ਛਾਤੀ ’ਚ ਹੋਣ ਵਾਲੀ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਇਹ ਘਰੇਲੂ ਨੁਸਖ਼ੇ ਆਉਣਗੇ ਤੁਹਾਡੇ ਕੰਮ

05/31/2021 6:39:48 PM

ਨਵੀਂ ਦਿੱਲੀ- ਛਾਤੀ 'ਚ ਇਕਦਮ ਦਰਦ ਦਾ ਹੋਣਾ ਡਰਾ ਦੇਣ ਵਾਲੀ ਸਮੱਸਿਆ ਹੈ ਪਰ ਲੋਕ ਅਕਸਰ ਹੀ ਡਰਦੇ ਹਨ ਕਿ ਉਨ੍ਹਾਂ ਨੂੰ ਸ਼ਾਇਦ ਦਿਲ ਦਾ ਰੋਗ ਤਾਂ ਨਹੀਂ ਹੋ ਗਿਆ। ਛਾਤੀ 'ਚ ਦਰਦ ਹੋਣਾ ਸਿਰਫ਼ ਹਾਰਟ ਅਟੈਕ ਨੂੰ ਹੀ ਨਹੀਂ ਦਰਸਾਉਂਦਾ ਹੈ ਸਗੋਂ ਤੁਹਾਨੂੰ ਸੰਕੇਤ ਦਿੰਦਾ ਹੈ ਕਿ ਹੁਣ ਤੁਹਾਨੂੰ ਆਪਣੀ ਖੁਰਾਕ 'ਚ ਬਦਲਾਵ ਲਿਆਉਣਾ ਜ਼ਰੂਰੀ ਹੈ।
ਭੋਜਨ 'ਚ ਜ਼ਿਆਦਾ ਚਰਬੀ ਵਾਲੇ ਅਤੇ ਪੋਸ਼ਣ ਰਹਿਤ ਸਮੱਗਰੀਆਂ ਦੀ ਵਰਤੋਂ ਕਰਨ ਨਾਲ ਵੀ ਛਾਤੀ 'ਚ ਦਰਦ ਅਤੇ ਜਲਨ ਦਾ ਕਾਰਨ ਬਣ ਸਕਦੀ ਹੈ ਪਰ ਸਭ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਜ਼ਰੂਰ ਦਿਖਾਓ। ਹਾਰਟ ਅਟੈਕ ਨਾ ਹੋਣ ਦੀ ਹਾਲਤ 'ਚ ਕੁਝ ਸਪੈਸ਼ਲ ਫੂਡ ਦੀ ਵਰਤੋਂ ਕਰੋ ਤਾਂ ਕਿ ਤੁਹਾਨੂੰ ਕਦੇ ਵੀ ਛਾਤੀ ਦੇ ਦਰਦ ਨੂੰ ਸਹਿਣਾ ਨੇ ਪਵੇ। ਇਨ੍ਹਾਂ ਸਮੱਗਰੀਆਂ 'ਚ ਆਯੁਰਵੈਦਿਕ ਗੁਣਾਂ ਦੀ ਭਰਮਾਰ ਹੈ ਜੋ ਸਿਰਫ਼ ਸਰੀਰ ਨੂੰ ਲਾਭ ਹੀ ਪਹੁੰਚਾਉਂਦੇ ਹਨ। ਇਨ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਹੈ।

PunjabKesari
ਲਸਣ- ਲਸਣ 'ਚ ਕਈ ਆਯੁਰਵੈਦਿਕ ਗੁਣ ਹੁੰਦੇ ਹਨ। ਜੋ ਕਿ ਛਾਤੀ 'ਚ ਹੋਣ ਵਾਲੀ ਜਲਨ, ਦਰਦ, ਤੇਜ਼ਾਬ ਬਣਾਉਣ ਦੀ ਸਮੱਸਿਆ, ਖੰਘ, ਬਲਗਮ ਆਦਿ ਨੂੰ ਦੂਰ ਕਰਦਾ ਹੈ। ਹਰ ਰੋਜ਼ ਸਵੇਰ ਨੂੰ ਉੱਠ ਕੇ ਲਸਣ ਦੀ ਇਕ ਕਲੀ ਦੀ ਵਰਤੋਂ ਕਰਨ ਦੇ ਨਾਲ ਛਾਤੀ 'ਚ ਹੋਣ ਵਾਲੀ ਜਲਨ ਅਤੇ ਦਰਦ ਖਤਮ ਹੋ ਜਾਂਦੀ ਹੈ।

PunjabKesari
ਹਲਦੀ-ਇਸ 'ਚ ਕਈ ਕੀਟਾਣੂ ਨਾਸ਼ਕ ਗੁਣ ਹੁੰਦੇ ਹਨ ਜੋ ਕਿ ਕਈ ਪ੍ਰਕਾਰ ਦੇ ਰੋਗਾਂ ਨੂੰ ਠੀਕ ਕਰਨ 'ਚ ਫ਼ਾਇਦੇਮੰਦ ਸਿੱਧ ਹੁੰਦੇ ਹੈ। ਛਾਤੀ 'ਚ ਦਰਦ ਜਾਂ ਦਿਲ ਸੰਬੰਧੀ ਕੋਈ ਸਮੱਸਿਆ ਹੋਣ 'ਤੇ ਹਲਦੀ ਦੀ ਵਰਤੋਂ ਕਰਨ ਨਾਲ ਲਾਭ ਪਹੁੰਚਾਉਂਦਾ ਹੈ। ਇਸ ਨੂੰ ਭੋਜਨ 'ਚ ਵਰਤੋਂ ਕਰੋ ਜਾਂ ਦੁੱਧ 'ਚ ਪਾ ਕੇ ਪੀਓ।

PunjabKesari
ਮੁਲੱਠੀ-ਮੁਲੱਠੀ ਇਕ ਤਰ੍ਹਾਂ ਦੀ ਜੜ੍ਹੀ-ਬੂਟੀ ਹੁੰਦੀ ਹੈ ਜਿਸ ਦੀ ਵਰਤੋਂ ਗਲੇ ਦੀ ਖਾਰਸ਼ ਚੂਸਣ ਲਈ ਕੀਤੀ ਜਾਂਦੀ ਹੈ। ਇਸ ਨੂੰ ਚੂਸਣ ਦੇ ਨਾਲ ਨਿਕਲਣ ਵਾਲਾ ਰਸ, ਛਾਤੀ 'ਚ ਅਰਾਮ ਪਹੁੰਚਾਉਂਦਾ ਹੈ ਅਤੇ ਨਾਲ ਹੀ ਪਾਚਨ ਕਿਰਿਆ ਸਬੰਧੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਆਯੁਰਵੈਦ 'ਚ ਇਸ ਬੂਟੀ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਨੂੰ ਬਣਾਉਣ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

PunjabKesari
ਮੇਥੀ ਦੇ ਦਾਣੇ-ਮੇਥੀ ਦੇ ਦਾਣਿਆ ਨੂੰ ਇਕ ਰਾਤ ਲਈ ਪਾਣੀ 'ਚ ਭਿਓ ਕੇ ਰੱਖੋ ਹੁਣ ਇਸ ਨੂੰ ਛਾਣ ਲਓ 'ਤੇ ਹੁਣ ਇਸ ਦੇ ਪਾਣੀ ਨੂੰ ਪੀਓ। ਇਸ ਨਾਲ ਛਾਤੀ 'ਚ ਹੋਣ ਵਾਲੀ ਜਲਨ ਜਾਂ ਦਰਦ ਸ਼ਾਂਤ ਹੋ ਜਾਵੇਗਾ। ਇਹ ਪਾਣੀ ਮਾੜੇ ਕੈਲੋਸਟ੍ਰਾਲ ਨੂੰ ਸਰੀਰ 'ਚੋਂ ਕੱਢ ਦਿੰਦਾ ਹੈ।

PunjabKesari
ਤੁਲਸੀ-ਤੁਲਸੀ ਦੇ ਗੁਣਾਂ ਤੋਂ ਹਰ ਕੋਈ ਜਾਣੂ ਹੈ। ਇਸ 'ਚ ਦਿਲ ਨੂੰ ਦਰੁੱਸਤ ਅਤੇ ਸਿਹਤ ਨੂੰ ਠੀਕ ਬਣਾਏ ਰੱਖਣ ਦੇ ਗੁਣ ਵੀ ਹੁੰਦੇ ਹਨ। ਤੁਲਸੀ ਦੇ 5 ਪੱਤਿਆ ਦੀ ਵਰਤੋਂ ਰੋਜ਼ ਸਵੇਰੇ ਕਰਨ ਨਾਲ ਸਰੀਰ 'ਚ ਮੈਗਨੀਸ਼ੀਅਮ ਦੀ ਮਾਤਰਾ ਸਹੀ ਹੋ ਜਾਂਦੀ ਹੈ। ਖ਼ੂਨ ਦਾ ਸੰਚਾਰ ਵੀ ਚੰਗੀ ਤਰ੍ਹਾਂ ਹੋ ਜਾਂਦਾ ਹੈ। ਇਸ ਨਾਲ ਸਰਦੀਆਂ 'ਚ ਜੋੜਾਂ ਦੇ ਦਰਦ ਹੋਣ 'ਤੋਂ ਵੀ ਕਾਫ਼ੀ ਰਾਹਤ ਮਿਲਦੀ ਹੈ।


Aarti dhillon

Content Editor

Related News