Health Tips : ਜੇਕਰ ਤੁਸੀਂ ਵੀ ਪੀਂਦੇ ਹੋ ਖਾਲੀ ਢਿੱਡ ‘ਚਾਹ’, ਤਾਂ ਹੋ ਸਕਦੀਆਂ ਨੇ ਇਹ ਸਮੱਸਿਆਵਾਂ

03/04/2024 4:42:55 PM

ਨਵੀਂ ਦਿੱਲੀ- ਬਹੁਤ ਸਾਰੇ ਲੋਕ ਚਾਹ ਨਾਲ ਆਪਣੀ ਸਵੇਰ ਦੀ ਸ਼ੁਰੂਆਤ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਉੱਠਦੇ ਸਾਰ ਹੀ ਚਾਹ ਦਾ ਸੇਵਨ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਸਵੇਰੇ ਖਾਲੀ ਢਿੱਡ ਚਾਹ ਦਾ ਸੇਵਨ ਕਰਨਾ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸੱਦਾ ਦੇ ਸਕਦਾ ਹੈ। ਸਿਹਤਮੰਦ ਰਹਿਣ ਲਈ ਚਾਹ ਦਾ ਸੇਵਨ ਖਾਲੀ ਢਿੱਡ ਨਹੀਂ ਕਰਨਾ ਚਾਹੀਦਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਖਾਲੀ ਢਿੱਡ ਚਾਹ ਪੀਣ ਨਾਲ ਸਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ :

ਜੇਕਰ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਚਾਹ ਦੇ ਨਾਲ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ ਸਵੇਰੇ ਉੱਠਣ ਤੋਂ ਬਾਅਦ ਚਾਹ ਪੀਣ ਦੀ ਆਦਤ ਹੁੰਦੀ ਹੈ। ਜੇ ਨਾ ਮਿਲੇ ਤਾਂ ਉਨ੍ਹਾਂ ਦਾ ਸਿਰ ਦੁਖਣ ਲੱਗ ਜਾਂਦਾ ਹੈ। ਖਾਲੀ ਢਿੱਡ ਸਵੇਰੇ ਚਾਹ ਪੀਣ ਦੇ ਨਾਲ ਕਈ ਤਰ੍ਹਾਂ ਦੀਆਂ ਸਿਹਤ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਰੋਗਾਂ ਦਾ ਖਤਰਾ ਵੀ ਵਧ ਜਾਂਦਾ ਹੈ। ਹਾਲਾਂਕਿ ਚਾਹ ਦੇ ਵਿੱਚ ਕੁਝ ਅਜਿਹੇ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਲਈ ਫ਼ਾਇਦੇਮੰਦ ਹਨ ਪਰ ਇਸ ਨੂੰ ਸਹੀ ਸਮੇਂ ’ਤੇ ਪੀਣਾ ਬਹੁਤ ਜ਼ਰੂਰੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਸਵੇਰੇ ਖਾਲੀ ਢਿੱਡ ਚਾਹ ਪੀਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਣ ਜਾ ਰਹੇ ਹਾਂ....

ਪਾਚਨ ਸਬੰਧੀ ਸਮੱਸਿਆ
ਸਵੇਰੇ ਖਾਲੀ ਢਿੱਡ ਚਾਹ ਦਾ ਸੇਵਨ ਕਰਨ ਨਾਲ ਪਾਚਨ ਨਾਲ ਸਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ। ਸਵੇਰੇ ਉੱਠਦਿਆਂ ਸਾਰ ਹੀ ਚਾਹ ਦਾ ਸੇਵਨ ਕਰਨ ਨਾਲ ਅੰਤੜੀਆਂ ਦੇ ਬੈਕਟਰੀਆ ਨੂੰ ਨੁਕਸਾਨ ਪਹੁੰਚਦਾ ਹੈ। ਅੰਤੜੀਆਂ ਅੰਦਰਲੇ ਬੈਕਟੀਰੀਆ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਰੱਖਣ ਵਿੱਚ ਮਦਦਗਾਰ ਹੁੰਦੇ ਹਨ। ਇਸ ਲਈ ਸਵੇਰੇ ਖਾਲੀ ਢਿੱਡ ਚਾਹ ਦਾ ਸੇਵਨ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

PunjabKesari

ਮੂੰਹ ਵਿਚੋਂ ਬਦਬੂ ਆਉਣਾ
ਸਵੇਰੇ ਖਾਲੀ ਢਿੱਡ ਚਾਹ ਪੀਣ ਨਾਲ ਮੂੰਹ ‘ਚੋਂ ਬਦਬੂ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ। ਸਵੇਰੇ ਉੱਠਦਿਆਂ ਸਾਰ ਹੀ ਚਾਹ ਪੀਣਾ ਮੌਖਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਿਸ ਕਾਰਨ ਮੂੰਹ ਤੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਸਵੇਰੇ ਖਾਲੀ ਢਿੱਡ ਚਾਹ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਯੂਰਿਨ ਦੀ ਸਮੱਸਿਆ
ਸਵੇਰੇ ਖਾਲੀ ਢਿੱਡ ਚਾਹ ਪੀਣ ਨਾਲ ਜ਼ਿਆਦਾ ਯੂਰਿਨ (ਪਿਸ਼ਾਬ) ਆਉਣ ਦੀ ਸਮੱਸਿਆਵਾਂ ਪੈਦਾ ਹੋ ਸਕਦੀ ਹੈ। ਜ਼ਿਆਦਾ ਪੇਸ਼ਾਬ ਹੋਣ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਸਰੀਰ ਵਿਚ ਪਾਣੀ ਦੀ ਘਾਟ ਕਾਰਨ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

PunjabKesari

ਐਸੀਡਿਟੀ ਦੀ ਸਮੱਸਿਆ
ਸਵੇਰੇ ਖਾਲੀ ਢਿੱਡ ਚਾਹ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਵੀ ਹੋ ​​ਸਕਦੀ ਹੈ। ਸਵੇਰੇ ਖਾਲੀ ਢਿੱਡ ਚਾਹ ਚਾਹ ਦਾ ਸੇਵਨ ਕਰਨਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਸਵੇਰੇ ਉੱਠਦਿਆਂ ਸਾਰ ਹੀ ਚਾਹ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਪ੍ਰੋਸਟੇਟ ਕੈਂਸਰ
ਸਵੇਰੇ ਖਾਲੀ ਢਿੱਡ ਚਾਹ ਪੀਣ ਨਾਲ ਪ੍ਰੇਸਟੇਟ ਕੈਂਸਰ ਵਰਗੀ ਗੰਭੀਰ ਸਮੱਸਿਆ ਹੋ ਸਕਦੀ ਹੈ, ਜੋ ਪੁਰਸ਼ਾ ਵਿਚ ਮੌਜੂਦ ਹੁੰਦੀ ਹੈ।

ਚਿੜਚਿੜਾਪਨ
ਲੋਕਾਂ ਦਾ ਮੰਨਣਾ ਹੈ ਕਿ ਸਵੇਰ ਦੇ ਸਮੇਂ ਚਾਹ ਪੀਣ ਨਾਲ ਸਰੀਰ ਵਿਚ ਚੁਸਤੀ ਆ ਜਾਂਦੀ ਹੈ ਪਰ ਇਹ ਗੱਲ ਗਲਤ ਹੈ ਖਾਲੀ ਢਿੱਡ ਚਾਹ ਦੀ ਵਰਤੋਂ ਨਾਲ ਸਾਰਾ ਦਿਨ ਥਕਾਵਟ ਅਤੇ ਸੁਭਾਅ ਵਿਚ ਚਿੜਚਿੜਾਪਨ ਬਣਿਆ ਰਹਿੰਦਾ ਹੈ।

 

PunjabKesari

ਮੋਟਾਪਾ
ਖਾਲੀ ਢਿੱਡ ਚਾਹ ਪੀਣ ਨਾਲ ਘੁਲੀ ਹੋਈ ਖੰਡ ਵੀ ਸਰੀਰ ਦੇ ਅੰਦਰ ਜਾਂਦੀ ਹੈ, ਜੋ ਭਾਰ ਨੂੰ ਵਧਾਉਣ ਦਾ ਕਾਰਨ ਬਣਦੀ ਹੈ।


sunita

Content Editor

Related News