ਗਰਮੀਆਂ ’ਚ ਸੁਸਤੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਜ਼ਰੂਰ ਅਪਣਾਉਣ ਇਹ ਦੇਸੀ ਨੁਸਖ਼ੇ, ਮਿੰਟਾਂ ’ਚ ਮਿਲੇਗੀ ਚੁਸਤੀ

Monday, May 20, 2024 - 03:47 PM (IST)

ਗਰਮੀਆਂ ’ਚ ਸੁਸਤੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਜ਼ਰੂਰ ਅਪਣਾਉਣ ਇਹ ਦੇਸੀ ਨੁਸਖ਼ੇ, ਮਿੰਟਾਂ ’ਚ ਮਿਲੇਗੀ ਚੁਸਤੀ

ਜਲੰਧਰ (ਬਿਊਰੋ)– ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ। ਇਨ੍ਹਾਂ ਦਿਨਾਂ ’ਚ ਸੁਸਤੀ, ਥਕਾਵਟ ਤੇ ਆਲਸ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ। ਕੰਮ ’ਚ ਵੀ ਧਿਆਨ ਨਹੀਂ ਲੱਗਦਾ। ਦਿਨ ਭਰ ਸਰੀਰ ’ਚ ਸੁਸਤੀ ਬਣੀ ਰਹਿੰਦੀ ਹੈ। ਗਰਮੀਆਂ ’ਚ ਜੇਕਰ ਤੁਸੀਂ ਸਹੀ ਖੁਰਾਕ ਤੇ ਪਾਣੀ ਦਾ ਸੇਵਨ ਨਹੀਂ ਕਰਦੇ ਤਾਂ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਨਾਲ ਤੁਹਾਡੀ ਕੰਮ ਕਰਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੇਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਦਫ਼ਤਰ ’ਚ ਕੰਮ ਕਰਨ ਸਮੇਂ ਪੈ ਰਹੀ ਸੁਸਤੀ ਨੂੰ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਹ ਟਿਪਸ ਤੇ ਦੇਸੀ ਨੁਸਖ਼ੇ ਕਿਹੜੇ ਹਨ–

ਮੌਸਮੀ ਫ਼ਲਾਂ ਦਾ ਸੇਵਨ
ਗਰਮੀਆਂ ਦੇ ਦਿਨਾਂ ’ਚ ਦਫ਼ਤਰ ’ਚ ਕੰਮ ਕਰਦੇ ਸਮੇਂ ਮੌਸਮੀ ਫ਼ਲਾਂ ਦਾ ਸੇਵਨ ਕਰੋ। ਇਨ੍ਹਾਂ ਦਿਨਾਂ ’ਚ ਮਿਲਣ ਵਾਲੇ ਫ਼ਲਾਂ ਨੂੰ ਆਪਣੀ ਡਾਈਟ ’ਚ ਜ਼ਰੂਰ ਸ਼ਾਮਲ ਕਰੋ। ਇਨ੍ਹਾਂ ’ਚ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਤੁਹਾਨੂੰ ਮੌਸਮੀ ਬੀਮਾਰੀਆਂ ਤੋਂ ਬਚਾਉਂਦੇ ਹਨ। ਦੁਪਹਿਰ ਦੇ ਖਾਣੇ ’ਚ ਤੁਸੀਂ ਸਟ੍ਰਾਬੇਰੀ, ਸੰਤਰਾ, ਹਦਵਾਣਾ, ਖਰਬੂਜ਼ਾ ਤੇ ਲੀਚੀ ਵਰਗੇ ਫ਼ਲ ਵੀ ਖਾ ਸਕਦੇ ਹੋ। 

ਨਿੰਬੂ ਪਾਣੀ ਪੀਓ 
ਗਰਮੀਆਂ ’ਚ ਤੁਸੀਂ ਆਪਣੀ ਖੁਰਾਕ ’ਚ ਨਿੰਬੂ ਪਾਣੀ ਜ਼ਰੂਰ ਸ਼ਾਮਲ ਕਰੋ। ਇਹ ਤੁਹਾਨੂੰ ਗਰਮੀਆਂ ’ਚ ਪੈਣ ਵਾਲੀ ਲੂ ਤੋਂ ਬਚਾਏਗਾ ਤੇ ਤੁਸੀਂ ਆਪਣੇ ਆਪ ਨੂੰ ਐਕਟਿਵ ਮਹਿਸੂਸ ਕਰੋਗੇ। ਨਿੰਬੂ ਪਾਣੀ ਪੀਣ ਨਾਲ ਸਰੀਰ ’ਚ ਊਰਜਾ ਦਾ ਪੱਧਰ ਬਿਹਤਰ ਹੁੰਦਾ ਹੈ। 

ਥੋੜ੍ਹੀ-ਥੋੜ੍ਹੀ ਦੇਰ ਬਾਅਦ ਸੈਰ ਕਰੋ
ਗਰਮੀਆਂ ’ਚ ਸੁਸਤੀ ਪੈਣ ’ਤੇ ਤੁਸੀਂ ਦਫ਼ਤਰ ਦੇ ਟੇਬਲ ਤੋਂ ਉੱਠੋ ਤੇ ਥੋੜ੍ਹੀ ਦੇਰ ਦੀ ਬ੍ਰੇਕ ਜ਼ਰੂਰ ਲਓ। ਇਸ ਨਾਲ ਤੁਹਾਡੀ ਨੀਂਦ ਤੇ ਸੁਸਤੀ ਦੂਰ ਹੋ ਜਾਵੇਗੀ ਤੇ ਸਰੀਰ ’ਚ ਖ਼ੂਨ ਦਾ ਸੰਚਾਰ ਵੀ ਠੀਕ ਰਹੇਗਾ।

ਜ਼ਿਆਦਾ ਤੇਲ ਵਾਲੇ ਭੋਜਨ ਤੋਂ ਕਰੋ ਪ੍ਰਹੇਜ਼ 
ਗਰਮੀਆਂ ’ਚ ਭੋਜਨ ’ਚ ਜ਼ਿਆਦਾ ਤੇਲ ਤੇ ਮਸਾਲਿਆਂ ਵਾਲੀਆਂ ਸਬਜ਼ੀਆਂ ਤੋਂ ਪ੍ਰਹੇਜ਼ ਕਰੋ। ਬਹੁਤ ਜ਼ਿਆਦਾ ਕੈਫੀਨ, ਚਾਹ, ਕੌਫੀ ਦਾ ਵੀ ਸੇਵਨ ਨਾ ਕਰੋ। ਇਸ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਪੈਕਡ ਫੂਡ ਤੋਂ ਦੂਰ ਰਹੋ ਕਿਉਂਕਿ ਇਹ ਤੁਹਾਡੇ ਸਰੀਰ ’ਚ ਸੁਸਤੀ ਦਾ ਕਾਰਨ ਬਣ ਸਕਦੇ ਹਨ।

ਪਾਣੀ ਪੀਂਦੇ ਰਹੋ
ਗਰਮੀਆਂ ’ਚ ਜਿੰਨਾ ਹੋ ਸਕੇ ਪਾਣੀ ਪੀਓ। ਆਪਣੇ ਦਿਨ ਦੀ ਸ਼ੁਰੂਆਤ ਤੁਸੀਂ ਇਕ ਗਲਾਸ ਪਾਣੀ ਨਾਲ ਕਰੋ। ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਵੱਧ ਤੋਂ ਵੱਧ ਪਾਣੀ ਪੀਓ। ਤੁਸੀਂ ਕਸਰਤ ਵੀ ਕਰ ਸਕਦੇ ਹੋ। ਰੋਜ਼ਾਨਾ ਘੱਟੋ-ਘੱਟ 7-8 ਘੰਟੇ ਦੀ ਨੀਂਦ ਲਓ। ਦੇਰ ਰਾਤ ਤੱਕ ਲੈਪਟਾਪ ਤੇ ਮੋਬਾਇਲ ਫੋਨ ਦੀ ਵਰਤੋਂ ਨਾ ਕਰੋ। ਇਸ ਨਾਲ ਤੁਹਾਡਾ ਸਰੀਰ ਥੱਕਿਆ ਹੋਇਆ ਰਹੇਗਾ ਤੇ ਕੰਮ ਕਰਦੇ ਸਮੇਂ ਤੁਸੀਂ ਐਨਰਜੀ ਮਹਿਸੂਸ ਨਹੀਂ ਕਰ ਸਕੋਗੇ।

ਨੋਟ– ਜੇਕਰ ਤੁਸੀਂ ਵੀ ਗਰਮੀਆਂ ਦੇ ਦਿਨਾਂ ’ਚ ਸੁਸਤੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਇਨ੍ਹਾਂ ਨੁਸਖ਼ਿਆਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਕਾਫ਼ੀ ਹੱਦ ਤਕ ਸੁਸਤੀ ਤੋਂ ਨਿਜਾਤ ਮਿਲੇਗੀ।


author

sunita

Content Editor

Related News