ਕਬਜ਼ ਹੋਣ ''ਤੇ ਭੁੱਲ ਕੇ ਨਾ ਖਾਓ ਕੇਲੇ ਸਣੇ ਇਹ ਚੀਜ਼ਾਂ, ਸਿਹਤ ਹੋ ਸਕਦੀ ਹੈ ਖਰਾਬ
Friday, Sep 17, 2021 - 05:53 PM (IST)
ਨਵੀਂ ਦਿੱਲੀ : ਕਬਜ਼ ਇਕ ਆਮ ਸਮੱਸਿਆ ਹੈ ਜਿਸ ਦੇ ਹੋਣ ਨਾਲ ਸਹੀ ਤਰੀਕੇ ਨਾਲ ਮਲ ਤਿਆਗ ਨਾ ਹੋਣ ਦੀ ਸਮੱਸਿਆ ਹੁੰਦੀ ਹੈ। ਕਬਜ਼ ਦੀ ਸਮੱਸਿਆ ਦੇ ਕਈ ਕਾਰਨ ਹਨ ਜਿਵੇਂ ਜੀਵਨਸ਼ੈਲੀ 'ਚ ਬਦਲਾਅ ਜਾਂ ਸਹੀ ਸਮੇਂ 'ਤੇ ਭੋਜਨ ਨਾ ਕਰਨਾ। ਅਸਲ ਵਿਚ 27 ਫ਼ੀਸਦੀ ਲੋਕਾਂ ਨੂੰ ਇਸ ਦਾ ਅਤੇ ਇਸ ਦੇ ਨਾਲ ਦੇ ਲੱਛਣਾਂ ਦਾ ਅਨੁਭਵ ਹੁੰਦਾ ਹੈ ਜਿਵੇਂ ਕਿ ਪੇਟ 'ਚ ਸੋਜ਼ਿਸ਼ ਅਤੇ ਗੈਸ। ਕਬਜ਼ ਜਿੰਨੀ ਪੁਰਾਣੀ ਹੁੰਦੀ ਹੈ ਪਰੇਸ਼ਾਨੀਆਂ ਓਨੀਆਂ ਜ਼ਿਆਦਾ ਵਧਦੀਆਂ ਜਾਂਦੀਆਂ ਹਨ। ਕਬਜ਼ ਦੌਰਾਨ ਤੁਹਾਨੂੰ ਆਪਣੇ ਖਾਣ-ਪੀਣ ਦਾ ਖ਼ਾਸ ਖ਼ਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਕੁਝ ਖ਼ੁਰਾਕੀ ਪਦਾਰਥਾਂ ਦੀ ਵਰਤੋਂ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਜਦਕਿ ਕਈ ਖ਼ੁਰਾਕੀ ਪਦਾਰਥ ਅਜਿਹੇ ਹਨ ਜਿਹੜੇ ਕਬਜ਼ ਦੌਰਾਨ ਬਿਲਕੁਲ ਵੀ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਕਬਜ਼ ਹੋਰ ਜ਼ਿਆਦਾ ਵਧਾਉਂਦੇ ਹਨ। ਕਬਜ਼ ਬਾਵਾਸੀਰ, ਸਰੀਰ 'ਚ ਦਰਦ, ਸਿਰਦਰਦ, ਬਲੋਟਿੰਗ ਅਤੇ ਐਸਿਡ ਰਿਫਲੈਕਸ ਵਰਗੀਆਂ ਸੰਭਾਵਨਾਵਾਂ ਵਧਾਉਂਦੇ ਹਨ। ਇੱਥੇ ਅਸੀਂ ਤੁਹਾਨੂੰ ਕਬਜ਼ ਵਧਾਉਣ ਵਾਲੇ ਕੁਝ ਖ਼ੁਰਾਕੀ ਪਦਾਰਥਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦਾ ਸੇਵਨ ਤੁਹਾਨੂੰ ਨਹੀਂ ਕਰਨਾ ਚਾਹੀਦਾ।
ਤਲਿਆ ਹੋਇਆ ਖਾਣਾ
ਜ਼ਿਆਦਾ ਚਰਬੀ ਵਾਲਾ ਭੋਜਨ ਮਲ ਤਿਆਗ ਰੋਕ ਦਿੰਦਾ ਹੈ। ਇਹ ਜ਼ਰੂਰੀ ਨਹੀਂ ਕਿ ਜ਼ਿਆਦਾ ਚਰਬੀ ਵਾਲੇ ਖ਼ੁਰਾਕੀ ਪਦਾਰਥਾਂ 'ਚ ਵੀ ਜ਼ਿਆਦਾ ਮਾਤਰਾ 'ਚ ਫਾਈਬਰ ਹੋਵੇ। ਫੈਟ ਪਚਾਉਣ 'ਚ ਸਮਾਂ ਲੱਗਦਾ ਹੈ ਜਿਸ ਕਾਰਨ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ, ਇਸ ਲਈ ਕਬਜ਼ ਦੌਰਾਨ ਤਲਿਆ ਹੋਇਆ ਭੋਜਨ ਖਾਣ ਤੋਂ ਬਚੋ।
ਦੁੱਧ ਉਤਪਾਦ
ਡੇਅਰੀ ਉਤਪਾਦਾਂ ਦੇ ਸੇਵਨ ਨਾਲ ਕਈ ਲੋਕ ਕਬਜ਼ ਤੋਂ ਪੀੜਤ ਹੁੰਦੇ ਹਨ। ਇਹ ਡੇਅਰੀ ਉਤਪਾਦਾਂ 'ਚ ਮੌਜੂਦ ਲੈਕਟੋਜ਼ ਦੇ ਅਸਰ ਕਾਰਨ ਹੁੰਦਾ ਹੈ। ਕੁਝ ਡੇਅਰੀ ਉਤਪਾਦਾਂ 'ਚ ਫੈਟ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕਬਜ਼ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਸਬੰਧੀ ਕਬਜ਼ ਦੌਰਾਨ ਡੇਅਰੀ ਉਤਪਾਦਾਂ ਤੋਂ ਬਚਣਾ ਚਾਹੀਦਾ ਹੈ।
ਕੇਲਾ
ਕੇਲੇ 'ਚ ਜ਼ਿਆਦਾ ਮਾਤਰਾ 'ਚ ਫਾਈਬਰ ਅਤੇ ਕਾਰਬੋਹਾਈਡ੍ਰੇਟਸ ਹੁੰਦੇ ਹਨ। ਫਾਈਬਰ ਦੀ ਜ਼ਿਆਦਾ ਮਾਤਰਾ ਦੀ ਮੌਜੂਦਗੀ ਬਾਉਲ ਮੂਮੈਂਟ ਨੂੰ ਪ੍ਰਭਾਵਿਤ ਕਰਦੀ ਹੈ। ਕੇਲੇ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਕਬਜ਼ ਦੌਰਾਨ ਕੇਲੇ ਤੋਂ ਪਰਹੇਜ਼ ਕਰਨਾ ਬਿਹਤਰ ਹੈ।
ਚੌਲ
ਚੌਲ ਆਸਾਨੀ ਨਾਲ ਪੱਚਦੇ ਹਨ। ਚਿੱਟੇ ਚੌਲਾਂ ਦੀ ਖਪਤ ਬਾਉਲ ਮੂਮੈਂਟ ਨੂੰ ਪ੍ਰਭਾਵਿਤ ਕਰਦੀ ਹੈ ਕਿਉਂਕਿ ਇਨ੍ਹਾਂ 'ਚ ਭੂਰੇ ਰੰਗ ਦੇ ਚੌਲਾਂ ਦੇ ਮੁਕਾਬਲੇ ਜ਼ਿਆਦਾ ਫਾਈਬਰ ਹੁੰਦਾ ਹੈ। ਕਬਜ਼ ਦੌਰਾਨ, ਚਿੱਟੇ ਚੌਲਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।
ਕੁਕੀਜ਼
ਕੁਕੀਜ਼ ਰਿਫਾਈਂਡ ਕਾਰਬੋਹਾਈਡ੍ਰੇਟ ਦਾ ਸ੍ਰੋਤ ਹਨ ਜਿਨ੍ਹਾਂ ਵਿਚ ਫਾਈਬਰ ਦੀ ਘੱਟ ਮਾਤਰਾ ਅਤੇ ਫੈਟ ਦੀ ਵੱਧ ਮਾਤਰਾ ਹੁੰਦੀ ਹੈ। ਕਬਜ਼ ਦੌਰਾਨ ਕੁਕੀਜ਼ ਦਾ ਸੇਵਨ ਘਟਾਉਣਾ ਚਾਹੀਦਾ ਹੈ ਕਿਉਂਕਿ ਇਹ ਕਬਜ਼ ਦੀ ਸਮੱਸਿਆ ਨੂੰ ਬਦਤਰ ਕਰਦਾ ਹੈ।