ਸਿਹਤ ਲਈ ਲਾਹੇਵੰਦ ਹੈ ਅਦਰਕ ਦਾ ਪਾਣੀ, ਸਰਦੀ-ਜ਼ੁਕਾਮ ਸਣੇ ਕਈ ਸਮੱਸਿਆਵਾਂ ਤੋਂ ਦਿਵਾਉਂਦਾ ਹੈ ਨਿਜ਼ਾਤ
Sunday, Mar 14, 2021 - 05:39 PM (IST)
ਨਵੀਂ ਦਿੱਲੀ— ਸਾਡੀ ਤੰਦਰੁਸਤੀ ਸਾਡੇ ਖਾਣ ਪੀਣ ਤੇ ਡਿਪੈਂਡ ਕਰਦੀ ਹੈ। ਜੇਕਰ ਅਸੀਂ ਚੰਗਾ ਖਾਂਦੇ ਪੀਂਦੇ ਹਾਂ ਤਾਂ ਅਸੀਂ ਲੰਬੇ ਸਮੇਂ ਤੱਕ ਤੰਦਰੁਸਤ ਰਹਿ ਸਕਦੇ ਹਾਂ। ਸਾਡੀ ਰਸੋਈ ਵਿਚ ਬਹੁਤ ਸਾਰੀਆਂ ਵਸਤੂਆਂ ਇਸ ਤਰ੍ਹਾਂ ਦੀਆਂ ਮੌਜੂਦ ਹਨ ਜਿਨ੍ਹਾਂ ਨਾਲ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਠੀਕ ਕਰ ਸਕਦੇ ਹਾਂ। ਇਨ੍ਹਾਂ 'ਚੋਂ ਇਕ ਹੈ ਅਦਰਕ। ਅਦਰਕ ਹਰ ਘਰ ਦੀ ਰਸੋਈ ਵਿਚ ਪਾਇਆ ਜਾਂਦਾ ਹੈ ਇਸ ਦੀ ਵਰਤੋਂ ਅਸੀਂ ਚਾਹ ਦਾ ਸੁਆਦ ਵਧਾਉਣ ਲਈ ਅਤੇ ਸਬਜ਼ੀ ਦਾ ਸੁਆਦ ਵਧਾਉਣ ਲਈ ਕਰਦੇ ਹਾਂ ਪਰ ਅਸੀਂ ਨਹੀਂ ਜਾਣਦੇ ਕਿ ਜੇਕਰ ਰੋਜ਼ਾਨਾ ਖਾਲੀ ਢਿੱਡ ਇਕ ਕੱਪ ਅਦਰਕ ਦਾ ਪਾਣੀ ਪੀਤਾ ਜਾਵੇ ਤਾਂ ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਬਿਲਕੁਲ ਠੀਕ ਹੋ ਜਾਂਦੀਆਂ ਹਨ। ਰੋਜ਼ਾਨਾ ਇਕ ਕੱਪ ਅਦਰਕ ਦਾ ਪਾਣੀ ਪੀਣ ਨਾਲ ਸ਼ੂਗਰ ਅਤੇ ਗਠੀਏ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਅਤੇ ਇਸ ਨਾਲ ਦਿਲ ਦੀਆਂ ਸਮੱਸਿਆਵਾਂ ਅਤੇ ਕਲੈਸਟ੍ਰੋਲ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੇ ਤੁਹਾਨੂੰ ਗਲੇ ਦੀ ਬਿਮਾਰੀ, ਬੁਖ਼ਾਰ, ਜ਼ੁਕਾਮ, ਸਿਰਦਰਦ ਅਤੇ ਕੈਂਸਰ ਜਿਹੀ ਬੀਮਾਰੀ ਹੈ ਤਾਂ ਫਿਰ ਵੀ ਅਦਰਕ ਦਾ ਪਾਣੀ ਜ਼ਰੂਰ ਪੀਓ।
ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਅੱਜ ਅਸੀਂ ਤੁਹਾਨੂੰ ਦੱਸਾਂਗੇ। ਸਵੇਰੇ ਖਾਲੀ ਢਿੱਡ ਅਦਰਕ ਦਾ ਪਾਣੀ ਪੀਣ ਨਾਲ ਕਿਹੜੀਆਂ-ਕਿਹੜੀਆਂ ਬੀਮਾਰੀਆਂ ਬਿਲਕੁਲ ਠੀਕ ਹੁੰਦੀਆਂ ਹਨ
ਜਾਣੋ ਪਾਣੀ ਬਣਾਉਣ ਦੀ ਵਿਧੀ
ਇਕ ਛੋਟਾ ਕੱਟਿਆ ਹੋਇਆ ਅਦਰਕ ਦਾ ਪੀਸ
ਇਕ ਨਿੰਬੂ
ਇਕ ਚਮਚਾ ਸ਼ਹਿਦ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਅਦਰਕ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਕੱਟ ਲਓ। ਤੁਸੀਂ ਚਾਹੋ ਤਾਂ ਇਸ ਨੂੰ ਪੀਸ ਕੇ ਪੇਸਟ ਵੀ ਬਣਾ ਸਕਦੇ ਹੋ। ਇਸ ਪੇਸਟ ਨੂੰ ਇਕ ਗਿਲਾਸ ਪਾਣੀ ਵਿਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਪਾਣੀ ਨੂੰ ਥੋੜ੍ਹਾ ਠੰਢਾ ਕਰ ਕੇ ਇਕ ਚਮਚ ਸ਼ਹਿਦ ਅਤੇ ਇਕ ਨਿੰਬੂ ਦਾ ਰਸ ਮਿਲਾ ਕੇ ਪੀਓ।
ਅਦਰਕ ਦਾ ਪਾਣੀ ਪੀਣ ਦੇ ਫ਼ਾਇਦੇ
ਕੈਂਸਰ ਦੀ ਸਮੱਸਿਆ
ਰੋਜ਼ਾਨਾ ਸਵੇਰੇ ਖਾਲੀ ਢਿੱਡ ਅਦਰਕ ਦਾ ਪਾਣੀ ਪੀਣ ਨਾਲ ਕੈਂਸਰ ਜਿਹੀ ਸਮੱਸਿਆ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ ਕਿਉਂਕਿ ਅਦਰਕ ਵਿਚ ਕੈਂਸਰਰੋਧੀ ਗੁਣ ਪਾਏ ਜਾਂਦੇ ਹਨ। ਅਦਰਕ ਕੈਂਸਰ ਦੇ ਸੈੱਲਸ ਨੂੰ ਵਧਣ ਤੋਂ ਰੋਕਦਾ ਹੈ।
ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਗਠੀਆਂ ਅਤੇ ਜੋੜਾਂ ਦਾ ਦਰਦ
ਜੇ ਤੁਹਾਨੂੰ ਗਠੀਏ ਜਾਂ ਫਿਰ ਜੋੜਾਂ ਵਿਚ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਫਿਰ ਵੀ ਰੋਜ਼ਾਨਾ ਖਾਲੀ ਢਿੱਡ ਇਕ ਗਿਲਾਸ ਅਦਰਕ ਦਾ ਪਾਣੀ ਜ਼ਰੂਰ ਪੀਓ। ਅਦਰਕ ਵਿਚ ਦਰਦ ਅਤੇ ਸੋਜ ਘੱਟ ਕਰਨ ਦੇ ਗੁਣ ਪਾਏ ਜਾਂਦੇ ਹਨ। ਇਸ ਲਈ ਇਸ ਨਾਲ ਗਠੀਏ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਠੀਕ ਹੋ ਜਾਂਦੀ ਹੈ।
ਸ਼ੂਗਰ ਦੀ ਸਮੱਸਿਆ
ਜੇ ਤੁਹਾਡਾ ਬਲੱਡ ਸ਼ੂਗਰ ਲੈਵਲ ਵਧਿਆ ਹੋਇਆ ਹੈ ਤਾਂ ਇਕ ਗਿਲਾਸ ਅਦਰਕ ਦਾ ਪਾਣੀ ਜ਼ਰੂਰ ਪੀਓ। ਇਕ ਮਹੀਨਾ ਲਗਾਤਾਰ ਇਹ ਪਾਣੀ ਪੀਣ ਨਾਲ ਵਧਿਆ ਹੋਇਆ ਸ਼ੂਗਰ ਲੈਵਲ ਨਾਰਮਲ ਹੋ ਜਾਵੇਗਾ।
ਬਲੱਡ ਸਰਕੁਲੇਸ਼ਨ ਦੀ ਸਮੱਸਿਆ
ਸਵੇਰੇ ਖਾਲੀ ਢਿੱਡ ਅਦਰਕ ਦਾ ਪਾਣੀ ਪੀਣ ਨਾਲ ਸਰੀਰ ਵਿਚ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ। ਇਸ ਨਾਲ ਬਲੱਡ ਸਾਫ਼ ਹੁੰਦਾ ਹੈ। ਅਦਰਕ ਦੇ ਪਾਣੀ ਵਿਚ ਖ਼ੂਨ ਪਤਲਾ ਕਰਨ ਵਾਲੇ ਅਤੇ ਨਾੜੀਆਂ ਦੀ ਗੰਦਗੀ ਸਾਫ਼ ਕਰਨ ਵਾਲੇ ਗੁਣ ਪਾਏ ਜਾਂਦੇ ਹਨ।
ਕਬਜ਼ ਦੀ ਸਮੱਸਿਆ
ਅੱਜ ਦੇ ਸਮੇਂ 'ਚ ਹਰ ਕਿਸੇ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਸਵੇਰੇ ਖਾਲੀ ਢਿੱਡ ਇਹ ਪਾਣੀ ਜ਼ਰੂਰ ਪੀਓ। ਇਸ ਨਾਲ ਡਾਈਜੈਸਟਿਵ ਸਿਸਟਮ ਵਧਦਾ ਹੈ ਅਤੇ ਖਾਧਾ ਹੋਏ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ। ਲਗਾਤਾਰ ਸੱਤ ਦਿਨ ਇਹ ਪਾਣੀ ਪੀਣ ਨਾਲ ਤੁਹਾਨੂੰ ਫ਼ਰਕ ਮਹਿਸੂਸ ਹੋਣ ਲੱਗੇਗਾ।
ਸਰਦੀ-ਜ਼ੁਕਾਮ ਅਤੇ ਵਾਇਰਲ ਇਨਫੈਕਸ਼ਨ ਦੀ ਸਮੱਸਿਆ
ਅਦਰਕ ਦਾ ਪਾਣੀ ਪੀਣ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ। ਇਸ ਨਾਲ ਸਰਦੀ-ਖਾਂਸੀ ਅਤੇ ਵਾਇਰਲ ਇਨਫੈਕਸ਼ਨ ਦੀ ਸੰਭਾਵਨਾ ਘਟ ਜਾਂਦੀ ਹੈ। ਇਸ ਲਈ ਸਰਦੀ-ਜ਼ੁਕਾਮ ਅਤੇ ਵਾਇਰਲ ਬੁਖਾਰ ਹੋਣ ਤੇ ਅਦਰਕ ਦਾ ਪਾਣੀ ਜ਼ਰੂਰ ਪੀਓ।
ਬਲੱਡ ਪ੍ਰੈਸ਼ਰ ਦੀ ਸਮੱਸਿਆ
ਅਦਰਕ ਦਾ ਪਾਣੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਲਈ ਬਹੁਤ ਜ਼ਿਆਦਾ ਸਹਾਇਕ ਹੈ ਕਿਉਂਕਿ ਅਦਰਕ ਵਿਚ ਸੋਡੀਅਮ ਅਤੇ ਪੋਟਾਸ਼ੀਅਮ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।