ਢਿੱਡ ਦੀ ਵਧ ਰਹੀ ਚਰਬੀ ਤੋਂ ਨਿਜ਼ਾਤ ਦਿਵਾਉਣਗੇ ਗ੍ਰੀਨ ਟੀ ਸਣੇ ਇਹ ਘਰੇਲੂ ਨੁਸਖ਼ੇ

Wednesday, Aug 17, 2022 - 06:34 PM (IST)

ਢਿੱਡ ਦੀ ਵਧ ਰਹੀ ਚਰਬੀ ਤੋਂ ਨਿਜ਼ਾਤ ਦਿਵਾਉਣਗੇ ਗ੍ਰੀਨ ਟੀ ਸਣੇ ਇਹ ਘਰੇਲੂ ਨੁਸਖ਼ੇ

ਨਵੀਂ ਦਿੱਲੀ-ਖਰਾਬ ਲਾਈਫਸਟਾਈਲ ਅਤੇ ਕਸਰਤ ਨਾ ਕਰਨ ਕਾਰਨ ਢਿੱਡ ਦਾ ਵਧ ਜਾਣਾ ਅੱਜ ਕੱਲ੍ਹ ਲੋਕਾਂ ਲਈ ਵੱਡੀ ਸਮੱਸਿਆ ਬਣ ਗਿਆ ਹੈ। ਵੱਡੇ ਤਾਂ ਛੱਡੋ, ਅੱਜ-ਕੱਲ੍ਹ ਛੋਟੇ ਬੱਚੇ ਵੀ ਮੋਟਾਪੇ ਦਾ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਹਨ। ਇਹ ਮੋਟਾਪਾ ਆਪਣੇ ਨਾਲ ਹਾਈ ਬੀਪੀ, ਸ਼ੂਗਰ, ਦਿਲ ਦਾ ਦੌਰਾ, ਦਮਾ, ਗੈਸਟ੍ਰਿਕ ਸਮੇਤ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ। ਇਸ ਲਈ, ਜਿੰਨੀ ਜਲਦੀ ਹੋ ਸਕੇ, ਤੁਹਾਨੂੰ ਇਸ ਮੋਟਾਪੇ ਨੂੰ ਦੂਰ ਕਰ ਲੈਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਮੋਟਾਪੇ ਨੂੰ ਦੂਰ ਕਰਨ ਦੇ 4 ਆਸਾਨ ਉਪਾਅ ਦੱਸਦੇ ਹਾਂ। ਇਨ੍ਹਾਂ ਉਪਾਵਾਂ ਨੂੰ ਅਪਣਾ ਕੇ ਤੁਸੀਂ ਇਸ ਫੈਟ ਨੂੰ ਵਧਣ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਸਵੇਰੇ-ਸ਼ਾਮ ਇਕ ਕੱਪ ਗ੍ਰੀਨ ਟੀ ਪੀਓ
ਢਿੱਡ ਦੀ ਵਧਦੀ ਚਰਬੀ ਨੂੰ ਘੱਟ ਕਰਨ ਲਈ ਤੁਸੀਂ ਗ੍ਰੀਨ ਟੀ ਦਾ ਸਹਾਰਾ ਲੈ   ਸਕਦੇ ਹੋ। ਗ੍ਰੀਨ ਟੀ ਦੇ ਅੰਦਰ ਅਜਿਹੇ ਤੱਤ ਹੁੰਦੇ ਹਨ, ਜੋ ਚਰਬੀ ਨੂੰ ਪਿਘਲਾਉਣ 'ਚ ਮਦਦ ਕਰਦੇ ਹਨ। ਤੁਸੀਂ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਇਕ ਕੱਪ ਗ੍ਰੀਨ ਟੀ ਪੀ ਸਕਦੇ ਹੋ। ਇਹ ਗ੍ਰੀਨ ਟੀ ਤੁਹਾਨੂੰ ਸ਼ੂਗਰ, ਡਾਇਬਟੀਜ਼ ਅਤੇ ਹਾਈ ਬੀਪੀ ਵਰਗੀਆਂ ਕਈ ਬੀਮਾਰੀਆਂ ਤੋਂ ਰਾਹਤ ਦਿੰਦੀ ਹੈ ਅਤੇ ਇਸ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ।

PunjabKesari
ਜੀਰੇ ਦਾ ਉਬਲਿਆ ਪਾਣੀ ਹੈ ਕਾਰਗਰ
ਢਿੱਡ ਦੀ ਲਟਕਦੀ ਚਰਬੀ ਨੂੰ ਘੱਟ ਕਰਨ ਦਾ ਦੂਜਾ ਉਪਾਅ ਹੈ ਜੀਰੇ ਦਾ ਪਾਣੀ। ਇਸ ਪਾਣੀ ਨੂੰ ਡਿਟਾਕਸੀਫਾਇੰਗ ਤੱਤਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਤੁਸੀਂ ਖਾਲੀ ਢਿੱਡ ਸਵੇਰੇ-ਸ਼ਾਮ ਜੀਰੇ ਦਾ ਪਾਣੀ ਉਬਾਲ ਕੇ ਪੀਓ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਢਿੱਡ ਦੀ ਚਰਬੀ ਤੇਜ਼ੀ ਨਾਲ ਘੱਟਣ ਲੱਗਦੀ ਹੈ ਅਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਪਹਿਲਾਂ ਨਾਲੋਂ ਵੱਧ ਜਾਂਦੀ ਹੈ।
ਅਜਵੈਣ ਵਾਲੀ ਚਾਹ ਹੈ ਬਿਹਤਰ
ਸਰੀਰ ਦੇ ਭਾਰ ਨੂੰ ਘੱਟ ਕਰਨ ਲਈ ਅਜਵੈਣ ਵਾਲੀ ਚਾਹ ਵੀ ਵਧੀਆ ਵਿਕਲਪ ਹੈ। ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਅਜਵੈਣ ਵਾਲੀ ਚਾਹ ਦਾ ਸੇਵਨ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਦਿਲ ਦੀ ਸਿਹਤ ਲਈ ਇਕ ਕਾਰਗਰ ਉਪਾਅ ਮੰਨੀ ਜਾਂਦੀ ਹੈ। ਸਰਦੀ-ਜ਼ੁਕਾਮ ਅਤੇ ਬੁਖਾਰ ਦੀ ਸਥਿਤੀ 'ਚ ਵੀ ਇਸ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਨਿਯਮਿਤ ਸੇਵਨ ਨਾਲ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।

PunjabKesari
ਸੌਂਫ, ਜੀਰਾ ਅਤੇ ਮੇਥੀ ਹੈ ਲਾਹੇਵੰਦ
ਇਨ੍ਹਾਂ ਉਪਾਆਂ ਤੋਂ ਇਲਾਵਾ, ਤੁਹਾਡੀ ਰਸੋਈ 'ਚ ਮੌਜੂਦ ਮੇਥੀ, ਜੀਰਾ ਅਤੇ ਸੌਂਫ ਵੀ ਢਿੱਡ ਦੀ ਚਰਬੀ ਨੂੰ ਘਟਾਉਣ 'ਚ ਬਹੁਤ ਮਦਦ ਕਰਦੇ ਹਨ। ਇਨ੍ਹਾਂ ਨੂੰ ਪਾਣੀ 'ਚ ਉਬਾਲ ਕੇ ਪੀਣ ਨਾਲ ਵਧਿਆ ਹੋਇਆ ਢਿੱਡ ਕੰਟਰੋਲ 'ਚ ਆ ਜਾਂਦਾ ਹੈ ਅਤੇ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸੌਂਫ ਦੀ ਚਾਹ ਪੀਣ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ ਅਤੇ ਬਦਹਜ਼ਮੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਨਾਲ ਭਾਰ ਘਟਾਉਣ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ।


author

Aarti dhillon

Content Editor

Related News