Health Tips: ਸਰਦੀਆਂ ਦੇ ਮੌਸਮ ’ਚ ਬੀਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਜ਼ਰੂਰ ਅਪਣਾਓ ਇਹ ਤਰੀਕੇ

12/06/2022 12:45:33 PM

ਜਲੰਧਰ (ਬਿਊਰੋ) - ਸਰਦੀ ਦਾ ਮੌਸਮ ਆਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੈ ਕੇ ਆਉਂਦਾ ਹੈ। ਦਰਅਸਲ ਠੰਡ ਦੇ ਸਮੇਂ ਸਰੀਰ ਨੂੰ ਕਈ ਬੀਮਾਰੀਆਂ ਹੋਣ ਦਾ ਖ਼ਤਰਾ ਜ਼ਿਆਦਾ ਹੋ ਹੁੰਦਾ ਹੈ। ਇਸੇ ਲਈ ਸਰਦੀ ਤੋਂ ਦੂਰ ਰਹਿਣ ਲਈ ਲੋਕਾਂ ਨੂੰ ਆਪਣੇ ਖਾਣ-ਪੀਣ ਤੋਂ ਇਲਾਵਾ ਰੋਜ਼ਾਨਾ ਦੀ ਜੀਵਨ ਸ਼ੈਲੀ ’ਤੇ ਖ਼ਾਸ ਧਿਆਨ ਦੇਣ ਦੀ ਲੋੜ ਹੈ, ਜਿਸ ਨਾਲ ਸਰੀਰ ਨੂੰ ਪੂਰਾ ਪੋਸ਼ਣ ਅਤੇ ਅੰਦਰੂਨੀ ਤਾਕਤ ਮਿਲਦੀ ਰਹੇ। ਸਰਦੀਆਂ ਦੇ ਮੌਸਮ ’ਚ ਇਮਿਊਨਿਟੀ ਵਧਾਉਣ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਬੀਮਾਰੀਆਂ ਅਤੇ ਇਨਫੈਕਸ਼ਨ ਦੂਰ ਰਹਿੰਦੀ ਹੈ। ਸਰਦੀ ਦੇ ਮੌਸਮ ’ਚ ਬੀਮਾਰੀਆਂ ਤੋਂ ਬਚਣ ਲਈ ਤੁਹਾਨੂੰ ਕਿਹੜੀਆਂ ਖ਼ਾਸ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਦੇ ਬਾਰੇ ਦੱਸਾਂਗੇ....

ਸਰੀਰ ਨੂੰ ਰੱਖੋ ਗਰਮ : ਸਰਦੀਆਂ ’ਚ ਸਭ ਤੋਂ ਪਹਿਲਾਂ ਕੰਮ ਸਰੀਰ ਨੂੰ ਗਰਮ ਰੱਖਣ ਦਾ ਹੁੰਦਾ ਹੈ। ਸਰਦੀਆਂ ਦੀ ਸ਼ੁਰੂਆਤ 'ਚ ਸਰੀਰ ਨੂੰ ਗਰਮ ਰੱਖਣ ਲਈ ਅਜਿਹੇ ਕੱਪੜੇ ਪਾਓ, ਜੋ ਸਰੀਰ ਨੂੰ ਚੰਗੀ ਤਰ੍ਹਾਂ ਢੱਕਣ ਦਾ ਕੰਮ ਕਰਨ। ਜੇਕਰ ਤੁਹਾਨੂੰ ਠੰਡ ਲੱਗਦੀ ਹੈ ਤਾਂ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿਓ। ਇਸ ਨਾਲ ਤੁਹਾਡੇ ਸਰੀਰ 'ਚ ਗਰਮੀ ਦਾ ਅਹਿਸਾਸ ਹੋਵੇਗਾ। ਅਜਿਹੀ ਸਥਿਤੀ 'ਚ ਜ਼ੁਕਾਮ, ਖੰਘ, ਵਾਇਰਸ ਬੁਖ਼ਾਰ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।

PunjabKesari

ਧੁੱਪ ’ਚ ਬੈਠੋ : ਸਰਦੀਆਂ ’ਚ ਆਪਣੇ ਆਪ ਨੂੰ ਨਿੱਘਾ ਰੱਖਣ ਲਈ ਤੁਸੀਂ ਧੁੱਪ ਸੇਕ ਸਕਦੇ ਹੋ। ਇਸ ਲਈ ਰੋਜ਼ਾਨਾ 20-30 ਮਿੰਟ ਧੁੱਪ 'ਚ ਬੈਠੋ। ਇਸ ਨਾਲ ਤੁਹਾਡੇ ਸਰੀਰ ’ਚ ਗਰਮਾਹਟ ਆਵੇਗੀ ਅਤੇ ਤੁਹਾਨੂੰ ਵਿਟਾਮਿਨ-ਡੀ ਮਿਲੇਗਾ।

ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਚੀਜ਼ਾਂ : ਸਰਦੀਆਂ 'ਚ ਜ਼ੁਕਾਮ, ਖੰਘ, ਜੋੜਾਂ ਦੇ ਦਰਦ ਅਤੇ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਬਚਣ ਲਈ ਰੋਜ਼ਾਨਾ ਡਾਈਟ 'ਚ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ। ਇਸ ਵਿਚ ਕੁਦਰਤੀ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ। ਇਨ੍ਹਾਂ ਦਾ ਸੇਵਨ ਕਰਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਇਸ ਲਈ ਸੁੱਕੇ ਮੇਵੇ, ਫਲੈਕਸਸੀਡ, ਸੂਰਜਮੁਖੀ ਦੇ ਬੀਜ, ਚਰਬੀ ਵਾਲੀ ਮੱਛੀ ਆਦਿ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰੋ।

PunjabKesari

ਫਲ ਅਤੇ ਹਰੀਆਂ ਸਬਜ਼ੀਆਂ : ਸਰਦੀਆਂ ’ਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਫਲ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ। ਇਨ੍ਹਾਂ ਵਿਚ ਵਿਟਾਮਿਨ ਏ, ਬੀ, ਸੀ, ਫਾਈਬਰ, ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਅਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਅਜਿਹੇ 'ਚ ਫਲਾਂ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਇਮਿਊਨਿਟੀ ਅਤੇ ਮੈਟਾਬੋਲਿਜ਼ਮ ਬਿਹਤਰ ਹੁੰਦਾ ਹੈ। ਫਲ ਅਤੇ ਹਰੀਆਂ ਸਬਜ਼ੀਆਂ ਸਰਦੀਆਂ ਵਿੱਚ ਸਰੀਰ ਨੂੰ ਫਿੱਟ ਰੱਖਣ ’ਚ ਮਦਦ ਕਰਦੀਆਂ ਹਨ। 

ਹਾਈਡਰੇਟਿਡ ਰਹੋ : ਅਕਸਰ ਲੋਕ ਸਰਦੀਆਂ ਵਿੱਚ ਠੰਡ ਕਾਰਨ ਪਾਣੀ ਦਾ ਸੇਵਨ ਘੱਟ ਕਰਦੇ ਹਨ, ਜਿਸ ਨਾਲ ਇਮਿਊਨਿਟੀ ਅਤੇ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ। ਇਸ ਨਾਲ ਸਿਹਤ ਦੇ ਨਾਲ-ਨਾਲ ਚਮੜੀ ਅਤੇ ਵਾਲਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸੇ ਲਈ ਠੰਡ ’ਚ ਸਹੀ ਮਾਤਰਾ 'ਚ ਪਾਣੀ ਪੀਓ। ਤੁਸੀਂ ਕੋਸਾ ਪਾਣੀ ਪੀ ਸਕਦੇ ਹੋ। ਇਹ ਤੁਹਾਡੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦੇਵੇਗਾ। ਕੋਸਾ ਪਾਣੀ ਪੀਣ ਨਾਲ ਭਾਰ ਘੱਟ ਹੋਣ ਦੇ ਨਾਲ-ਨਾਲ ਕਈ ਬੀਮਾਰੀਆਂ ਦੂਰ ਹੋਣਗੀਆਂ। ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਤੁਸੀਂ ਗਰਮ ਸੂਪ, ਹਰਬਲ ਟੀ ਆਦਿ ਦਾ ਸੇਵਨ ਵੀ ਕਰ ਸਕਦੇ ਹੋ।

PunjabKesari


sunita

Content Editor

Related News