ਨਹੁੰਆਂ ਦੀ ਫੰਗਸ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਐਲੋਵੇਰਾ ਸਣੇ ਇਹ ਘਰੇਲੂ ਨੁਸਖ਼ੇ

07/30/2022 6:13:04 PM

ਨਵੀਂ ਦਿੱਲੀ- ਚਿਹਰੇ ਅਤੇ ਵਾਲਾਂ ਦੇ ਨਾਲ-ਨਾਲ ਨਹੁੰਆਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਹੱਥਾਂ-ਪੈਰਾਂ ਦੀ ਖੂਬਸੂਰਤੀ ਵਧਾਉਣ ਵਾਲੇ ਨਹੁੰ ਬੀਮਾਰ ਵੀ ਹੋ ਸਕਦੇ ਹਨ। ਨਹੁੰਆਂ ਨੂੰ ਵੀ ਰੋਗ ਘੇਰ ਸਕਦੇ ਹਨ, ਜਿਸ ਨਾਲ ਫੰਗਲ ਇੰਫੈਕਸ਼ਨ ਆਮ ਹੈ। ਇਹ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਫੰਗਸ ਸਾਡੇ ਸਰੀਰ ਨੂੰ ਚਿਪਕ ਜਾਂਦੀ ਹੈ ਪਰ ਜਦੋਂ ਇਸ ਦੀ ਮਾਤਰਾ ਵਧ ਜਾਂਦੀ ਹੈ ਤਾਂ ਇਹ ਫੰਗਸ ਸੰਕਰਮਿਤ ਹੋ ਜਾਂਦੀ ਹੈ ਅਤੇ ਸੰਕਰਮਣ ਫੈਲਾ ਦਿੰਦੀ ਹੈ। ਇਸ ਬੀਮਾਰੀ ਨੂੰ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਨਾਲ ਘਰ ਬੈਠੇ ਹੀ ਠੀਕ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿੰਝ...
ਨਾਰੀਅਲ ਤੇਲ
ਜੇਕਰ ਫੰਗਸ ਜ਼ਿਆਦਾ ਨਹੀਂ ਵਧੀ ਹੈ ਤਾਂ ਤੁਸੀਂ ਨਾਰੀਅਲ ਦਾ ਤੇਲ ਇਸਤੇਮਾਲ ਕਰ ਸਕਦੇ ਹੋ। ਕੋਕੋਨਟ ਆਇਲ 'ਚ ਐਂਟੀ-ਫੰਗਲ ਤੱਤ ਹੁੰਦੇ ਹਨ ਜੋ ਨਹੁੰਆਂ ਨੂੰ ਸਿਹਤਮੰਦ ਬਣਾਉਂਦੇ ਹਨ। ਨਹੁੰਆਂ 'ਚ ਹੋਣ ਵਾਲੀ ਜਲਨ, ਸੋਜ ਅਤੇ ਦਰਦ ਤੋਂ ਆਰਾਮ ਪਾਉਣ ਲਈ ਤੁਸੀਂ ਨਾਰੀਅਲ ਦੇ ਤੇਲ 'ਚ ਚੁਟਕੀਭਰ ਮਿਲਾ ਕੇ ਲਗਾ ਸਕਦੇ ਹੋ। 

PunjabKesari
ਐਲੋਵੇਰਾ ਜੈੱਲ
ਫੰਗਸ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਬਹੁਤ ਫਾਇਦੇਮੰਦ ਹੈ। ਦਿਨ 'ਚ ਦੋ ਵਾਰ ਐਲੋਵੇਰਾ ਜੈੱਲ ਨਾਲ ਨਹੁੰਆਂ ਦੀ ਮਾਲਸ਼ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਕਰਨੀ ਬਿਹਤਰ ਹੈ। ਐਲੋਵੇਰਾ ਦੀ ਮਦਦ ਨਾਲ ਤੁਸੀਂ ਜਲਨ, ਸੋਜ ਅਤੇ ਪੀਲੇਪਨ ਤੋਂ ਵੀ ਆਰਾਮ ਪਾ ਸਕਦੇ ਹੋ।

PunjabKesari
ਬੇਕਿੰਗ ਸੋਡਾ
ਬੇਕਿੰਗ ਸੋਡਾ ਨਹੁੰਆਂ ਲਈ ਵੀ ਬਹੁਤ ਉਪਯੋਗੀ ਹੈ। ਇਸ 'ਚ ਐਕਸਫੋਲੀਏਟਿੰਗ ਗੁਣ ਹੋਣ ਨਾਲ ਸਕਿਨ 'ਤੇ ਜਮ੍ਹਾ ਗੰਦਗੀ ਸਾਫ਼ ਹੋਣ 'ਚ ਮਦਦ ਮਿਲਦੀ ਹੈ। ਇਸ ਲਈ 1 ਛੋਟਾ ਚਮਚਾ ਬੇਕਿੰਗ ਸੋਡਾ 'ਚ ਲੋੜ ਅਨੁਸਾਰ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾਓ। ਫਿਰ ਇਸ ਨੂੰ ਹਲਕੇ ਹੱਥਾਂ ਨਾਲ ਰਗੜਦੇ ਹੋਏ ਨਹੁੰਆਂ 'ਤੇ ਲਗਾਓ। ਕਰੀਬ 10 ਮਿੰਟ ਤੱਕ ਇਸ ਨੂੰ ਨਹੁੰਆਂ 'ਤੇ ਲੱਗਾ ਰਹਿਣ ਦਿਓ। 

PunjabKesari
ਸਿਰਕਾ
ਸਿਰਦਾ 'ਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਸ, ਐਂਟੀ-ਮਾਈਕ੍ਰੋਬੀਅਲ ਗੁਣ ਹੁੰਦੇ ਹਨ। ਅਜਿਹੇ 'ਚ ਇਹ ਨਹੁੰਆਂ 'ਤੇ ਹੋਣ ਵਾਲੀ ਫੰਗਸ ਨੂੰ ਦੂਰ ਕਰਨ 'ਚ ਕਾਰਗਰ ਹੁੰਦਾ ਹੈ। ਇਸ ਲਈ ਇਕ ਕੌਲੀ 'ਚ 4 ਕੱਪ ਪਾਣੀ ਅਤੇ 1 ਕੱਪ ਸਿਰਕਾ ਮਿਲਾਓ। ਫਿਰ ਇਸ 'ਚ 20 ਮਿੰਟ ਤੱਕ ਹੱਥਾਂ ਨੂੰ ਡੁਬੋ ਲਓ। ਇਸ ਨਾਲ ਤੁਹਾਨੂੰ ਫੰਗਸ ਦੀ ਜਲਨ ਤੋਂ ਰਾਹਤ ਮਿਲੇਗੀ। ਜੇਕਰ ਤੁਹਾਡੇ ਪੈਰਾਂ ਦੇ ਨਹੁੰਆਂ 'ਤੇ ਫੰਗਸ ਦੀ ਸਮੱਸਿਆ ਹੈ ਤਾਂ ਤੁਸੀਂ ਬਾਲਟੀ 'ਚ ਸਿਰਕੇ ਤੋਂ 4 ਗੁਣਾ ਪਾਣੀ ਮਿਲਾ ਕੇ ਉਸ 'ਤੇ ਪੈਰ ਡੁਬੋ ਸਕਦੇ ਹੋ।  

PunjabKesari
ਫੰਗਸ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
-ਸਮੇਂ-ਸਮੇਂ 'ਚੇ ਨਹੁੰਆਂ ਨੂੰ ਕੱਟੋ ਅਤੇ ਇਸ ਦੀ ਸਫ਼ਾਈ ਕਰੋ। 
-ਪੈਰਾਂ 'ਚ ਜ਼ਿਆਦਾ ਟਾਈਟ ਅਤੇ ਗੰਦੀ ਜੁੱਤੀ ਪਾਉਣ ਤੋਂ ਬਚੋ।
-ਨਹੁੰਆਂ ਦੀ ਸਫਾਈ ਲਈ ਮੈਨੀਕਿਓਰ ਅਤੇ ਪੈਡੀਕਿਓਰ ਕਰਵਾਉਣਾ ਵੀ ਬਿਹਤਰ ਰਹਿੰਦਾ ਹੈ। 
-ਹਮੇਸ਼ਾ ਆਪਣੇ ਨਹੁੰਆਂ ਅਤੇ ਆਲੇ-ਦੁਆਲੇ ਦੀ ਸਕਿਨ ਨੂੰ ਸਾਫ਼ ਅਤੇ ਸੁੱਕੀ ਰੱਖਣ ਦੀ ਕੋਸ਼ਿਸ਼ ਕਰੋ। 


Aarti dhillon

Content Editor

Related News