ਪੈਰਾਂ ਦੀਆਂ ਅੱਡੀਆਂ ’ਚ ਹੋਣ ਵਾਲੇ ਦਰਦ ਤੋਂ ਨਿਜ਼ਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ

06/06/2021 6:37:32 PM

ਨਵੀਂ ਦਿੱਲੀ— ਅੱਡੀਆਂ 'ਚ ਦਰਦ ਹੋਣਾ ਆਮ ਗੱਲ ਹੈ ਪਰ ਇਹ ਜ਼ਿਆਦਾਤਰ ਔਰਤਾਂ ਨੂੰ ਹੁੰਦਾ ਹੈ। ਜ਼ਿਆਦਾ ਦੇਰ ਤੱਕ ਖੜ੍ਹੇ ਰਹਿਣ, ਪੈਰ 'ਚ ਮੋਚ ਆਉਣਾ, ਟਾਈਟ ਫੁੱਟਵਿਅਰ ਪਹਿਣਨ, ਨੀਂਦ ਦੀਆਂ ਗੋਲੀਆਂ ਦੀ ਜ਼ਿਆਦਾ ਵਰਤੋਂ ਕਰਨ, ਸ਼ੂਗਰ ਜਾਂ ਫਿਰ ਮੋਟਾਪਾ, ਸਰੀਰ 'ਚ ਪੋਸ਼ਕ ਤੱਤਾਂ ਦੀ ਘਾਟ, ਪੈਰ ਦੀ ਹੱਡੀ ਵਧ ਜਾਣ ਆਦਿ ਕਾਰਨਾਂ ਕਰਕੇ ਅੱਡੀਆਂ 'ਚ ਦਰਦ ਹੁੰਦਾ ਹੈ। ਅੱਡੀਆਂ 'ਚ ਦਰਦ ਹੋਣ ਨਾਲ ਇਨਸਾਨ ਨੂੰ ਚੱਲਣ ਫਿਰਣ 'ਚ ਸਮੱਸਿਆ ਹੋਣ ਲੱਗਦੀ ਹੈ। ਅਜਿਹੇ ਦਰਦ ਤੋਂ ਛੁਟਕਾਰਾ ਪਾਉਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਹਰ ਦਰਦ ਤੋਂ ਰਾਹਤ ਪਾਉਣ ਲਈ ਦਵਾਈਆਂ ਖਾਣ ਨਾਲ ਸਰੀਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਅਜਿਹੇ 'ਚ ਕੁਝ ਘਰੇਲੂ ਨੁਸਖ਼ੇ ਅਪਣਾ ਕੇ ਅੱਡੀਆਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਦੇ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਅੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਦੇ ਘਰੇਲੂ ਉਪਾਅ
ਤੌਲੀਏ ਦੀ ਵਰਤੋਂ ਨਾਲ

ਸਭ ਤੋਂ ਪਹਿਲਾਂ ਤੌਲੀਏ ਨੂੰ ਮੋੜ ਕੇ ਆਪਣੀ ਤਲੀਆਂ ਦੇ ਥੱਲੇ ਰੱਖੋ। ਫਿਰ ਅੱਡੀਆਂ ਨੂੰ ਉਪਰ ਵਾਲੀ ਸਾਈਡ ਚੁਕੋ ਅਤੇ ਫਿਰ ਫੁੱਟ ਨੂੰ ਸਟ੍ਰੈਚ ਕਰੋ। ਇਸ ਪੋਜੀਸ਼ਨ 'ਚ ਕਰੀਬ 15 ਤੋਂ 30 ਸਕਿੰਟ ਲਈ ਬਣਾਈ ਰੱਖੋ। ਅਜਿਹੇ 'ਚ ਇਹ ਪ੍ਰਕਿਰਿਆ ਦੂਜੇ ਪੈਰ ਨਾਲ ਦੁਹਰਾਓ। ਅਜਿਹਾ ਕਰਨ ਨਾਲ ਕੁਝ ਹੀ ਸਮੇਂ 'ਚ ਅੱਡੀਆਂ ਦਾ ਦਰਦ ਦੂਰ ਹੋ ਜਾਵੇਗਾ।

PunjabKesari
ਹਲਦੀ
ਹਲਦੀ 'ਚ ਮੌਜੂਦ ਗੁਣ ਕਿਸੇ ਵੀ ਦਰਦ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੇ ਹਨ। ਅੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਦੁੱਧ 'ਚ ਅੱਧਾ ਚਮਚਾ ਹਲਦੀ ਅਤੇ ਸ਼ਹਿਦ ਮਿਲਾ ਕੇ ਪੀਓ। ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਕੁਝ ਹੀ ਦਿਨਾਂ 'ਚ ਦਰਦ ਤੋਂ ਰਾਹਤ ਮਿਲਦੀ ਹੈ ਪਰ ਧਿਆਨ ਰੱਖੋ ਕਿ ਹਲਦੀ ਗਰਮ ਹੁੰਦੀ ਹੈ ਇਸ ਲਈ ਗਰਮੀਆਂ 'ਚ ਇਸ ਦੀ ਵਰਤੋਂ ਘੱਟ ਕਰੋ।
ਐਲੋਵੇਰਾ
ਐਲੋਵੇਰਾ ਅੱਡੀਆਂ ਦੇ ਦਰਦ ਤੋਂ ਛੁਟਕਾਰਾ ਦਿਵਾਉਣ ਲਈ ਬਹੁਤ ਹੀ ਕਾਰਗਾਰ ਹੈ। ਦਰਦ ਤੋਂ ਰਾਹਤ ਪਾਉਣ ਲਈ 50 ਗ੍ਰਾਮ ਐਲੋਵੇਰਾ ਨੂੰ ਛਿੱਲ ਕੇ ਇਸ ਦੀ ਵਰਤੋਂ ਕਰੋ।

PunjabKesari
ਲੇਪ
ਦਰਦ ਨੂੰ ਦੂਰ ਭਜਾਉਣ ਲਈ ਗੰਢੇ, ਨਿੰਬੂ ਅਤੇ ਨਮਕ ਦੀ ਇਕ ਪੇਸਟ ਬਣਾਓ। ਇਸ ਪੇਸਟ ਨੂੰ ਰਾਤ ਨੂੰ ਸੌਂਣ ਤੋਂ ਪਹਿਲਾਂ ਪੈਰਾਂ 'ਤੇ ਲਗਾਓ। ਸਵੇਰੇ ਉੱਠ ਕੇ ਇਸ ਨੂੰ ਧੋ ਲਓ। ਕੁਝ ਹੀ ਦਿਨਾਂ 'ਚ ਇਸ ਤੋਂ ਰਾਹਤ ਮਿਲੇਗੀ।


Aarti dhillon

Content Editor

Related News