ਮੂੰਹ ਦੀ ਬਦਬੂ ਅਤੇ ਖੰਘ ਤੋਂ ਨਿਜ਼ਾਤ ਦਿਵਾਉਂਦੈ 'ਪੁਦੀਨਾ', ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

Thursday, Jul 29, 2021 - 05:20 PM (IST)

ਮੂੰਹ ਦੀ ਬਦਬੂ ਅਤੇ ਖੰਘ ਤੋਂ ਨਿਜ਼ਾਤ ਦਿਵਾਉਂਦੈ 'ਪੁਦੀਨਾ', ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

ਨਵੀਂ ਦਿੱਲੀ- ਪੁਦੀਨਾ ਸਾਡੀ ਸਿਹਤ ਲਈ ਬੇਹੱਦ ਹੀ ਫਾਇਦੇਮੰਦ ਹੁੰਦਾ ਹੈ। ਇਸ ਦੇ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ। ਇਸ ਨੂੰ ਗਰਮੀ ਦੇ ਮੌਸਮ 'ਚ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਇਹ ਗਰਮੀਆਂ 'ਚ ਬੀਮਾਰੀਆਂ ਤੋਂ ਬਚਾਉਂਦਾ ਹੈ। ਪੁਦੀਨੇ ਦੀਆਂ ਪੱਤੀਆਂ 'ਚ ਵਿਟਾਮਿਨ ਏ, ਬੀ, ਸੀ, ਡੀ ਅਤੇ ਈ, ਦੇ ਨਾਲ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਦੇ ਭਰਪੂਰ ਤੱਤ ਮੌਜੂਦ ਹੁੰਦੇ ਹਨ।
ਪੁਦੀਨੇ ਦਾ ਫੇਸ਼ੀਅਲ ਵਧਾਏ ਚਿਹਰੇ ਦੀ ਚਮਕ
ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਪੁਦੀਨੇ ਦਾ ਫੇਸ਼ੀਅਲ ਤੁਹਾਡੇ ਲਈ ਠੀਕ ਰਹੇਗਾ। ਇਸ ਨੂੰ ਬਣਾਉਣ ਲਈ ਦੋ ਵੱਡੇ ਚਮਚ ਤਾਜ਼ਾ ਪੀਸ ਕੇ ਪੁਦੀਨੇ ਦੇ ਨਾਲ ਦੋ ਵੱਡੇ ਚਮਚੇ ਦਹੀ ਅਤੇ ਇਕ ਚਮਚਾ ਓਟਮੀਲ ਲੈ ਕੇ ਗਾੜਾ ਘੋਲ ਬਣਾਓ। ਇਸ ਨੂੰ ਚਿਹਰੇ 'ਤੇ ਦਸ ਮਿੰਟਾਂ ਤੱਕ ਲਗਾਓ ਅਤੇ ਚਿਹਰੇ ਨੂੰ ਧੋ ਲਵੋ। ਇਸ ਦੇ ਰਸ ਨੂੰ ਚਿਹਰੇ 'ਤੇ ਲਗਾਉਣ ਨਾਲ ਕਿੱਲ ਅਤੇ ਮੁੰਹਾਸੇ ਦੂਰ ਹੋ ਜਾਂਦੇ ਹਨ ਅਤੇ ਚਿਹਰੇ ਦੀ ਵੀ ਚਮਕ ਵੱਧਦੀ ਹੈ। 

Psoriatic arthritis and digestive issues
ਢਿੱਡ ਦੀਆਂ ਸਮੱਸਿਆਵਾਂ ਨੂੰ ਕਰੇ ਦੂਰ
ਪੁਦੀਨਾ ਢਿੱਡ ਦੀਆਂ ਸਮੱਸਿਆਵਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਜਦੋਂ ਵੀ ਢਿੱਡ 'ਚ ਦਰਦ ਹੋਣ ਦੀ ਸ਼ਿਕਾਇਤ ਹੋਵੇ ਤਾਂ ਪੁਦੀਨੇ ਦੀ ਵਰਤੋਂ ਕਰਨੀ ਚਾਹੀਦੀ ਹੈ। ਪੁਦੀਨਾ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨੂੰ ਇਸਤੇਮਾਲ ਕਰਨ ਲਈ ਪੁਦੀਨੇ ਨੂੰ ਪੀਸ ਕੇ ਪਾਣੀ 'ਚ ਮਿਲਾਓ ਅਤੇ ਫਿਰ ਛਾਣ ਕੇ ਪਾਣੀ ਨੂੰ ਪੀਓ। ਇਸ ਨਾਲ ਤੁਹਾਡੀ ਪਾਚਨ ਸ਼ਕਤੀ ਵੀ ਵਧੇਗੀ ਅਤੇ ਢਿੱਡ ਦਰਦ ਤੋਂ ਵੀ ਰਾਹਤ ਮਿਲੇਗੀ।

Indoor Peppermint Plant Care – How To Grow Peppermint Inside
ਪੁਦੀਨੇ ਦੇ ਰਸ ਨੂੰ ਮੁਲਤਾਨੀ ਮਿੱਟੀ 'ਚ ਮਿਲਾ ਕੇ ਚਿਹਰੇ 'ਤੇ ਲਗਾਓ
ਪੁਦੀਨੇ ਦੇ ਰਸ ਨੂੰ ਮੁਲਤਾਨੀ ਮਿੱਟੀ 'ਚ ਮਿਲਾ ਕੇ ਚਿਹਰੇ 'ਤੇ ਲੇਪ ਕਰਨ ਨਾਲ ਚਿਹਰੇ ਦੀਆਂ ਛਾਈਆਂ ਖਤਮ ਹੋ ਜਾਂਦੀਆਂ ਹਨ ਅਤੇ ਚਿਹਰੇ ਦੀ ਚਮਕ ਵੱਧ ਜਾਂਦੀ ਹੈ। ਪੁਦੀਨੇ ਦੀਆਂ ਪੱਤੀਆਂ ਦਾ ਤਾਜ਼ਾ ਰਸ ਨਿੰਬੂ ਅਤੇ ਸ਼ਹਿਦ ਨਾਲ ਮਿਲਾਓ ਇਸ ਨੂੰ ਪੀਣ ਨਾਲ ਕਈ ਰੋਗ ਖਤਮ ਹੁੰਦੇ ਹਨ।
ਪੁਦੀਨੇ ਦੇ ਰੋਜ਼ 2-4 ਪੱਤੇ ਚਬਾਉਣ ਨਾਲ ਦੰਦਾਂ ਦਾ ਦਰਦ, ਪਾਇਰੀਆ ਅਤੇ ਮਸੂੜਿਆਂ 'ਚੋ ਖ਼ੂਨ ਆਉਣ ਦੀ ਪਰੇਸ਼ਾਨੀ ਤੋਂ ਵੀ ਛੁਟਕਾਰਾ ਮਿਲਦਾ ਹੈ।

ਸਿਰਫ਼ 2 ਮਿੰਟ ਚ ਵਿੱਚ ਪਾਓ ਮੂੰਹ ਦੀ ਬਦ-ਬੂ ਜਾਂ ਦੁ-ਰਗੰ-ਧ ਤੋਂ ਛੁਟਕਾਰਾ – News Dwell
ਪੁਦੀਨਾ ਖਾਣ ਨਾਲ ਮੂੰਹ ਦੀ ਬਦਬੂ ਹੋਵੇ ਦੂਰ
ਮੂੰਹ 'ਚੋ ਬਦਬੂ ਆ ਰਹੀ ਹੋਵੇ ਤਾਂ ਇਕ ਗਲਾਸ ਪਾਣੀ 'ਚ 4-5 ਪੱਤੇ ਪੁਦੀਨੇ ਦੇ ਉਬਾਲ ਕੇ ਠੰਡਾ ਕਰਕੇ ਫਰਿੱਜ 'ਚ ਰੱਖ ਦਿਓ। ਇਸ ਨਾਲ ਕੁਰਲੀਆਂ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।

ਥਕਾਵਟ ਨੂੰ ਦੂਰ ਕਰਨ ਦੇ ਘਰੇਲੂ ਉਪਾਅ
ਥਕਾਵਟ ਕਰੇ ਦੂਰ
ਜ਼ਿਆਦਾ ਥਕਾਵਟ ਹੋਣ 'ਤੇ ਕੋਸੇ ਪਾਣੀ 'ਚ ਪੁਦੀਨੇ ਦਾ ਤੇਲ ਪਾ ਕੇ ਉਸ 'ਚ ਪੈਰ ਪਾ ਕੇ ਕੁਝ ਬੈਠਣ ਨਾਲ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਪੁਦੀਨੇ ਦੇ ਰਸ 'ਚ ਸ਼ਹਿਦ ਮਿਲਾ ਕੇ ਚੱਟਣ ਨਾਲ ਹਿਚਕੀ ਦੂਰ ਹੁੰਦੀ ਹੈ।

Köhögés - Tüdőközpont
ਖੰਘ ਤੋਂ ਨਿਜ਼ਾਤ ਦਿਵਾਏ
ਖੰਘ ਤੋਂ ਪਰੇਸ਼ਾਨ ਹੋ ਤਾਂ ਪੁਦੀਨੇ ਦੀ ਚਾਹ 'ਚ ਥੋੜ੍ਹਾ ਜਿਹਾ ਲੂਣ ਪਾ ਕੇ ਪੀਣ ਨਾਲ ਨਿਜ਼ਾਤ ਮਿਲਦੀ ਹੈ।


author

Aarti dhillon

Content Editor

Related News