ਜੋੜਾਂ ਦਾ ਦਰਦ ਤੇ ਭਾਰ ਨੂੰ ਘੱਟ ਕਰਦੈ ‘ਕਾਲਾ ਲੂਣ’, ਸਿਕਰੀ ਸਣੇ ਇਨ੍ਹਾਂ ਰੋਗਾਂ ਤੋਂ ਵੀ ਦਿਵਾਉਂਦਾ ਨਿਜ਼ਾਤ

Monday, Mar 29, 2021 - 04:17 PM (IST)

ਜੋੜਾਂ ਦਾ ਦਰਦ ਤੇ ਭਾਰ ਨੂੰ ਘੱਟ ਕਰਦੈ ‘ਕਾਲਾ ਲੂਣ’, ਸਿਕਰੀ ਸਣੇ ਇਨ੍ਹਾਂ ਰੋਗਾਂ ਤੋਂ ਵੀ ਦਿਵਾਉਂਦਾ ਨਿਜ਼ਾਤ

ਜਲੰਧਰ (ਬਿਊਰੋ) - ਕਾਲਾ ਲੂਣ ਜਿੱਥੇ ਸਵਾਦ ’ਚ ਲਾਜਵਾਬ ਹੁੰਦੈ, ਉਥੇ ਹੀ ਇਹ ਔਸ਼ਧੀ ਗੁਣਾਂ ਨਾਲ ਭਰਪੂਰ ਵੀ ਹੁੰਦਾ ਹੈ। ਕਾਲੇ ਲੂਣ ’ਚ ਸੋਡਿਅਮ, ਕਲੋਰਾਈਡ, ਸਲਫ਼ਰ, ਆਇਰਨ, ਹਾਇਡਰੋਜਨ ਵਰਗੇ ਤੱਤਾਂ ਦੇ ਨਾਲ-ਨਾਲ 80 ਪ੍ਰਕਾਰ ਦੇ ਖਣਿਜ ਪਦਾਰਥ ਪਾਏ ਜਾਂਦੇ ਹਨ, ਜੋ ਸਰੀਰ ਨੂੰ ਤੰਦਰੁਸਤ ਰੱਖਣ ’ਚ ਮਦਦ ਕਰਦੇ ਹਨ। ਕਾਲੇ ਲੂਣ ਦੀ ਵਰਤੋਂ ਰੋਜ਼ਾਨਾ ਆਪਣੀ ਖੁਰਾਕ ’ਚ ਕਰੋ, ਕਿਉਂਕਿ ਇਹ ਸਫ਼ੇਦ ਲੂਣ ਨਾਲੋ ਕਿਤੇ ਜ਼ਿਆਦਾ ਫ਼ਾਇਦੇਮੰਦ ਹੈ। ਆਯੁਰਵੇਦ ’ਚ ਇਸ ਦੇ ਕਈ ਫ਼ਾਇਦੇ ਦੱਸੇ ਗਏ ਹਨ। ਇਹ ਭਾਰ ਘੱਟ ਕਰਨ ’ਚ ਕਾਫ਼ੀ ਮਦਦਗਾਰ ਸਾਬਤ ਹੋ ਸਕਦਾ ਹੈ। ਕਾਲਾ ਲੂਣ ਖਾਣ ਨਾਲ ਜਿੱਥੇ ਬਲੱਡ ਪ੍ਰੈਸ਼ਰ ਦਰੁਸਤ ਰਹਿੰਦਾ, ਉਥੇ ਹੀ ਕੋਲੈਸਟ੍ਰਾਲ, ਸ਼ੂਗਰ, ਤਣਾਅ ਅਤੇ ਢਿੱਡ ਸਬੰਧੀ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। 

ਕਾਲਾ ਲੂਣ ਖਾਣ ਦੇ ਫ਼ਾਇਦੇ...

1. ਕਫ ਦੀ ਸਮੱਸਿਆ
ਸਰਦੀ ’ਚ ਖੰਘ, ਅਸਥਮਾ ਨੂੰ ਠੀਕ ਰੱਖਣ ’ਚ ਕਾਲਾ ਲੂਣ ਕਾਫ਼ੀ ਮਦਦਗਾਰ ਹੈ। ਇਸ ਨੂੰ ਤੁਸੀਂ ਕੋਸੇ ਪਾਣੀ, ਉਬਲੇ ਅੰਡੇ ’ਚ ਪਾ ਕੇ ਸੇਵਨ ਕਰ ਸਕਦੇ ਹੋ। ਕਾਲੇ ਲੂਣ ਨਾਲ ਬਣੇ ਗਰਮ ਪਾਣੀ ਦੀ ਭਾਫ਼ ਨਾਲ ਬਲਗ਼ਮ, ਕਫ਼ ਅਤੇ ਖੰਘ ਦੂਰ ਕਰਨ ’ਚ ਕਾਫ਼ੀ ਮਦਦ ਮਿਲਦੀ ਹੈ।

2. ਭਾਰ ਘੱਟ ਕਰੇ
ਕਾਲੇ ਲੂਣ ’ਚ ਪਾਏ ਜਾਣ ਵਾਲਾ ਖਣਿਜ ਐਂਟੀ-ਬੈਕਟੀਰੀਅਲ ਦਾ ਕੰਮ ਕਰਦਾ ਹੈ, ਜਿਸ ਨਾਲ ਸਰੀਰ ’ਚ ਮੌਜੂਦ ਖ਼ਤਰਨਾਕ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ। ਇਹ ਪਾਚਨ ਨੂੰ ਦਰੁਸਤ ਕਰਕੇ ਸਰੀਰ ਦੀਆਂ ਕੋਸ਼ਕਾਵਾਂ ਤੱਕ ਪੋਸ਼ਣ ਪਹੁੰਚਾਉਂਦੇ ਹਨ, ਜਿਸ ਨਾਲ ਮੋਟਾਪੇ ਨੂੰ ਕਾਬੂ ਕੀਤਾ ਜਾ ਸਕਦਾ ਹੈ ਅਤੇ ਭਾਰ ਵੀ ਨਹੀਂ ਵੱਧਦਾ।

ਪੜ੍ਹੋ ਇਹ ਵੀ ਖਬਰ - Health Tips: ਰੋਜ਼ਾਨਾ ਸਵੇਰੇ ਕੁਝ ਸਮਾਂ ਜ਼ਰੂਰ ਟੱਪੋ ‘ਰੱਸੀ, ਭਾਰ ਘੱਟਣ ਦੇ ਨਾਲ-ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ      

3. ਢਿੱਡ ਲਈ ਫ਼ਾਇਦੇਮੰਦ
ਕਾਲੇ ਲੂਣ ਨੂੰ ਆਯੁਰਵੇਦ ’ਚ ਕੂਲਿੰਗ ਸਾਲਟ ਮੰਨਿਆ ਜਾਂਦਾ ਹੈ। ਢਿੱਡ ’ਚ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਜਲਦ ਠੀਕ ਕਰਨ ਦਾ ਕੰਮ ਕਰਦਾ ਹੈ। ਇਹ ਕਬਜ਼, ਢਿੱਡ ਦੀ ਖ਼ਰਾਬੀ, ਢਿੱਡ ਫੁੱਲਣਾ ਦੀ ਸਮੱਸਿਆ ਨੂੰ ਠੀਕ ਕਰਦਾ ਹੈ। ਇਹ ਅੱਖਾਂ ਲਈ ਵੀ ਫ਼ਾਇਦੇਮੰਦ ਹੈ।  

4. ਹਾਈ ਬਲੱਡ ਪ੍ਰੈਸ਼ਰ 
ਹਾਈ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਲੋਕਾਂ ਨੂੰ ਕਾਲੇ ਲੂਣ ਦਾ ਸੇਵਨ ਕਰਨਾ ਚਾਹੀਦਾ ਹੈ। ਕਾਲੇ ਲੂਣ ’ਚ ਸੋਡੀਅਮ ਦੀ ਮਾਤਰਾ ਘੱਟ ਹੋਣ ਕਾਰਨ ਹਾਈ ਬਲੱਡ ਪ੍ਰੈਸ਼ਰ ਕਾਬੂ ’ਚ ਰਹਿੰਦਾ ਹੈ। 

ਪੜ੍ਹੋ ਇਹ ਵੀ ਖਬਰ - ਸੋਮਵਾਰ ਵਾਲੇ ਦਿਨ ਸ਼ਿਵਲਿੰਗ ’ਤੇ ਚੜ੍ਹਾਓ ਇਹ ਚੀਜ਼, ਬਣਨਗੇ ਰੁੱਕੇ ਹੋਏ ਕੰਮ

5. ਗੈਸ ਦੀ ਸਮੱਸਿਆ
ਤਾਂਬੇ ਦੇ ਭਾਂਡੇ ’ਚ ਅੱਧਾ ਚਮਚ ਕਾਲਾ ਲੂਣ ਗਰਮ ਕਰੋ ਅਤੇ ਫਿਰ ਇਸ ਲੂਣ ਨੂੰ ਇਕ ਗਿਲਾਸ ਪਾਣੀ ’ਚ ਮਿਲਾ ਕੇ ਪੀ ਲਓ। ਅਜਿਹਾ ਕਰਨ ਨਾਲ ਗੈਸ ਦੀ ਸਮੱਸਿਆ ਠੀਕ ਹੋ ਜਾਵੇਗੀ।

6. ਜੋੜਾਂ ਦੇ ਦਰਦ
ਸਰੀਰ ਦੀਆਂ ਮਾਸਪੇਸ਼ੀਆਂ ’ਚ ਹਮੇਸ਼ਾ ਹੀ ਦਰਦ ਰਹਿੰਦਾ ਹੈ। ਅਜਿਹੀ ਹਾਲਤ ’ਚ ਤੁਸੀਂ ਕਾਲ਼ਾ ਲੂਣ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਜੋੜਾਂ ਨੂੰ ਆਰਾਮ ਮਿਲਦਾ ਹੈ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ ‘ਹਲਦੀ’ ਦੀ ਵਰਤੋਂ ਨਾਲ ਦੂਰ ਹੋਣਗੀਆਂ ਜੀਵਨ ਦੀਆਂ ਕਈ ਪਰੇਸ਼ਾਨੀਆਂ

7. ਸਿਕਰੀ ਨੂੰ ਕਰੇ ਦੂਰ
ਰੂਸੀ ਸਾਡੇ ਵਾਲਾਂ ਲਈ ਕਾਫ਼ੀ ਨੁਕਸਾਨਦਾਇਕ ਹੁੰਦੀ ਹੈ। ਵਾਲਾਂ ਦੇ ਸਮੇਂ ਤੋਂ ਪਹਿਲਾਂ ਝੜਨਾ, ਸਫੇਦ ਹੋਣੇ ਅਤੇ ਰੁੱਖੇ-ਰੁੱਖੇ ਹੋਣ ਦਾ ਰੂਸੀ ਇਕ ਮਹੱਤਵਪੂਰਣ ਕਾਰਨ ਹੈ। ਕਾਲਾ ਲੂਣ ਅਤੇ ਲਾਲ ਟਮਾਟਰ ਦਾ ਮਿਸ਼ਰਣ ਵਾਲਾਂ ’ਤੇ ਲਗਾਉਣ ਨਾਲ ਰੂਸੀ ਜਲਦ ਗਾਇਬ ਹੋ ਜਾਂਦੀ ਹੈ।

8. ਛਾਤੀ ’ਚ ਜਲਨ
ਛਾਤੀ ’ਚ ਜਲਣ ਦੀ ਸਮੱਸਿਆ ਹੋਣ ’ਤੇ ਕਾਲੇ ਲੂਣ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਢਿੱਡ ’ਚ ਜਾ ਕੇ ਐਸਿਡ ਨੂੰ ਵਧਣ ਨਹੀਂ ਦਿੰਦਾ, ਜਿਸ ਨਾਲ ਛਾਤੀ ’ਚ ਜਲਣ ਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ ।

ਪੜ੍ਹੋ ਇਹ ਵੀ ਖਬਰ - Beauty Tips : ਜੇਕਰ ਤੁਸੀਂ ਵੀ ਆਪਣੀਆਂ ਅੱਖਾਂ ਨੂੰ ਬਣਾਉਣਾ ਚਾਹੁੰਦੇ ਹੋ ‘ਖ਼ੂਬਸੂਰਤ’ ਤਾਂ ਅਪਣਾਓ ਇਹ ਤਰੀਕੇ 
                


author

rajwinder kaur

Content Editor

Related News