ਸ਼ੂਗਰ ਹੋਣ ''ਤੇ ਪੈਰਾਂ ''ਚ ਦਿਖਾਈ ਦਿੰਦੇ ਨੇ ਇਹ ਲੱਛਣ, ਨਾ ਕਰੋ ਨਜ਼ਰਅੰਦਾਜ਼

Friday, Sep 23, 2022 - 05:52 PM (IST)

ਨਵੀਂ ਦਿੱਲੀ- ਸ਼ੂਗਰ ਇਕ ਅਜਿਹੀ ਬੀਮਾਰੀ ਹੈ ਜਿਸ ਲਈ ਲੋਕ ਦੁਆ ਕਰਦੇ ਹਨ ਕਿ ਕਿਸੇ ਦੁਸ਼ਮਣ ਨੂੰ ਵੀ ਨਾ ਹੋਵੇ, ਕਿਉਂਕਿ ਇਸ ਕੰਡੀਸ਼ਨ 'ਚ ਸਿਹਤ ਨੂੰ ਲੈ ਕੇ ਜਰ੍ਹਾ ਜਿਹੀ ਲਾਪਰਵਾਹੀ ਜਾਨਲੇਵਾ ਸਾਬਤ ਹੋ ਸਕਦੀ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਨਹੀਂ ਹੋ ਤਾਂ ਇਸ ਦੇ ਖਤਰੇ ਅਤੇ ਲੱਛਣਾਂ ਤੋਂ ਅਣਜਾਨ ਹੋ ਸਕਦੇ ਹੋ। ਸ਼ੂਗਰ ਹੋਣ 'ਤੇ ਸਾਡਾ ਸਰੀਰ ਕਈ ਤਰ੍ਹਾਂ ਦੇ ਇਸ਼ਾਰੇ ਦਿੰਦਾ ਹੈ। ਸਾਡੇ ਪੈਰਾਂ ਤੋਂ ਵੀ ਕੁਝ ਵਾਰਨਿੰਗ ਸਾਈਨ ਮਿਲਦੇ ਹਨ ਜਿਨ੍ਹਾਂ ਨੂੰ ਸਮੇਂ ਰਹਿੰਦੇ ਪਛਾਣਨਾ ਜ਼ਰੂਰੀ ਹੈ, ਨਹੀਂ ਤਾਂ ਬਲੱਡ ਸ਼ੂਗਰ ਲੈਵਲ ਅਚਾਨਕ ਤੋਂ ਵਧ ਜਾਵੇਗਾ ਅਤੇ ਤੁਹਾਡੀ ਹਾਲਤ ਖਰਾਬ ਹੋ ਸਕਦੀ ਹੈ। ਜੇਕਰ ਤੁਹਾਡੇ ਪੈਰ ਕੁਝ ਅਜੀਬੋ-ਗਰੀਬ ਇਸ਼ਾਰੇ ਦੇ ਰਹੇ ਹਨ ਤਾਂ ਤੁਰੰਤ ਬਲੱਡ ਗਲੂਕੋਜ਼ ਟੈਸਟ ਕਰਵਾ ਲਓ।  

PunjabKesari
ਸ਼ੂਗਰ ਹੋਣ 'ਤੇ ਪੈਰਾਂ ਤੋਂ ਮਿਲਣ ਵਾਲੇ ਇਸ਼ਾਰੇ...
1 ਪੈਰਾਂ 'ਚ ਦਰਦ

ਜਦੋਂ ਤੁਸੀਂ ਸ਼ੂਗਰ ਦਾ ਸ਼ਿਕਾਰ ਹੁੰਦੇ ਹੋ ਤਾਂ ਤੁਹਾਨੂੰ ਸ਼ੂਗਰ ਨਿਊਰੋਪੈਥੀ ਹੋ ਸਕਦੀ ਹੈ। ਇਹ ਇਕ ਮੈਡੀਕਲ ਕੰਡੀਸ਼ਨ ਹੈ ਜਿਸ 'ਚ ਨਾੜੀਆਂ ਡੈਮੇਜ ਹੋ ਜਾਂਦੀਆਂ ਹਨ। ਜਿਸ ਕਰਕੇ ਪੈਰਾਂ 'ਚ ਤੇਜ਼ ਦਰਦ ਅਤੇ ਸੋਜ ਹੋ ਸਕਦੀ ਹੈ, ਕਈ ਵਾਰ ਤਾਂ ਪੈਰ ਸੁੰਨ ਵੀ ਪੈ ਜਾਂਦੇ ਹਨ। 
2. ਨਹੁੰਆਂ ਦਾ ਰੰਗ ਬਦਲਣਾ
ਸ਼ੂਗਰ ਦਾ ਹਮਲਾ ਹੋਣ 'ਤੇ ਸਾਡੇ ਪੈਰਾਂ ਦੇ ਨਹੁੰਆਂ ਦਾ ਰੰਗ ਬਦਲ ਜਾਂਦਾ ਹੈ। ਸਾਡੇ ਨਹੁੰ ਜੋ ਆਮ ਤੌਰ 'ਤੇ ਗੁਲਾਬੀ ਹੁੰਦੇ ਹਨ ਉਹ ਅਚਾਨਕ ਕਾਲੇ ਨਜ਼ਰ ਆਉਣ ਲੱਗਦੇ ਹਨ। ਇਸ ਇਸ਼ਾਰੇ ਨੂੰ ਹਲਕੇ 'ਚ ਨਾ ਲਓ ਅਤੇ ਤੁਰੰਤ ਖੂਨ ਦੀ ਜਾਂਚ ਕਰਵਾਓ।

PunjabKesari
3. ਚਮੜੀ ਦਾ ਸਖ਼ਤ ਹੋਣਾ
ਜਦੋਂ ਤੁਹਾਨੂੰ ਸ਼ੂਗਰ ਹੁੰਦੀ ਹੈ ਤਾਂ ਤੁਹਾਡੇ ਪੈਰਾਂ ਅਤੇ ਤਲੀਆਂ ਦੀ ਚਮੜੀ ਸਖ਼ਤ ਹੋਣ ਲੱਗਦੀ ਹੈ। ਹਾਲਾਂਕਿ ਇਹ ਗਲਤ ਸਾਈਜ਼ ਦੀ ਜੁੱਤੀ ਪਾਉਣ ਨਾਲ ਵੀ ਸਕਦਾ ਹੈ, ਫਿਰ ਵੀ ਬਲੱਡ ਸ਼ੂਗਰ ਟੈਸਟ ਜ਼ਰੂਰ ਕਰਵਾ ਲਓ ਤਾਂ ਜੋ ਸ਼ੂਗਰ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚ ਸਕੋ।
4. ਪੈਰਾਂ 'ਚ ਅਲਸਰ
ਜਦੋਂ ਤੁਹਾਨੂੰ ਪੈਰਾਂ ਦਾ ਅਲਸਰ ਹੁੰਦਾ ਹੈ ਤਾਂ ਪੈਰਾਂ 'ਚ ਜ਼ਖਮ ਨਜ਼ਰ ਆਉਣ ਲੱਗਦੇ ਹਨ ਅਤੇ ਕਈ ਵਾਰ ਤਾਂ ਚਮੜੀ ਵੀ ਨਿਕਲਣ ਲੱਗਦੀ ਹੈ। ਜੇਕਰ ਇਹ ਬੀਮਾਰੀ ਹੱਦ ਤੋਂ ਜ਼ਿਆਦਾ ਵਧ ਜਾਵੇ ਤਾਂ ਡਾਕਟਰ ਨੂੰ ਪੈਰ ਕੱਟਣ 'ਤੇ ਮਜ਼ਬੂਰ ਹੋਣਾ ਪੈਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਮਾਂ ਰਹਿੰਦੇ ਸ਼ੂਗਰ ਨੂੰ ਪਛਾਣੋ ਅਤੇ ਬਲੱਡ ਸ਼ੂਗਰ ਕੰਟਰੋਲ 'ਚ ਰੱਖਣ ਦੀ ਕੋਸ਼ਿਸ਼ ਕਰੋ। 


Aarti dhillon

Content Editor

Related News