ਸੇਬ ਸਣੇ ਇਹ ਘਰੇਲੂ ਨੁਸਖ਼ੇ ਕਰਨਗੇ ਸਰੀਰ ''ਚੋਂ ਖੂਨ ਦੀ ਘਾਟ ਨੂੰ ਪੂਰਾ, ਜ਼ਰੂਰ ਅਪਣਾਓ

05/10/2022 6:17:15 PM

ਨਵੀਂ ਦਿੱਲੀ- ਸਿਹਤਮੰਦ ਰਹਿਣ ਲਈ ਸਰੀਰ 'ਚ ਖੂਨ ਦਾ ਸਹੀ ਮਾਤਰਾ 'ਚ ਹੋਣਾ ਬਹੁਤ ਜ਼ਰੂਰੀ ਹੈ। ਖੂਨ ਦੀ ਘਾਟ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਖ਼ਾਸ ਕਰ ਖੂਨ ਦੀ ਘਾਟ ਨਾਲ ਅਨੀਮੀਆ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਸਰੀਰ 'ਚ ਖੂਨ ਦੀ ਸਹੀ ਮਾਤਰਾ ਨਾ ਹੋਣ 'ਤੇ ਕਮਜ਼ੋਰੀ, ਚੱਕਰ ਆਉਣਾ, ਨੀਂਦ ਨਾ ਆਉਣਾ, ਥਕਾਵਟ ਵਰਗੀਆਂ ਸਮੱਸਿਆਵਾਂ ਦੇ ਨਾਲ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਤੋਂ ਇਲਾਵਾ ਸਰੀਰ 'ਚ ਖੂਨ ਦੀ ਕਮੀ ਹੋਣ ਕਾਰਨ ਸਰੀਰ ਦਾ ਰੰਗ ਪੀਲਾ ਹੋ ਜਾਂਦਾ ਹੈ। ਬੱਚਿਆਂ ਵਿੱਚ ਖੂਨ ਦੀ ਘਾਟ ਹੋਣ ਨਾਲ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦਾ। ਇਸੇ ਲਈ ਅੱਜ ਅਸੀਂ ਤੁਹਾਨੂੰ ਸਰੀਰ ’ਚ ਖੂਨ ਦੀ ਘਾਟ ਨੂੰ ਪੂਰਾ ਕਰਨ ਦੇ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਸ ਨਾਲ ਇਕ ਹਫ਼ਤੇ ’ਚ ਤੁਹਾਨੂੰ ਫ਼ਾਇਦਾ ਹੋ ਜਾਵੇਗਾ। 
ਖ਼ੂਨ ਦੀ ਘਾਟ ਅਤੇ ਪਲੇਟਲੈੱਟਸ ਲਈ ਘਰੇਲੂ ਨੁਸਖ਼ੇ
ਟਮਾਟਰ ਦਾ ਜੂਸ
ਖੂਨ ਵਧਾਉਣ ਲਈ ਸਭ ਤੋਂ ਆਸਾਨ ਘਰੇਲੂ ਨੁਸਖਾ ਟਮਾਟਰ ਦਾ ਜੂਸ ਹੈ। ਤੇਜ਼ੀ ਨਾਲ ਖੂਨ ਵਧਾਉਣ ਲਈ ਰੋਜ਼ਾਨਾ 1 ਗਲਾਸ ਟਮਾਟਰ ਦਾ ਜੂਸ ਜ਼ਰੂਰ ਪੀਓ। ਇਸ ਤੋਂ ਇਲਾਵਾ ਤੁਸੀਂ ਟਮਾਟਰ ਦਾ ਸੂਪ ਵੀ ਪੀ ਸਕਦੇ ਹੋ, ਤੁਸੀਂ ਚਾਹੋ ਤਾਂ ਸੇਬ ਅਤੇ ਟਮਾਟਰ ਦਾ ਜੂਸ ਮਿਲਾ ਕੇ ਵੀ ਪੀ ਸਕਦੇ ਹੋ ।

PunjabKesari
ਗੁੜ ਖਾਓ
ਗੁੜ ਇੱਕ ਪ੍ਰਾਪਤੀ ਖਣਿਜ ਹੈ, ਜਿਸ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਵਿੱਚ ਵਿਟਾਮਿਨ-ਬੀ ਹੁੰਦੇ ਹਨ। ਗੁੜ ਹੀਮੋਗਲੋਬਿਨ ਵਧਾਉਣ ਵਿੱਚ ਮਦਦ ਕਰਦਾ ਹੈ। ਲਗਾਤਾਰ ਗੁੜ ਖਾਣ ਨਾਲ ਢਿੱਡ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ।

PunjabKesari
ਅਨਾਰ ਖਾਓ
ਅਨਾਰ ਖਾਣ ਨਾਲ ਬੀਮਾਰੀਆਂ ਨਾਲ ਲੜਨ ਦੀ ਸਮਰਥਾ ਵਧਦੀ ਹੈ। ਅਨਾਰ ’ਚ ਆਇਰਨ, ਕੈਲਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਖੂਨ ਦੀ ਘਾਟ ਹੋਣ ’ਤੇ ਰੋਜ਼ਾਨਾ ਇੱਕ ਅਨਾਰ ਦਾ ਸੇਵਨ ਕਰੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ। 
ਚੁਕੰਦਰ
ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਚੁਕੰਦਰ ਖਾਓ, ਜੋ ਇਸ ਦਾ ਰਾਮਬਾਣ ਇਲਾਜ ਹੈ। ਰੋਜ਼ਾਨਾ ਚੁਕੰਦਰ ਖਾਣ ਨਾਲ ਬਹੁਤ ਜਲਦੀ ਖੂਨ ਦੀ ਘਾਟ ਪੂਰੀ ਹੋ ਜਾਂਦੀ ਹੈ। ਜੇਕਰ ਚੁਕੰਦਰ ਦੇ ਜੂਸ ਨੂੰ ਅਨਾਰ ਦੇ ਜੂਸ ਵਿੱਚ ਮਿਲਾ ਕੇ ਪੀਤਾ ਜਾਵੇ ਤਾਂ ਇਹ ਤਰੀਕਾ ਤੁਹਾਡੇ ਸਰੀਰ ਵਿੱਚ 1 ਹਫ਼ਤੇ ਵਿੱਚ ਹੀਮੋਗਲੋਬਿਨ ਬਣਾ ਸਕਦਾ ਹੈ।

PunjabKesari
ਸੇਬ
ਹੀਮੋਗਲੋਬਿਨ ਵਧਾਉਣ ਲਈ ਸੇਬ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਚਾਹੋ ਤਾਂ ਸੇਬ ਦੇ ਨਾਲ ਸ਼ਹਿਦ ਮਿਲਾ ਕੇ ਵੀ ਵਰਤੋਂ ਕਰ ਸਕਦੇ ਹੋ। ਇਸਦੀ ਵਰਤੋਂ ਕਰਨ ਨਾਲ ਤੁਸੀਂ ਆਸਾਨੀ ਨਾਲ ਖੂਨ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ।
ਪਾਲਕ
ਸਰੀਰ 'ਚ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਪਾਲਕ ਸਭ ਤੋਂ ਚੰਗਾ ਉਪਾਅ ਹੈ। ਵਿਟਾਮਿਨ-ਬੀ 6, ਏ, ਸੀ, ਆਇਰਨ, ਕੈਲਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਪਾਲਕ ਦੀ ਵਰਤੋਂ ਸਰੀਰ 'ਚ ਤੇਜ਼ੀ ਨਾਲ ਖੂਨ ਦੀ ਘਾਟ ਨੂੰ ਪੂਰਾ ਕਰਦਾ ਹੈ। ਤੁਸੀਂ ਇਸ ਨੂੰ ਸਬਜ਼ੀ ਜਾਂ ਜੂਸ ਦੇ ਰੂਪ 'ਚ ਵੀ ਪੀ ਸਕਦੇ ਹੋ।

ਕੇਲਾ
ਕੇਲੇ ਤੋਂ ਮਿਲਣ ਵਾਲੇ ਪ੍ਰੋਟੀਨ, ਆਇਰਨ ਅਤੇ ਖਣਿਜ ਤੁਹਾਡੇ ਸਰੀਰ ਵਿੱਚ ਖੂਨ ਨੂੰ ਵਧਾਉਂਦੇ ਹਨ। ਇਸ ਲਈ ਦੁੱਧ ਦੇ ਨਾਲ ਹਰ-ਰੋਜ਼ ਕੇਲੇ ਦਾ ਸੇਵਨ ਕਰੋ। ਕੇਲੇ ਦੀ ਵਰਤੋਂ ਨਾਲ ਤੁਸੀਂ ਦੂਸਰੇ ਰੋਗਾਂ ਜਿਵੇਂ ਅਲਸਰ, ਗੁਰਦਿਆਂ ਦੀ ਬੀਮਾਰੀ, ਪੇਚਿਸ਼ ਅਤੇ ਅੱਖਾਂ ਦੀ ਸਮੱਸਿਆ ਤੋਂ ਵੀ ਰਾਹਤ ਪਾ ਸਕਦੇ ਹੋ। ਇਸ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ 'ਚ ਖੂਨ ਵਧਣਾ ਸ਼ੁਰੂ ਹੋ ਜਾਂਦਾ ਹੈ।

PunjabKesari
ਆਂਵਲੇ ਦਾ ਰਸ
ਆਂਵਲਾ ਅਤੇ ਜਾਮਣ ਦੇ ਰਸ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਪੀਣ ਨਾਲ ਸਰੀਰ 'ਚ ਖੂਨ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ। ਹੀਮੋਗਲੋਬਿਨ ਦੀ ਕਮੀ ਨੂੰ ਪੂਰਾ ਕਰਨ ਲਈ ਲਗਾਤਾਰ 1 ਹਫ਼ਤੇ ਤੱਕ ਇਸ ਦੀ ਵਰਤੋਂ ਕਰੋ।


Aarti dhillon

Content Editor

Related News