ਪੰਜਾਬੀਓ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ
Wednesday, Dec 11, 2024 - 06:21 PM (IST)
![ਪੰਜਾਬੀਓ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ](https://static.jagbani.com/multimedia/2024_12image_12_17_309116205135.jpg)
ਕੋਟ ਈਸੇ ਖਾਂ (ਸੰਜੀਵ, ਗਰੋਵਰ) : ਪੰਜਾਬ ਵਾਸੀਆਂ ਨੂੰ ਬੇਹੱਦ ਚੌਕਸ ਹੋਣ ਦੀ ਲੋੜ ਹੈ ਕਿਉਂਕਿ ਠੱਗ ਔਰਤਾਂ ਦਾ ਗਿਰੋਹ ਆਏ ਦਿਨ ਕਿਸੇ ਨਾ ਕਿਸੇ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਘੜਦਾ ਰਹਿੰਦਾ ਹੈ। ਅਜਿਹੀ ਹੀ ਇਕ ਹੈਰਾਨ ਕਰਨ ਦੇਣ ਵਾਲੀ ਘਟਨਾ ਕੋਟ ਈਸੇ ਖਾਂ ਦੇ ਨੇੜਲੇ ਪਿੰਡ ਲੋਹਾਰਾ ਵਿਖੇ ਵਾਪਰੀ, ਜਿੱਥੇ ਇਨ੍ਹਾਂ ਠੱਗ ਔਰਤਾਂ ਨੇ ਇਕ ਦੁਕਾਨਦਾਰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਇਥੇ ਹੈਰਾਨਗੀ ਦੀ ਗੱਲ ਇਹ ਹੈ ਕਿ ਇਸ ਗਿਰੋਹ ਵਿਚ ਸ਼ਾਮਲ ਦੋ ਔਰਤਾਂ ਜਿਨ੍ਹਾਂ ਦੀ ਉਮਰ ਕਰੀਬ 45 ਕੁ ਸਾਲ ਦੇ ਕਰੀਬ ਸੀ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡੀ ਭਰਤੀ ਸ਼ੁਰੂ ਕਰਨ ਦਾ ਐਲਾਨ, ਭਰੀਆਂ ਜਾਣਗੀਆਂ 1754 ਅਸਾਮੀਆਂ
ਉਨ੍ਹਾਂ ਦੇ ਨਾਲ ਇਕ ਲੜਕੀ ਜਿਸ ਦੀ ਉਮਰ ਕਰੀਬ 23-24 ਸਾਲ ਦੀ ਲੱਗ ਰਹੀ ਸੀ। ਇਹ ਤਿੰਨਾਂ ਨੇ ਪਲੈਨਿੰਗ ਬਣਾਈ ਅਤੇ ਦੁਕਾਨਦਾਰ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਲਈ ਦੁਕਾਨ ਦੇ ਅੰਦਰ ਨੌਜਵਾਨ ਲੜਕੀ ਨੂੰ ਭੇਜ ਦਿੱਤਾ। ਦੋ ਔਰਤਾਂ ਬਾਹਰ ਖੜ੍ਹੀਆਂ ਰਹੀਆਂ ਅਤੇ ਉਸ ਲੜਕੀ ਨੇ ਦੁਕਾਨ ਅੰਦਰ ਜਾ ਕੇ ਪ੍ਰਸ਼ਾਦ ਲੈਣ ਦੇ ਬਹਾਨੇ ਪੈਸੇ ਦਿੱਤੇ ਜਦੋਂ ਦੁਕਾਨਦਾਰ ਬਾਕੀ ਪੈਸੇ ਵਾਪਸ ਕਰਨ ਲੱਗਾ ਤਾਂ ਉਕਤ ਲੜਕੀ ਨੇ ਦੁਕਾਨਦਾਰ ਦਾ ਹੱਥ ਫੜ੍ਹ ਲਿਆ ਅਤੇ ਆਪਣੇ ਆਪ ਰੌਲਾ ਪਾ ਦਿੱਤਾ ਕਿ ਦੁਕਾਨਦਾਰ ਨੇ ਉਸ ਦੀ ਬਾਂਹ ਫੜ ਲਈ।
ਇਹ ਵੀ ਪੜ੍ਹੋ : ਪੰਜਾਬ 'ਚ ਚੱਲਣ ਵਾਲੀ ਬੁਲੇਟ ਟਰੇਨ ਦਾ ਰੂਟ ਆਇਆ ਸਾਹਮਣੇ, ਅਸਮਾਨੀ ਪਹੁੰਚਣਗੇ ਜ਼ਮੀਨਾਂ ਦੇ ਭਾਅ
ਇੰਨ੍ਹੇ ਵਿਚ ਦੁਕਾਨਦਾਰ ਵੀ ਅੱਗਿਓਂ ਪਰਖ ਕਰ ਲੈਂਦਾ ਹੈ ਕਿ ਇਹ ਔਰਤਾਂ ਠੱਗ ਹਨ ਅਤੇ ਦੁਕਾਨਦਾਰ ਉਨ੍ਹਾਂ ਔਰਤਾਂ ਨੂੰ ਧੱਕੇ ਨਾਲ ਆਪਣੀ ਦੁਕਾਨ ’ਚੋਂ ਬਾਹਰ ਕੱਢ ਦਿੰਦਾ ਹੈ ਅਤੇ ਨਾਲ ਦੀਆਂ ਦੁਕਾਨਾਂ ਵਾਲੇ ਵੀ ਇਕੱਠੇ ਹੋ ਗਏ, ਜਦੋਂ ਉਨ੍ਹਾਂ ਔਰਤਾਂ ਨੂੰ ਪਤਾ ਲੱਗ ਗਿਆ ਕਿ ਹੁਣ ਉਨ੍ਹਾਂ ਦੀ ਇੱਥੇ ਦਾਲ ਨਹੀਂ ਗਲਣੀ ਤਾਂ ਫਿਰ ਉਹ ਹੌਲੀ-ਹੌਲੀ ਫੋਨ ਲਾਉਣ ਦੇ ਬਹਾਨੇ ਇਕੱਲੀ-ਇਕੱਲੀ ਕਰ ਕੇ ਉਥੋਂ ਰਫੂ ਚੱਕਰ ਹੋ ਜਾਂਦੀਆਂ ਹਨ। ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ ਔਰਤਾਂ ਠੀਕ ਨਹੀਂ ਲੱਗ ਰਹੀਆਂ ਹਨ ਤਾਂ ਉਹ ਦੂਰ ਤੋਂ ਹੀ ਦੇਖ ਸੁਚੇਤ ਹੋ ਗਿਆ ਸੀ, ਜਿਸ ਕਰ ਕੇ ਦੁਕਾਨਦਾਰ ਦਾ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ ਕਤਲ ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e