਹਨ। ਭੁੰਨ੍ਹ ਕੇ ਵੀ ਖਾਧੇ ਜਾ ਸਕਦੇ ਹਨ। ਪੁਰਾਣੇ ਲੋਕ ਮਖਾਣਿਆਂ ਨੂੰ ਪੀਸ ਕੇ ਉਨ੍ਹਾਂ ਦੇ ਆਟੇ ਨੂੰ ਕਣਕ ਦੇ ਆਟੇ ਵਿੱਚ ਮਿਲਾ ਕੇ ਖਾਂਦੇ ਸਨ ਤਾਂ ਜੋ ਆਟੇ ਨੂੰ ਪ੍ਰੋਟੀਨ ਭਰਪੂਰ ਬਣਾਇਆ ਜਾ ਸਕੇ।
ਆਓ ਹੁਣ ਗੱਲ ਕਰਦੇ ਹਨ ਮਖਾਣੇ ਖਾਣ ਦੇ ਫ਼ਾਇਦਿਆਂ ਬਾਰੇ...
ਭਾਰ ਘੱਟ ਕਰੇ
ਮਖਾਣਿਆਂ ਦੇ ਅੰਦਰ ਫਾਈਬਰ ਜ਼ਿਆਦਾ ਹੁੰਦਾ ਹੈ ਅਤੇ ਕੈਲੋਰੀ ਨਾ-ਮਾਤਰ ਹੁੰਦੀ ਹੈ। ਜ਼ਿਆਦਾ ਫਾਈਬਰ ਸਾਡੀ ਪਾਚਨ ਸ਼ਕਤੀ ਤੇਜ਼ ਕਰਦਾ ਹੈ ਅਤੇ ਸਰੀਰ ਦੇ ਅੰਦਰ ਫੈਟ ਜਮ੍ਹਾ ਹੋਣ ਤੋਂ ਰੋਕਦਾ ਹੈ ਜਿਸ ਕਰਕੇ ਅਸੀਂ ਮੋਟਾਪੇ ਤੋਂ ਬਚੇ ਰਹਿੰਦੇ ਹਾਂ।

PunjabKesari
ਭਾਰ ਵਧਾਉਣ ਲਈ
ਮਖਾਣੇ ਭਾਰ ਘਟਾਉਣ ਦੇ ਨਾਲ-ਨਾਲ ਭਾਰ ਵਧਾਉਣ ਲਈ ਵੀ ਲਾਹੇਵੰਦ ਹਨ। ਆਓ ਹੁਣ ਗੱਲ ਕਰਦੇ ਹਾਂ ਕਿ ਮਖਾਣੇ ਦੀ ਵਰਤੋਂ ਨਾਲ ਕਿਵੇਂ ਭਾਰ ਵਧਾਇਆ ਜਾਂਦਾ ਹੈ।
ਮਖਾਣੇ ਦੇ ਇੱਕ ਕੱਪ ਦਾਣੇ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਵੋ ਅਤੇ ਇਨ੍ਹਾਂ ਵਿੱਚ ਅੱਠ-ਦਸ ਕਿਸ਼ਮਿਸ਼ ਦੇ ਦਾਣੇ ਚੰਗੀ ਤਰ੍ਹਾਂ ਧੋ ਕੇ ਮਿਲਾ ਲਓ। ਅੱਧੇ ਲੀਟਰ ਦੁੱਧ ਦੇ ਵਿੱਚ ਖੰਡ ਪਾ ਕੇ ਉਸ ਅੰਦਰ ਮਖਾਣੇ ਦੇ ਦਾਣੇ ਅਤੇ ਕਿਸ਼ਮਿਸ਼ ਪਾ ਕੇ ਉਬਾਲੋ ।ਉਸ ਮਗਰੋਂ ਠੰਢਾ ਹੋ ਜਾਣ ਤੇ ਇਸ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਲੰਬੇ ਸਮੇਂ ਤੱਕ ਰੱਖੇ ਜਵਾਨ
ਮਖਾਣੇ ਵੱਧਦੀ ਉਮਰ ਦੇ ਅਸਰ ਨੂੰ ਬੇ-ਅਸਰ ਕਰਦੇ ਹਨ। ਇਸ ਅੰਦਰ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੋਣ ਕਰਕੇ ਇਹ ਵੱਧਦੀ ਉਮਰ ਦੇ ਪ੍ਰਭਾਵ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਹ ਉਮਰ ਤੋਂ ਪਹਿਲਾਂ ਪਈਆਂ ਝੁਰੜੀਆਂ ਵੀ ਖਤਮ ਕਰਦੇ ਹੈ।

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਸਰੀਰ ਦੀ ਗੰਦਗੀ ਬਾਹਰ ਕੱਢੇ
ਮਖਾਣਿਆਂ ਦੀ ਵਰਤੋਂ ਕਿਡਨੀ ਅਤੇ ਦਿਲ ਦੀ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ ।ਇਸ ਦੇ ਅੰਦਰਲੇ ਤੱਤ ਸਾਡੀ ਕਿਡਨੀ ਦੀ ਸਫਾਈ ਕਰਦੇ ਹਨ ਅਤੇ ਕਿਡਨੀ ਨੂੰ ਮਜ਼ਬੂਤ ਬਣਾਉਂਦੇ ਹਨ। ਕਿਡਨੀਆਂ ਸਾਡੇ ਸਰੀਰ ਦੇ ਲਈ ਸਫਾਈ ਦੇ ਫਿਲਟਰ ਦਾ ਕੰਮ ਕਰਦੀਆਂ ਹਨ।

PunjabKesari
ਹੱਡੀਆਂ ਦੀ ਕਮਜ਼ੋਰੀ ਦੂਰ ਕਰਨ
ਮਖਾਣਿਆਂ 'ਚ ਪਾਇਆ ਜਾਣ ਵਾਲਾ ਕੈਲਸ਼ੀਅਮ ਜੋੜਾਂ ਦੇ ਦਰਦ ਖ਼ਾਸ ਕਰਕੇ ਗਠੀਏ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ। ਇਹ ਹੱਡੀਆਂ ਨੂੰ ਮਜ਼ਬੂਤੀ ਦਿੰਦੇ ਹਨ।ਮਖਾਣਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਗੋਡੇ ਬੁਢਾਪੇ ਵਿੱਚ ਦਰਦ ਨਹੀਂ ਕਰਦੇ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News