ਪੰਜਾਬ ''ਚ ਪੇਪਰਾਂ ਦੀਆਂ ਤਾਰੀਖ਼ਾਂ ਬਦਲੀਆਂ, ਜਾਣੋ ਕੀ ਹੈ ਨਵੀਂ ਅਪਡੇਟ
Thursday, Jan 16, 2025 - 03:28 PM (IST)
ਮੋਹਾਲੀ (ਨਿਆਮੀਆਂ) : ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.) ਪੰਜਾਬ ਡਾਇਰੈਕਟਰ ਦੇ ਦਫ਼ਤਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇੱਕ ਪੱਤਰ ਭੇਜ ਕੇ ਪਹਿਲੀ ਤੋਂ ਬਾਰਵੀਂ ਜਮਾਤ ਲਈ ਪ੍ਰੀ-ਬੋਰਡ ਟਰਮ ਪ੍ਰੀਖਿਆ-2 ਦੀ ਡੇਟਸ਼ੀਟ 'ਚ ਅੰਸ਼ਿਕ ਸ਼ੋਧ ਕਰਨ ਲਈ ਕਿਹਾ ਗਿਆ ਹੈ। ਇਸ ਪੱਤਰ 'ਚ ਕਿਹਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8 ਜਨਵਰੀ ਨੂੰ ਜਾਰੀ ਹਦਾਇਤਾਂ 'ਚ ਬੋਰਡ ਵੱਲੋਂ 12ਵੀਂ ਜਮਾਤ ਦੇ ਵਿਸ਼ੇ ਵਾਤਾਵਰਣ ਸਿੱਖਿਆ ਦੀ ਪ੍ਰੀਖਿਆ 28 ਜਨਵਰੀ ਤੱਕ ਸਕੂਲ ਪੱਧਰ 'ਤੇ ਕਰਵਾਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਹ ਵਿਦਿਆਰਥੀ ਨਹੀਂ ਦੇ ਸਕਣਗੇ ਬੋਰਡ ਦੀਆਂ ਪ੍ਰੀਖਿਆਵਾਂ! ਜਾਰੀ ਹੋਈ ਵੱਡੀ ਚਿਤਾਵਨੀ
ਇਸ ਨੂੰ ਧਿਆਨ 'ਚ ਰੱਖਦੇ ਹੋਏ 12ਵੀਂ ਜਮਾਤ ਦੇ ਵਾਤਾਵਰਣ ਸਿੱਖਿਆ ਅਤੇ ਕੰਪਿਊਟਰ ਸਾਇੰਸ ਵਿਸ਼ਿਆਂ ਦੀ ਪ੍ਰੀ-ਬੋਰਡ ਪ੍ਰੀਖਿਆਵਾਂ ਦੀਆਂ ਮਿਤੀਆਂ ਨੂੰ ਆਪਸ 'ਚ ਬਦਲਿਆ ਜਾ ਰਿਹਾ ਹੈ। ਇਸ ਲਈ ਹੁਣ 12ਵੀਂ ਜਮਾਤ ਵਾਤਾਵਰਣ ਸਿੱਖਿਆ ਵਿਸ਼ੇ ਦੀ ਪ੍ਰੀ-ਬੋਰਡ ਪ੍ਰੀਖਿਆ 25 ਜਨਵਰੀ ਨੂੰ ਅਤੇ ਕੰਪਿਊਟਰ ਸਾਇੰਸ ਵਿਸ਼ੇ ਦੀ ਪ੍ਰੀ-ਬੋਰਡ ਪ੍ਰੀਖਿਆ 29 ਜਨਵਰੀ ਨੂੰ ਕਰਵਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਜੇ. ਈ. ਮੇਨਸ ਦੀ ਪ੍ਰੀਖਿਆ ਜੋ ਕਿ 22 ਜਨਵਰੀ ਤੋਂ 30 ਜਨਵਰੀ ਤੱਕ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੇ ਲਾ 'ਤੀ ਵੱਡੀ ਸ਼ਿਕਾਇਤ, ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਇਸ ਲਈ ਵੀ ਜਿਸ ਵਿਦਿਆਰਥੀ ਦੀ ਜਿਸ ਦਿਨ ਇਹ ਪ੍ਰੀਖਿਆ ਹੋਣੀ ਹੈ, ਉਸ ਦਿਨ ਹੋਣ ਵਾਲੀ ਪ੍ਰੀ-ਬੋਰਡ ਦੀ ਪ੍ਰੀਖਿਆ ਸਕੂਲ ਮੁਖੀ ਸਬੰਧਿਤ ਵਿਸ਼ਾ ਅਧਿਆਪਕ ਤੋਂ ਪ੍ਰਸ਼ਨ-ਪੱਤਰ ਤਿਆਰ ਕਰਵਾ ਕੇ ਸਕੂਲ ਪੱਧਰ 'ਤੇ ਹੀ 31 ਜਨਵਰੀ ਤੱਕ ਕਰਵਾ ਲੈਣ। 18 ਜਨਵਰੀ ਨੂੰ ਜਵਾਹਰ ਨਵੋਦਿਆ ਵਿੱਦਿਆਲਿਆ ਦੀ ਜਮਾਤ 6ਵੀਂ ਦੇ ਦਾਖ਼ਲੇ ਲਈ ਪ੍ਰੀਖਿਆ ਕਰਵਾਈ ਜਾ ਰਹੀ ਹੈ। ਜਿਸ ਤਹਿਤ ਕੁੱਝ ਸਕੂਲਾਂ 'ਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਡਾਇਰੈਕਟਰ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਕਿਉਂਕਿ 18 ਜਨਵਰੀ ਨੂੰ ਸਿਰਫ ਗਿਆਰਵੀਂ ਅਤੇ ਬਾਰਵੀਂ ਜਮਾਤਾਂ ਦੇ ਕੁੱਝ ਵਿਸ਼ਿਆਂ ਦੀ ਹੀ ਪ੍ਰੀ-ਬੋਰਡ ਪ੍ਰੀਖਿਆ ਹੈ। ਇਸ ਲਈ ਜੇ. ਐੱਨ. ਵੀ. ਦੀ ਇਸ ਦਾਖ਼ਲਾ ਪ੍ਰੀਖਿਆ ਲਈ ਬਣੇ ਕੇਂਦਰਾਂ ਵਾਲੇ ਸਕੂਲਾਂ ਦੇ ਮੁਖੀਆਂ ਵੱਲੋਂ ਇਸ ਪ੍ਰੀਖਿਆ ਨੂੰ ਕਰਵਾਉਣ ਲਈ ਪੂਰਨ ਸਹਿਯੋਗ ਦਿੱਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8