PUBG ਹੱਥੋਂ ਤਬਾਹ ਹੋ ਗਿਆ ਪਰਿਵਾਰ, ਨੌਜਵਾਨ ਨੇ ਪਰੇਸ਼ਾਨ ਹੋ ਕੇ ਛੱਡਿਆ ਘਰ, ਹੁਣ ਜਿਸ ਹਾਲ 'ਚ ਮਿਲਿਆ...
Thursday, Feb 13, 2025 - 10:34 PM (IST)
![PUBG ਹੱਥੋਂ ਤਬਾਹ ਹੋ ਗਿਆ ਪਰਿਵਾਰ, ਨੌਜਵਾਨ ਨੇ ਪਰੇਸ਼ਾਨ ਹੋ ਕੇ ਛੱਡਿਆ ਘਰ, ਹੁਣ ਜਿਸ ਹਾਲ 'ਚ ਮਿਲਿਆ...](https://static.jagbani.com/multimedia/2025_2image_22_33_1498648520210.jpg)
ਸ੍ਰੀ ਹਰਗੋਬਿੰਦਪੁਰ ਸਾਹਿਬ (ਗੋਰਾਇਆ)- ਪਿਛਲੇ ਸ਼ੁੱਕਰਵਾਰ ਨੂੰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦਾ ਰਹਿਣ ਵਾਲਾ ਅਕਸ਼ੈ ਕੁਮਾਰ ਪਬਜੀ ਗੇਮ ਖੇਡਣ ਕਾਰਨ ਮਾਨਸਿਕ ਸੰਤੁਲਨ ਗਵਾ ਬੈਠਾ ਸੀ ਅਤੇ ਘਰੋਂ ਨਿਕਲ ਗਿਆ ਸੀ।
ਇਸ ਮਗਰੋਂ ਉਸ ਨੇ ਵਟਸਐਪ ਰਾਹੀਂ ਪਰਿਵਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਹ ਬਿਆਸ ਦਰਿਆ ਵਿੱਚ ਛਾਲ ਮਾਰਨ ਜਾ ਰਿਹਾ ਹੈ। ਪਰਿਵਾਰ ਨੇ ਅਕਸ਼ੈ ਨੂੰ ਬਹੁਤ ਸਮਝਾਇਆ, ਪਰ ਉਸ ਨੇ ਆਪਣੇ ਘਰ ਵਾਲਿਆਂ ਦੀ ਇਕ ਨਾ ਸੁਣੀ ਤੇ ਅਕਸ਼ੈ ਨੇ ਆਪਣਾ ਫੋਨ ਬੰਦ ਕਰ ਦਿੱਤਾ। ਇਸ ਮਗਰੋਂ ਉਹ ਬਿਆਸ ਦਰਿਆ ਦੇ ਪੁਲ 'ਤੇ ਪਹੁੰਚ ਗਿਆ ਤਾਂ ਅਕਸ਼ੈ ਕੁਮਾਰ ਦੀਆਂ ਚੱਪਲਾਂ ਉੱਥੇ ਮਿਲੀਆਂ ਸਨ।
ਇਹ ਵੀ ਪੜ੍ਹੋ- 'ਡੰਕੀ' ਦੇ ਚੱਕਰਵਿਊ 'ਚ ਫ਼ਸਿਆ ਇਕ ਹੋਰ ਮਾਂ ਦਾ ਪੁੱਤ, ਜੰਗਲਾਂ 'ਚੋਂ ਫ਼ੋਨ ਕਰ ਕੇ ਲਾ ਰਿਹਾ ਬਚਾਉਣ ਦੀ ਗੁਹਾਰ
ਦੂਜੇ ਪਾਸੇ ਸ੍ਰੀ ਹਰਗੋਬਿੰਦਪੁਰ ਦੇ ਐੱਸ.ਐੱਚ.ਓ. ਬਿਕਰਮ ਸਿੰਘ ਨੇ ਆਪਣਾ ਏਰੀਆ ਨਾ ਹੋਣ ਦੇ ਬਾਵਜੂਦ ਵੀ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਨਾਲ ਗੱਲਬਾਤ ਕੀਤੀ ਅਤੇ ਸੇਵਾ ਦਲ ਦੇ ਮੁਖੀ ਮਨਜੋਤ ਸਿੰਘ ਤਰੁੰਤ ਆਪਣੀ ਪੂਰੀ ਟੀਮ ਨਾਲ ਬਿਆਸ ਦਰਿਆ ਤੇ ਪਹੁੰਚੇ ਅਤੇ ਪਿਛਲੇ ਪੰਜ ਦਿਨਾਂ ਤੋਂ ਉਨ੍ਹਾਂ ਦੀ ਟੀਮ ਵੱਲੋਂ ਦਰਿਆ ਨੂੰ ਖੰਗਾਲਿਆ ਜਾ ਰਿਹਾ ਸੀ।
ਇਸ ਦੌਰਾਨ ਅੱਜ ਬਾਅਦ ਦੁਪਹਿਰ ਲਗਭਗ ਚਾਰ ਕਿਲੋਮੀਟਰ ਦੂਰੀ ਤੋਂ ਅਕਸ਼ੈ ਕੁਮਾਰ ਦੀ ਲਾਸ਼ ਬਰਾਮਦ ਹੋ ਗਈ ਹੈ, ਜੋ ਫੁੱਲ ਕੇ ਤੈਰਨ ਲੱਗ ਪਈ ਸੀ। ਸੰਸਥਾ ਵੱਲੋਂ ਪਰਿਵਾਰ ਦੇ ਹਵਾਲੇ ਕਰ ਦਿੱਤੀ। ਇਸ ਘਟਨਾ ਕਾਰਨ ਇਲਾਕੇ 'ਚ ਕਾਫੀ ਸੋਗ ਵਾਲੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ- PSPCL ਦਾ JE ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e