ਸਿਹਤ ਵਿਭਾਗ ਹੋਇਆ ਐਕਟਿਵ, ਕਈ ਪਿੰਡਾਂ ’ਚੋਂ ਪਾਣੀ ਦੇ ਸੈਂਪਲ ਭਰੇ
Wednesday, Aug 06, 2025 - 04:55 PM (IST)

ਬੱਧਨੀ ਕਲਾਂ (ਮਨੋਜ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਮਹਿੰਦਰਾ ਅਤੇ ਨਿਸ਼ਾ ਬਾਂਸਲ ਐੱਸ. ਐੱਮ. ਓ. ਢੁੱਡੀਕੇ ਦੀ ਯੋਗ ਅਗਵਾਈ ਹੇਠ ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ’ਚੋਂ ਪਾਣੀ ਦੇ ਸੈਂਪਲ ਭਰੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਲਥ ਸੁਪਰਵਾਈਜ਼ਰ ਚਮਕੌਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸ ਇਲਾਕੇ ਦੇ ਪਿੰਡ ਬੁੱਟਰ, ਦੋਧਰ, ਧੂੜਕੋਟ ਕਲਾਂ, ਧੂੜਕੋਟ ਚੜਤ ਸਿੰਘ ਵਾਲਾ ਅਤੇ ਧੂੜਕੋਟ ਟਹਲੀ ਵਾਲਾ ਵਿਖੇ ਪਾਣੀ ਦੇ ਸੈਂਪਲ ਇਕੱਤਰ ਕੀਤੇ ਗਏ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਦੇ ਮੱਦੇਨਜ਼ਰ ਹੜ੍ਹਾਂ ਵਰਗੇ ਹਾਲਾਤ ਹੋਣ ਕਾਰਨ ਅਹਿਤਿਆਤ ਵਜੋਂ ਵਿਭਾਗ ਵੱਲੋਂ ਇਹ ਸੈਂਪਲ ਖਰੜ ਸਟੇਟ ਲੈਬ ਵਿਖੇ ਭੇਜੇ ਜਾ ਰਹੇ ਹਨ ਤਾਂ ਜੋ ਅਵਾਮ ਨੂੰ ਸਾਫ਼ ਪਾਣੀ ਮੁਹੱਈਆ ਹੋ ਸਕੇ ਅਤੇ ਬੀਮਾਰੀਆਂ ਤੋਂ ਵੀ ਬਚਿਆ ਜਾ ਸਕੇ।
ਇਸ ਸਬੰਧੀ ਉਨ੍ਹਾਂ ਦੱਸਿਆ ਕਿ ਬਰਸਾਤੀ ਮੌਸਮ ਦੌਰਾਨ ਖਾਸ ਤੌਰ ’ਤੇ ਸਿਹਤ ਪ੍ਰਤੀ ਸੁਚੇਤ ਰਹਿਣਾ ਜ਼ਰੂਰੀ ਹੈ ਜਿਵੇਂ ਕਿ ਪਾਣੀ ਓਬਾਲ ਕੇ ਪੀਣਾ, ਸਾਫ 'ਤੇ ਸ਼ੁੱਧ ਸਬਜ਼ੀਆਂ ਅਤੇ ਫਲਾਂ ਦਾ ਪ੍ਰਯੋਗ ਕਰਨਾ, ਮੱਖੀਆਂ ਮੱਛਰਾਂ ਤੋਂ ਬਚਾਅ ਰੱਖਣਾ ਆਦਿ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਵਿਭਾਗ ਦੀ ਟੀਮ ’ਚ ਨਿਰਮਲ ਸਿੰਘ, ਨਿਸ਼ਾਨ ਸਿੰਘ ਅਤੇ ਜਸਦੀਪ ਸਿੰਘ ਮਲਟੀਪਰਪਜ਼ ਹੈਲਥ ਵਰਕਰ ਆਦਿ ਹਾਜ਼ਰ ਸਨ।