ਹੈਰੋਇਨ ਸਣੇ 3 ਦੋਸ਼ੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ
Thursday, Oct 09, 2025 - 02:31 PM (IST)

ਫਿਰੋਜ਼ਪੁਰ (ਮਲਹੋਤਰਾ) : ਥਾਣਾ ਤਲਵੰਡੀ ਭਾਈ, ਥਾਣਾ ਮੱਲਾਂਵਾਲਾ ਅਤੇ ਥਾਣਾ ਕੁੱਲਗੜੀ ਦੀਆਂ ਟੀਮਾਂ ਨੇ ਤਿੰਨ ਦੋਸ਼ੀਆਂ ਨੂੰ 19 ਗ੍ਰਾਮ ਹੈਰੋਇਨ ਸਮੇਤ ਫੜ੍ਹਿਆ ਹੈ। ਐੱਸ. ਆਈ. ਦਵਿੰਦਰ ਸਿੰਘ ਨੇ ਪਿੰਡ ਸੁਲਹਾਣੀ ਵਿਚ ਬੰਦ ਪਈ ਪਾਈਪ ਫੈਕਟਰੀ ਦੇ ਕੋਲ ਲਵਪ੍ਰੀਤ ਸਿੰਘ ਲਵੀ ਪਿੰਡ ਸੁਲਹਾਨੀ ਕੋਲੋਂ 6 ਗ੍ਰਾਮ ਹੈਰੋਇਨ, ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਚੰਦੇਵਾਲੀ ਰੋਡ ਤੇ ਸ਼ੱਕੀ ਹਾਲਤ ਵਿਚ ਘੁੰਮ ਰਹੇ ਸ਼ੀਰਾ ਵਾਸੀ ਮੱਲਾਂਵਾਲਾ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਇਸੇ ਤਰ੍ਹਾਂ ਏ. ਐੱਸ. ਆਈ. ਬਲਜੀਤ ਸਿੰਘ ਨੇ ਮੋਗਾ ਰੋਡ ਸਥਿਤ ਵੇਅਰਹਾਊਸ ਗੁਦਾਮ ਦੇ ਕੋਲ ਵੀਰੂ ਪਿੰਡ ਬਜ਼ੀਦਪੁਰ ਨੂੰ 8 ਗ੍ਰਾਮ ਹੈਰੋਇਨ ਸਮੇਤ ਫੜ੍ਹਿਆ ਹੈ। ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਸਬੰਧਿਤ ਪੁਲਸ ਥਾਣਿਆਂ ਵਿਚ ਐਨ.ਡੀ.ਪੀ.ਐਸ. ਐਕਟ ਦੇ ਅਧੀਨ ਪਰਚੇ ਦਰਜ ਕਰ ਲਏ ਗਏ ਹਨ।