ਰੋਜ਼ਾਨਾ ਦੀ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਵਿਟਾਮਿਨ-ਏ ਨਾਲ ਭਰਪੂਰ ਇਹ ਚੀਜ਼ਾਂ, ਹੱਡੀਆਂ ਅਤੇ ਦੰਦ ਹੋਣਗੇ ਮਜ਼ਬੂਤ

08/18/2022 4:55:00 PM

ਨਵੀਂ ਦਿੱਲੀ- ਚੰਗਾ ਜੀਵਨ ਬਿਤਾਉਣ ਲਈ ਸਰੀਰ ਦਾ ਸਿਹਤਮੰਦ ਹੋਣਾ ਬਹੁਤ ਹੀ ਜ਼ਰੂਰੀ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਖੁਰਾਕ ਅਤੇ ਨਿਯਮਿਤ ਤੌਰ 'ਤੇ ਕਸਰਤ ਵੀ ਮੁੱਖ ਭੂਮਿਕਾ ਨਿਭਾਉਂਦੇ ਹਨ। ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਤੁਹਾਨੂੰ ਕਈ ਬੀਮਾਰੀਆਂ ਤੋਂ ਰਾਹਤ ਦਿਵਾ ਸਕਦਾ ਹੈ। ਵਿਟਾਮਿਨਸ, ਮਿਨਰਲਸ ਅਤੇ ਐਂਟੀ-ਆਕਸੀਡੈਂਟਸ ਵਰਗੇ ਪੋਸ਼ਕ ਤੱਤ ਤੁਹਾਡੇ ਸਰੀਰ ਨੂੰ ਕਈ ਸਾਰੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਵਿਟਾਮਿਨਸ 'ਚ ਵਿਟਾਮਿਨ-ਏ ਸਰੀਰ ਨੂੰ ਕਈ ਸਾਰੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਮਾਹਰ ਵੀ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਵਿਟਾਮਿਨ-ਏ ਸਰੀਰ ਨੂੰ ਕਈ ਸਾਰੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਮਾਹਰ ਵੀ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਵਿਟਾਮਿਨ-ਏ ਯੁਕਤ ਆਹਾਰ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਇਸ ਦਾ ਸੇਵਨ ਕਰਨ ਨਾਲ ਦੰਦ, ਅੱਖਾਂ, ਦਿਲ ਅਤੇ ਦਿਮਾਗ ਵੀ ਇਕਦਮ ਸਿਹਤਮੰਦ ਰਹਿੰਦਾ ਹੈ। ਤੁਸੀਂ ਕੁਝ ਫੂਡਸ ਦਾ ਨਿਯਮਿਤ ਰੂਪ ਨਾਲ ਸੇਵਨ ਕਰਕੇ ਆਪਣੇ ਸਰੀਰ ਨੂੰ ਸਿਹਤਮੰਦ ਰੱਖ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...

PunjabKesari
ਅਮਰੂਦ
ਤੁਸੀਂ ਅਮਰੂਦ ਦਾ ਸੇਵਨ ਕਰ ਸਕਦੇ ਹੋ। ਇਸ 'ਚ ਵਿਟਾਮਿਨ-ਏ ਤੋਂ ਇਲਾਵਾ ਫੈਟ, ਪ੍ਰੋਟੀਨ, ਵਿਟਾਮਿਨ-ਈ, ਵਿਟਾਮਿਨ-ਕੇ, ਵਿਟਾਮਿਨ-ਬੀ6, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਜਿੰਕ, ਫਾਸਫੋਰਸ ਵੀ ਕਾਫੀ ਚੰਗੀ ਮਾਤਰਾ 'ਚ ਪਾਏ ਜਾਂਦੇ ਹਨ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਅਮਰੂਦ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਭਾਰ ਵੀ ਘੱਟ ਹੋਵੇਗਾ ਅਤੇ ਅੱਖਾਂ ਦੀ ਰੋਸ਼ਨੀ ਵੀ ਵਧੇਗੀ। 

PunjabKesari
ਕਿੰਨੂ
ਕਿੰਨੂ ਵੀ ਸੰਤਰੇ ਦੀ ਤਰ੍ਹਾਂ ਦਿਖਣ ਵਾਲਾ ਫ਼ਲ ਹੁੰਦਾ ਹੈ। ਕਈ ਲੋਕ ਇਨ੍ਹਾਂ ਦੋਵਾਂ ਫਲਾਂ 'ਚ ਅੰਤਰ ਨਹੀਂ ਕਰ ਪਾਉਂਦੇ। ਤੁਹਾਨੂੰ ਦੱਸ ਦੇਈਏ ਕਿ ਸੰਤਰਾ ਸਵਾਦ 'ਚ ਥੋੜ੍ਹਾ ਜਿਹਾ ਖੱਟਾ ਪਰ ਕਿੰਨੂ ਥੋੜ੍ਹਾ ਜਿਹਾ ਮਿੱਠਾ ਹੁੰਦਾ ਹੈ। ਇਸ 'ਚ ਵਿਟਾਮਿਨ-ਏ, ਵਿਟਾਮਿਨ-ਸੀ, ਆਇਰਨ, ਫਾਈਬਰ, ਸ਼ੂਗਰ ਅਤੇ ਸੋਡੀਅਮ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਸਰਦੀਆਂ 'ਚ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹੋਗੇ। 

PunjabKesari
ਖੁਰਮਾਨੀ
ਤੁਸੀਂ ਖੁਰਮਾਨੀ ਦਾ ਸੇਵਨ ਕਰ ਸਕਦੇ ਹੋ। ਇਸ ਡਰਾਈ ਫਰੂਟ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ। ਖੁਰਮਾਨੀ 'ਚ ਵਿਟਾਮਿਨ-ਏ, ਵਿਟਾਮਿਨ-ਬੀ ਅਤੇ ਸੀ ਕਾਫੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਨਿਯਮਿਤ ਤੌਰ 'ਤੇ ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਰੋਗ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਕਰਨ ਲਈ ਵੀ ਤੁਸੀਂ ਖੁਰਮਾਨੀ ਦਾ ਸੇਵਨ ਕਰ ਸਕਦੇ ਹੋ। ਖੁਰਮਾਨੀ ਸਕਿਨ ਨੂੰ ਚਮਕਦਾਰ ਬਣਾਉਣ 'ਚ ਅਤੇ ਵੱਧਦੀ ਉਮਰ ਦੇ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਨਿਜ਼ਾਤ ਦਿਵਾਉਣ 'ਚ ਸਹਾਇਤਾ ਕਰਦੀ ਹੈ। 

PunjabKesari
ਪਪੀਤਾ
ਪਪੀਤਾ ਢਿੱਡ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਤੁਸੀਂ ਕੱਚੇ ਜਾਂ ਪੱਕੇ ਪਪੀਤੇ ਦਾ ਸੇਵਨ ਕਰ ਸਕਦੇ ਹੋ। ਇਸ 'ਚ ਵਿਟਾਮਿਨ-ਏ, ਵਿਟਾਮਿਨ-ਸੀ, ਵਿਟਾਮਿਨ ਡੀ, ਕੈਲਸ਼ੀਅਮ ਅਤੇ ਪ੍ਰੋਟੀਨ ਕਾਫੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਮਾਹਰਾਂ ਮੁਤਾਬਕ ਤੁਸੀਂ ਦਿਨ 'ਚ 100 ਗ੍ਰਾਮ ਪਪੀਤੇ ਦਾ ਸੇਵਨ ਕਰ ਸਕਦੇ ਹੋ। 

PunjabKesari
ਵਿਟਾਮਿਨ-ਏ ਦੇ ਫ਼ਾਇਦੇ
ਵਿਟਾਮਿਨ-ਏ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ, ਦਿਲ, ਫੇਫੜੇ ਅਤੇ ਕਿਡਨੀ ਦੇ ਕਾਰਜਾਂ ਦੇ ਨਾਲ ਸਰੀਰ ਦੇ ਦੂਜੇ ਅੰਗਾਂ ਦੇ ਜ਼ਰੂਰੀ ਕੰਮਾਂ ਨੂੰ ਵੀ ਆਮ ਰੱਖਣ 'ਚ ਬਹੁਤ ਹੀ ਮੁੱਖ ਭੂਮਿਕਾ ਨਿਭਾਉਂਦੇ ਹਨ। 
-ਇਸ 'ਚ ਐਂਟੀ-ਆਕਸੀਡੈਂਟ ਵੀ ਕਾਫੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਤੁਹਾਡੇ ਸਰੀਰ ਨੂੰ ਕੋਸ਼ਿਕਾਵਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਬਚਾਉਣ 'ਚ ਸਹਾਇਤਾ ਕਰਦਾ ਹੈ। 
-ਅੱਖਾਂ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ-ਏ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਵੀ ਸਹਾਇਤਾ ਕਰਦਾ ਹੈ।


Aarti dhillon

Content Editor

Related News