Health Tips : ਭਾਰ ਘਟਾਉਣ ਅਤੇ ਵਧਾਉਣ ਦਾ ਕੰਮ ਕਰਦੀ ਹੈ ''ਸੋਇਆਬੀਨ'', ਜਾਣੋ ਹੋਰ ਵੀ ਫਾਇਦੇ

Thursday, Jan 04, 2024 - 10:57 AM (IST)

ਨਵੀਂ ਦਿੱਲੀ- ਸੋਇਆਬੀਨ ’ਚ ਕਾਫ਼ੀ ਮਾਤਰਾ ’ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਅੰਡੇ, ਦੁੱਧ ਅਤੇ ਮਾਸ ’ਚ ਪਾਏ ਜਾਣ ਵਾਲੇ ਪ੍ਰੋਟੀਨ ਤੋਂ ਕਿਤੇ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ’ਚ ਵਿਟਾਮਿਨ-ਬੀ ਕੰਪਲੈਕਸ, ਵਿਟਾਮਿਨ-ਈ, ਮਿਨਰਲਸ ਅਤੇ ਐਮੀਨੋ ਐਸਿਡ ਕਾਫੀ ਮਾਤਰਾ ’ਚ ਪਾਇਆ ਜਾਂਦਾ ਹੈ। ਸੋਇਆਬੀਨ ਨਾਲ ਸਰੀਰਕ ਵਿਕਾਸ, ਚਮੜੀ ਸਬੰਧੀ ਸਮੱਸਿਆਵਾਂ ਅਤੇ ਵਾਲਾਂ ਦੀ ਸਮੱਸਿਆ ਨੂੰ ਸੌਖੇ ਤਰੀਕੇ ਨਾਲ ਦੂਰ ਕਰ ਦਿੰਦਾ ਹੈ। ਆਪਣੀ ਖੁਰਾਕ ’ਚ ਰੋਜ਼ਾਨਾ ਸੋਇਆਬੀਨ ਦੀ ਵਰਤੋਂ ਜ਼ਰੂਰ ਕਰੋ, ਇਸ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਦਿਲ ਦੇ ਰੋਗ ਹੋਣ ‘ਤੇ ਡਾਕਟਰ ਵਲੋਂ ਰੋਜ਼ਾਨਾ ਸੋਇਆਬੀਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਸੋਇਆਬੀਨ ਦੀ ਵਰਤੋਂ ਨਾਲ ਸਰੀਰ ਨੂੰ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ...
1. ਦਿਮਾਗ ਨੂੰ ਤੇਜ਼ ਕਰੇ
ਜੇ ਤੁਹਾਨੂੰ ਕੋਈ ਮਾਨਸਿਕ ਰੋਗ ਹੈ ਤਾਂ ਤੁਸੀਂ ਸੋਇਅਬੀਨ ਨੂੰ ਆਪਣੇ ਖਾਣੇ 'ਚ ਜ਼ਰੂਰ ਸ਼ਾਮਲ ਕਰੋ। ਸੋਇਆਬੀਨ ਮਾਨਸਿਕ ਸੰਤੁਲਨ ਨੂੰ ਠੀਕ ਕਰਕੇ ਦਿਮਾਗ ਨੂੰ ਤੇਜ਼ ਕਰਦਾ ਹੈ। ਬੱਚਿਆਂ ਲਈ ਵੀ ਇਸ ਦੀ ਵਰਤੋਂ ਬਹੁਤ ਫ਼ਾਇਦੇਮੰਦ ਹੁੰਦੀ ਹੈ।
2. ਹਾਈ ਬਲੱਡ ਪ੍ਰੈਸ਼ਰ
ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਹਾਨੂੰ ਰੋਜ਼ਾਨਾ ਸੋਇਆਬੀਨ ਖਾਣੀ ਚਾਹੀਦੀ ਹੈ। ਸੋਇਆਬੀਨ ਬਲੱਡ ਪ੍ਰੈਸ਼ਰ ਨੂੰ ਕਾਬੂ ’ਚ ਰੱਖਣ ਦਾ ਕੰਮ ਕਰਦੀ ਹੈ। 

PunjabKesari
3. ਭਾਰ ਘਟਾਉਣ ਅਤੇ ਵਧਾਉਣ ਦਾ ਕਰੇ ਕੰਮ
ਸੋਇਆਬੀਨ ਦੀ ਵਰਤੋਂ ਭਾਰ ਘਟਾਉਣ ਅਤੇ ਵਧਾਉਣ ਦੋਵਾਂ ਲਈ ਕੀਤੀ ਜਾਂਦੀ ਹੈ। ਸੋਇਆਬੀਨ ਖਾਣ ਨਾਲ ਮੋਟਾਪਾ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਇਸਦੇ ਇਲਾਵਾ ਇਸ ’ਚ ਕਾਫ਼ੀ ਮਾਤਰਾ ’ਚ ਪ੍ਰੋਟੀਨ ਅਤੇ ਫਾਈਬਰ ਵੀ ਪਾਇਆ ਜਾਂਦਾ ਹੈ, ਜੋ ਭਾਰ ਵਧਾਉਣ ’ਚ ਮਦਦ ਕਰਦਾ ਹੈ। 
4. ਖ਼ੁਸ਼ਕ ਚਮੜੀ ਲਈ ਫ਼ਾਇਦੇਮੰਦ
ਛਿਲਕਾਂ ਸਮੇਤ ਸੋਇਆਬੀਨ ਖਾਣ ਨਾਲ ਖ਼ੁਸ਼ਕ ਚਮੜੀ ਨੂੰ ਨਮੀ ਮਿਲਦੀ ਹੈ। ਨਾਲ ਹੀ ਚਮੜੀ ਤੋਂ ਵਧੇਰੇ ਤੇਲ ਵੀ ਸਾਫ਼ ਹੋ ਜਾਂਦਾ ਹੈ। ਇਹੀ ਨਹੀਂ ਸੋਇਆਬੀਨ ਹਰ ਤਰ੍ਹਾਂ ਦੀ ਚਮੜੀ ਲਈ ਫ਼ਾਇਦੇਮੰਦ ਹੁੰਦਾ ਹੈ।
5. ਕੈਂਸਰ ਦੀ ਰੋਕਥਾਮ
ਸੋਇਆਬੀਨ ’ਚ ਐਂਟੀ-ਆਕਸੀਡੈਂਟਸ ਪਾਏ ਜਾਂਦੇ ਹਨ, ਜੋ ਕੈਂਸਰ ਦੀ ਰੋਕਥਾਮ ’ਚ ਮਦਦਗਾਰ ਸਿੱਧ ਹੁੰਦੇ ਹਨ। ਇਹ ਸਰੀਰ ’ਚ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਪੈਦਾ ਹੋਣ ਤੋਂ ਰੋਕਦਾ ਹੈ। ਸੋਇਆਬੀਨ ’ਚ ਮੌਜੂਦ ਫਾਇਬਰ ਕੰਟੈਂਟ ਕੋਲੋਨ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।

PunjabKesari
6. ਚਮੜੀ ਨੂੰ ਬਣਾਉਂਦਾ ਹੈ ਖ਼ੂਬਸੂਰਤ 
ਸੋਇਆਬੀਨ 'ਚ ਮੌਜੂਦ ਵਿਟਾਮਿਨ-'ਈ' ਮਰੀ ਹੋਈ ਚਮੜੀ ਦੀਆਂ ਕੋਸ਼ਿਸ਼ਕਾਵਾਂ ਨੂੰ ਫਿਰ ਤੋਂ ਬਣਾਉਂਦਾ ਹੈ, ਜਿਸ ਨਾਲ ਚਮੜੀ ਫਿਰ ਤੋਂ ਜਵਾਨ ਅਤੇ ਖ਼ੂਬਸੂਰਤ ਦਿਖਾਈ ਦੇਣ ਲੱਗਦੀ ਹੈ। ਸੋਇਆਬੀਨ ਪਾਊਡਰ ਨੂੰ ਪਾਣੀ 'ਚ ਮਿਲਾ ਪੇਸਟ ਬਣਾਉਣ ਲਵੋ ਅਤੇ ਇਸ ਪੇਸਟ ਨੂੰ ਆਪਣੀ ਚਮੜੀ 'ਤੇ ਲਗਾਓ। ਥੋੜੀ ਦੇਰ ਤੱਕ ਇਸ ਨੂੰ ਲੱਗੇ ਰਹਿਣ ਦਿਓ ਅਤੇ ਫਿਰ ਧੋ ਲਵੋ।
7. ਦਿਲ ਦੀ ਬੀਮਾਰੀਆਂ ਨੂੰ ਕਰੇ ਦੂਰ 
ਦਿਲ ਦੇ ਰੋਗ ਹੋਣ ‘ਤੇ ਡਾਕਟਰਾਂ ਵਲੋਂ ਸੋਇਆਬੀਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ‘ਚ ਸੋਇਆਬੀਨ ਖਾਣਾ ਸ਼ੁਰੂ ਕਰ ਦਿਓ। ਇਸ ਨਾਲ ਤੁਹਾਨੂੰ ਦਿਲ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੋਵੇਗੀ।
8. ਬੁਢਾਪੇ ਤੋਂ ਬਚਾਉਂਦਾ ਹੈ
ਸੋਇਆਬੀਨ ਖਾਣ ਨਾਲ ਚਮੜੀ 'ਤੇ ਪਏ ਧੱਬੇ, ਝੁਰੜੀਆਂ ਅਤੇ ਫਾਈਨ ਲਾਈਨਜ਼ ਘੱਟ ਹੋਣ ਲੱਗਦੀਆਂ ਹਨ। ਇਸ 'ਚ ਪਾਏ ਜਾਣ ਵਾਲੇ ਫੀਟੋਐਸਟਰੋਜਨ ਨਾਲ ਸਰੀਰ 'ਚ ਆਸਟਰੋਜਨ ਬਣਨ ਲੱਗਦਾ ਹੈ, ਜਿਸ ਨਾਲ ਝੁਰੜੀਆਂ ਅਤੇ ਫਾਈਨ ਲਾਈਨਜ਼ ਘੱਟ ਹੋ ਜਾਂਦੀਆਂ ਹਨ।

PunjabKesari
9. ਨਹੁੰਆਂ ਨੂੰ ਬਣਾਏ ਮਜ਼ਬੂਤ 
ਕੁਝ ਦਿਨਾਂ ਲਈ ਆਪਣੇ ਭੋਜਨ 'ਚ ਸੋਇਆਬੀਨ ਨੂੰ ਜ਼ਰੂਰ ਸ਼ਾਮਲ ਕਰੋ। ਤੁਸੀਂ ਮਹਿਸੂਸ ਕਰੋਗੇ ਕਿ ਟੁੱਟੇ ਹੋਏ ਨਹੁੰ ਫਿਰ ਤੋਂ ਠੀਕ ਹੋਣ ਲੱਗ ਜਾਣਗੇ। ਇਸ ਨੂੰ ਖਾਣ ਨਾਲ ਜਿੱਥੇ ਤੁਹਾਡੇ ਨਹੁੰ ਮਜ਼ਬੂਤ ਹੁੰਦੇ ਹਨ, ਉੱਥੇ ਹੀ ਇਨ੍ਹਾਂ 'ਚ ਚਮਕ ਵੀ ਆਉਂਦੀ ਹੈ। 
10. ਵਾਲਾਂ ਨੂੰ ਝੜਨ ਤੋਂ ਰੋਕੇ ਅਤੇ ਚਮਕਦਾਰ ਬਣਾਏ 
ਸੋਇਆਬੀਨ ਖਾਣ ਨਾਲ ਤੁਹਾਡੇ ਵਾਲਾਂ 'ਚ ਚਮਕ ਆਉਂਦੀ ਹੈ। ਸੋਇਆਬੀਨ ਦੋ-ਮੂੰਹੇ ਵਾਲਾਂ ਨੂੰ ਹਟਾ ਕੇ ਵਾਲਾਂ ਨੂੰ ਰੇਸ਼ਮੀ, ਮੁਲਾਇਮ ਅਤੇ ਚਮਕਦਾਰ ਬਣਾਉਂਦਾ ਹੈ। ਇਸ ਦੇ ਨਾਲ ਇਸ ਨੂੰ ਨਿਯਮਿਤ ਰੂਪ 'ਚ ਖਾਣ ਨਾਲ ਵਾਲਾਂ ਝੜਨੋਂ ਹੱਟ ਜਾਂਦੇ ਹਨ।
11. ਲੀਵਰ ਨੂੰ ਸਿਹਤਮੰਦ ਰੱਖੇ
ਲੀਵਰ ਦੇ ਮਰੀਜ਼ ਨੂੰ ਰੋਜ਼ਾਨਾ ਸੋਇਆਬੀਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਬਹੁਤ ਜਲਦੀ ਛੁਟਕਾਰਾ ਮਿਲ ਜਾਵੇਗਾ। ਜੇ ਤੁਹਾਨੂੰ ਇਹ ਸਮੱਸਿਆ ਨਹੀਂ ਹੈ ਤਾਂ ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਤੁਸੀਂ ਇਸ ਸਮੱਸਿਆ ਤੋਂ ਬਚੇ ਰਹੋਗੇ।


sunita

Content Editor

Related News