ਲੌਂਗ ਅਤੇ ਹਿੰਗ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ''ਦੰਦਾਂ ਦੇ ਦਰਦ'' ਤੋਂ ਨਿਜ਼ਾਤ
Wednesday, Sep 15, 2021 - 04:07 PM (IST)
ਨਵੀਂ ਦਿੱਲੀ— ਕਿਸੇ ਨੇ ਇਹ ਗੱਲ ਬਿਲਕੁਲ ਸਹੀ ਕਹੀ ਹੈ, ''ਅੱਖਾਂ ਗਈਆਂ ਤਾਂ ਜਹਾਨ ਗਿਆ ਤੇ ਦੰਦ ਗਏ ਤਾਂ ਸੁਆਦ ਗਿਆ।'' ਦੰਦ ਸਾਡੇ ਸਰੀਰ ਦਾ ਅਹਿਮ ਹਿੱਸਾ ਹੁੰਦੇ ਹਨ। ਸਾਡੇ ਦੰਦਾਂ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ 'ਚ ਚਾਰ-ਚੰਨ ਲਗਾਉਂਦੇ ਹਨ। ਸਾਨੂੰ ਸੋਹਣੀ ਮੁਸਕਾਨ ਦੇਣ ਵਾਲੇ ਦੰਦਾਂ 'ਚ ਕਈ ਵਾਰ ਦਰਦ ਸ਼ੁਰੂ ਹੋ ਜਾਂਦਾ ਹੈ, ਜਿਸ ਦੇ ਕਈ ਕਾਰਨ ਹੁੰਦੇ ਹਨ। ਦੰਦਾਂ ਦਾ ਦਰਦ ਕਾਫੀ ਤਕਲੀਫ਼ ਦਿੰਦਾ ਹੈ। ਜਿਸ ਕਰਕੇ ਸਾਡੇ ਤੋਂ ਕੁਝ ਵੀ ਖਾਧਾ ਨਹੀਂ ਜਾਂਦਾ। ਗਲਤ ਚੀਜ਼ਾਂ ਖਾਣ ਨਾਲ ਦੰਦਾਂ 'ਤੇ ਮਾੜਾ ਅਸਰ ਪੈਂਦਾ ਹੈ। ਅੱਜ ਦੇ ਸਮੇਂ 'ਚ ਦੰਦਾਂ 'ਤੇ ਕੈਵਿਟੀ ਦੀ ਸਮੱਸਿਆ ਵੱਧਦੀ ਜਾ ਰਹੀ ਹੈ, ਜਿਸ ਦੇ ਕਾਰਨ ਦੰਦਾਂ 'ਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਜਾਂਦੀ ਹੈ। ਗਲਤ ਖਾਣ-ਪੀਣ ਦੇ ਕਾਰਨ ਕਈ ਵਾਰ ਦੰਦਾਂ 'ਚ ਕੀੜਾ ਲੱਗ ਜਾਣਾ ਜਾਂ ਫਿਰ ਕੈਲਸ਼ੀਅਮ ਦੀ ਕਮੀ ਦੇ ਕਾਰਨ ਦੰਦ ਅਤੇ ਮਸੂੜਿਆਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਦਾ ਦਰਦ ਸਹਿਣਹੀਨ ਹੁੰਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਤੁਸੀਂ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਦੇਸੀ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਦੇ ਨਾਲ ਤੁਸੀਂ ਦੰਦਾਂ ਦੀ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਲੌਂਗਾਂ ਦੀ ਕਰੋ ਵਰਤੋਂ
ਲੌਂਗ ਬੈਕਟੀਰੀਆ ਅਤੇ ਹੋਰ ਕੀੜਿਆਂ ਦਾ ਨਾਸ਼ ਕਰਕੇ ਦੰਦਾਂ 'ਚ ਹੋਣ ਵਾਲੀ ਦਰਦ ਨੂੰ ਘੱਟ ਕਰਦਾ ਹੈ। ਜਿਹੜੇ ਦੰਦਾਂ 'ਚ ਤੁਹਾਨੂੰ ਦਰਦ ਹੋ ਰਹੀ ਹੋਵੇ ਤਾਂ ਉਨ੍ਹਾਂ ਦੰਦਾਂ 'ਤੇ ਇਕ ਲੌਂਗ ਨੂੰ ਰੱਖ ਲਵੋ। ਅਜਿਹਾ ਕਰਨ ਨਾਲ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਹਿੰਗ ਦੇਵੇਂ ਰਾਹਤ
ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਹਿੰਗ ਵੀ ਕਾਫੀ ਲਾਹੇਵੰਦ ਹੁੰਦੀ ਹੈ। ਥੋੜ੍ਹੀ ਜਿਹੀ ਹਿੰਗ ਨੂੰ ਸੌਮੰਮੀ 'ਚ ਦੇ ਰਸ 'ਚ ਮਿਲਾ ਕੇ ਇਕ ਪੇਸਟ ਤਿਆਰ ਕਰ ਲਵੋ। ਇਸ ਪੇਸਟ ਨੂੰ ਦਰਦ ਕਰਨ ਵਾਲੇ ਦੰਦਾਂ 'ਤੇ ਲਗਾ ਕੇ 20 ਮਿੰਟਾਂ ਤੱਕ ਰੱਖੋ। ਫਿਰ ਪਾਣੀ ਦੇ ਨਾਲ ਕਰੁਲੀ ਕਰ ਲਵੋ। ਅਜਿਹਾ ਕਰਨ ਦੇ ਨਾਲ ਦੰਦਾਂ ਦੀ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਪਿਆਜ਼ ਦੇਵੇਂ ਰਾਹਤ
ਪਿਆਜ਼ ਨਾਲ ਦੰਦਾਂ ਦੀ ਦਰਦ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਜੋ ਵਿਅਕਤੀ ਰੋਜ਼ਾਨਾ ਕੱਚਾ ਪਿਆਜ਼ ਖਾਂਦੇ ਹਨ, ਉਨ੍ਹ੍ਹਾਂ ਨੂੰ ਦੰਦਾਂ ਦੇ ਦਰਦ ਹੋਣ ਦੀ ਸਮੱਸਿਆ ਬਾਕੀਆਂ ਨਾਲੋਂ ਘੱਟ ਹੁੰਦੀ ਹੈ। ਜੇਕਰ ਤੁਹਾਡੇ ਵੀ ਦੰਦਾਂ 'ਚ ਦਰਦ ਰਹਿੰਦਾ ਹੈ ਤਾਂ ਪਿਆਜ਼ ਦੇ ਟੁਕੜੇ ਨੂੰ ਦੰਦਾਂ 'ਚ ਰੱਖੋ ਅਤੇ ਚਬਾਓ। ਅਜਿਹਾ ਕਰਨ ਦੇ ਨਾਲ ਆਰਾਮ ਮਹਿਸੂਸ ਹੋਵੇਗਾ।
ਲਸਣ ਦਿਵਾਏ ਦੰਦਾਂ ਦੀ ਦਰਦ ਤੋਂ ਰਾਹਤ
ਲਸਣ 'ਚ ਐਂਟੀਬਾਓਟਿਕ ਗੁਣ ਪਾਏ ਜਾਂਦੇ ਹਨ, ਜੋ ਕਈ ਤਰ੍ਹਾਂ ਦੀ ਇਨਫੈਕਸ਼ਨ ਨਾਲ ਲੜਨ ਦੀ ਸਮਰਥਾ ਰੱਖਦੇ ਹਨ। ਦੰਦਾਂ 'ਚ ਦਰਦ ਦੌਰਾਨ ਲਸਣ ਦੀਆਂ ਦੋ ਤਿੰਨ ਤੁਰੀਆਂ ਨੂੰ ਕੱਚਾ ਚਬਾਉਣਾ ਚਾਹੀਦਾ ਹੈ। ਲਸਣ ਨੂੰ ਪੀਸ ਕੇ ਵੀ ਤੁਸੀਂ ਦੰਦਾਂ 'ਤੇ ਲਗਾ ਸਕਦੇ ਹੋ।
ਨਮਕ ਵਾਲਾ ਪਾਣੀ ਦਿਵਾਏ ਰਾਹਤ
ਗਰਮ ਪਾਣੀ 'ਚ ਨਮਕ ਮਿਲਾ ਕੇ ਕਰੁਲੀ ਕਰਨ ਦੇ ਨਾਲ ਦੰਦਾਂ ਨੂੰ ਕਾਫੀ ਆਰਾਮ ਮਿਲਦਾ ਹੈ। ਇਹ ਪਾਣੀ ਇਕ ਕੁਦਰਤੀ ਐਂਟੀਸੈਪਟਿਕ ਮਾਊਥਵਾਸ਼ ਵਾਂਗ ਕੰਮ ਕਰਦਾ ਹੈ। ਕਰੁਲੀ ਕਰਦੇ ਸਮੇਂ ਕੋਸ਼ਿਸ਼ ਕਰੋ ਕਿ ਪਾਣੀ ਤੁਹਾਡੇ ਮੂੰਹ 'ਚ 30 ਸੈਕਿੰਡਾਂ ਤੱਕ ਘੱਟ ਤੋਂ ਘੱਟ ਰਹੇ। ਉਸ ਤੋਂ ਬਾਅਦ ਹੀ ਪਾਣੀ ਨੂੰ ਬਾਹਰ ਕੱਢ ਦਿਓ। ਇਸ ਤੋਂ ਇਲਾਵਾ ਤੁਹਾਨੂੰ ਥੋੜ੍ਹਾ ਮਿੱਠੇ ਦੇ ਨਾਲ-ਨਾਲ ਕੋਲਡਡ੍ਰਿੰਕ ਪੀਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ