ਸਰੀਰ ਨੂੰ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦਾ ਹੈ ਗੂੰਦ ਕਤੀਰੇ ਵਾਲਾ ਦੁੱਧ, ਖੁਰਾਕ ’ਚ ਜ਼ਰੂਰ ਕਰੋ ਸ਼ਾਮਲ

05/05/2021 6:43:52 PM

ਨਵੀਂ ਦਿੱਲੀ- ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਸਰੀਰ ਨੂੰ ਠੰਡਕ ਪਹੁੰਚਾਉਣ ਲਈ ਲੋਕ ਠੰਡੀਆਂ-ਠੰਡੀਆਂ ਵਸਤੂਆਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹਨ। ਅੱਜ ਅਸੀਂ ਤੁਹਾਨੂੰ ਗੂੰਦ ਕਤੀਰੇ ਵਾਲਾ ਦੁੱਧ ਪੀਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਬੁਢਾਪੇ ਤੱਕ ਸਿਹਤਮੰਦ ਰਹੋਗੇ। ਗੂੰਦ ਕਤੀਰਾ ਪ੍ਰੋਟੀਨ ਅਤੇ ਦੁੱਧ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ। ਇਸ ਲਈ ਇਨ੍ਹਾਂ ਦੋਵਾਂ ਨੂੰ ਮਿਲਾ ਕੇ ਪੀਣ ਨਾਲ ਤਿੰਨ ਗੁਣਾ ਜ਼ਿਆਦਾ ਫ਼ਾਇਦਾ ਮਿਲਦਾ ਹੈ। ਆਓ ਜਾਣਦੇ ਹਾਂ ਗੂੰਦ ਕਤੀਰੇ ਵਾਲਾ ਦੁੱਧ ਪੀਣ ਦੇ ਫ਼ਾਇਦਿਆਂ ਦੇ ਬਾਰੇ 'ਚ...
ਗੂੰਦ ਕਤੀਰੇ ਵਾਲਾ ਦੁੱਧ ਪੀਣ ਦੇ ਫ਼ਾਇਦੇ

PunjabKesari
1. ਮਜਬੂਤ ਹੱਡੀਆਂ
ਇਸ ਨੂੰ ਦੁੱਧ 'ਚ ਪੀਣ ਨਾਲ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਵਧਦੀ ਹੈ। ਜਿਸ ਨਾਲ ਹੱਡੀਆਂ ਮਜਬੂਤ ਰਹਿੰਦੀਆਂ ਹਨ।

PunjabKesari
2. ਘੱਟ ਨੀਂਦ ਆਉਣ ਦੀ ਪ੍ਰੇਸ਼ਾਨੀ ਹੋਵੇ ਦੂਰ
ਨੀਂਦ ਘੱਟ ਆਉਣ ਦੀ ਪ੍ਰੇਸ਼ਾਨੀ 'ਚ ਰਾਤ ਨੂੰ ਸੌਂਦੇ ਸਮੇਂ ਗਰਮ ਦੁੱਧ 'ਚ ਗੂੰਦ ਕਤੀਰਾ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਹੋਰ ਵੀ ਵਧੀਆ ਨੀਂਦ ਆਵੇਗੀ। ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
3. ਥਕਾਟਵ ਕਰੇ ਦੂਰ
ਰੋਜ਼ਾਨਾ ਦੁੱਧ 'ਚ ਗੂੰਦ ਕਤੀਰਾ ਮਿਲਾ ਕੇ ਪੀਣ ਨਾਲ ਥਕਾਵਟ ਦੂਰ ਹੁੰਦੀ ਹੈ ਅਤੇ ਰਿਲੈਕਸ ਮਹਿਸੂਸ ਹੁੰਦਾ ਹੈ।
4. ਤਣਾਅ ਦੀ ਸਮੱਸਿਆ ਤੋਂ  ਮਿਲੇ ਰਾਹਤ
ਦੁੱਧ 'ਚ ਗੂੰਦ ਕਤੀਰਾ ਮਿਲਾ ਕੇ ਪੀਣ ਨਾਲ ਤਣਾਅ ਵੀ ਦੂਰ ਹੁੰਦਾ ਹੈ। ਇਹ ਤਣਾਅ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ।

PunjabKesari
5. ਖ਼ੂਨ ਦੀ ਘਾਟ ਨੂੰ ਕਰੇਗਾ ਪੂਰੀ
ਗੂੰਦ ਕਤੀਰੇ 'ਚ ਪ੍ਰੋਟੀਨ ਅਤੇ ਫੋਲਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਰੀਰ 'ਚ ਹੋ ਰਹੀ ਖ਼ੂਨ ਦੀ ਘਾਟ ਦੂਰ ਕਰਦਾ ਹੈ।

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
6. ਸਿਰ ਦਰਦ ਤੋਂ ਰਾਹਤ
ਗੂੰਦ ਕਤੀਰੇ ਅਤੇ ਮਹਿੰਦੀ ਦੇ ਫੁਲ ਨੂੰ ਪੀਸ ਲਓ। ਇਸ 'ਚ ਦੁੱਧ ਮਿਲਾ ਕੇ ਪੀਣ ਨਾਲ ਤੁਹਾਡਾ ਸਿਰ ਦਰਦ ਛੂਮੰਤਰ ਹੋ ਜਾਵੇਗਾ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News