ਭਾਰ ਘਟਾਉਣ 'ਚ ਬਹੁਤ ਮਦਦਗਾਰ ਹਨ 'ਮੇਥੀ ਦੇ ਬੀਜ', ਸ਼ੂਗਰ ਸਣੇ ਕਈ ਬੀਮਾਰੀਆਂ ਨੂੰ ਰੱਖੇ ਦੂਰ

09/13/2022 12:04:25 PM

ਨਵੀਂ ਦਿੱਲੀ (ਬਿਊਰੋ) : ਸਾਡੇ ਦੇਸ਼ 'ਚ ਹਰ ਘਰ 'ਚ ਮੇਥੀ ਦੀ ਵਰਤੋਂ ਕਿਸੇ ਨਾ ਕਿਸੇ ਰੂਪ 'ਚ ਕੀਤੀ ਜਾਂਦੀ ਹੈ। ਅਸੀਂ ਸਾਰੇ ਅਨਾਜ, ਸਬਜ਼ੀਆਂ, ਮੇਥੀ ਦੇ ਲੱਡੂ, ਮੇਥੀ ਦੇ ਪਰਥੇ, ਮੇਥੀ ਦੀ ਚਟਨੀ ਦੇ ਰੂਪ 'ਚ ਮੇਥੀ ਨੂੰ ਬਹੁਤ ਹੀ ਚਾਅ ਨਾਲ ਖਾਂਦੇ ਹਾਂ। ਸਿਰਫ਼ ਇਹ ਹੀ ਨਹੀਂ, ਮੇਥੀ ਨੂੰ ਸਿਰਫ ਦਵਾਈ ਜਾਂ ਸਬਜ਼ੀ ਵਜੋਂ ਹੀ ਨਹੀਂ ਇਸ ਦਾ ਉਪਯੋਗ ਕਈ ਘਰੇਲੂ ਉਪਚਾਰਾਂ 'ਚ ਵੀ ਕੀਤੀ ਜਾਂਦੀ ਹੈ। ਮੇਥੀ ਦੇ ਜ਼ਰੀਏ ਕਈ ਕਿਸਮਾਂ ਦੀਆਂ ਬਿਮਾਰੀਆਂ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਮੇਥੀ ਦੇ ਫਾਇਦੇਮੰਦ ਹਿੱਸੇ ਵਜੋਂ ਅਸੀਂ ਸਾਰੇ ਮੁੱਖ ਤੌਰ 'ਤੇ ਇਸ ਦੇ ਪੱਤੇ ਅਤੇ ਬੀਜਾਂ ਦੀ ਵਰਤੋਂ ਕਰਦੇ ਹਾਂ। ਪਰ ਮੇਥੀ ਦੀਆਂ ਟਹਿਣੀਆਂ, ਜੜ੍ਹਾਂ ਵੀ ਵਰਤੀਆਂ ਜਾਂਦੀਆਂ ਹਨ। ਮੇਥੀ 'ਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਇਹ ਲੰਬੇ ਸਮੇਂ ਤੋਂ ਦਵਾਈ ਅਤੇ ਕਾਸਮੈਟਿਕ ਉਤਪਾਦ ਬਣਾਉਣ 'ਚ ਵਰਤੀ ਜਾਂਦੀ ਰਹੀ ਹੈ। ਮੇਥੀ ਦੀ ਮਦਦ ਨਾਲ ਅਸੀਂ ਕਈ ਕਿਸਮਾਂ ਦੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ। ਮੇਥੀ ਦੇ ਅੰਦਰ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਜ਼ਰੂਰੀ ਹਨ। ਮੇਥੀ 'ਚ ਪ੍ਰੋਟੀਨ, ਟੋਟਲ ਲਿਪਿਡ, ਊਰਜਾ, ਫਾਈਬਰ, ਕੈਲਸ਼ੀਅਮ, ਆਇਰਨ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਮੈਗਨੀਜ਼, ਵਿਟਾਮਿਨ ਸੀ, ਵਿਟਾਮਿਨ ਬੀ, ਸੋਡੀਅਮ, ਕਾਰਬੋਹਾਈਡਰੇਟ ਆਦਿ ਹੁੰਦੇ ਹਨ।

PunjabKesari

ਦੱਸ ਦਈਏ ਕਿ ਮੇਥੀ ਦੇ ਬੀਜਾਂ ਦੀ ਵਰਤੋਂ ਭਾਰਤੀ ਪਕਵਾਨਾਂ 'ਚ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਪੀਲੇ ਰੰਗ ਦੇ ਇਨ੍ਹਾਂ ਬੀਜਾਂ ਦਾ ਸਵਾਦ ਬਹੁਤ ਹੀ ਵੱਖਰਾ ਹੁੰਦਾ ਹੈ, ਜੋ ਸ਼ਾਇਦ ਜ਼ਿਆਦਾਤਰ ਲੋਕਾਂ ਨੂੰ ਪਸੰਦ ਨਾ ਹੋਵੇ ਪਰ ਇਸ ਵਿਚ ਮੌਜੂਦ ਪੌਸ਼ਟਿਕ ਤੱਤ ਕਈ ਤਰ੍ਹਾਂ ਨਾਲ ਫਾਇਦੇਮੰਦ ਸਾਬਤ ਹੁੰਦੇ ਹਨ। ਮੇਥੀ ਦੇ ਬੀਜ ਭੋਜਨ ਦਾ ਸਵਾਦ ਵਧਾਉਣ ਦੇ ਨਾਲ ਸਰੀਰ ਨੂੰ ਕਾਪਰ, ਪੋਟਾਸ਼ੀਅਮ, ਆਇਰਨ, ਕੈਲਸ਼ੀਅਮ, ਫੋਲਿਕ ਐਸਿਡ, ਰਿਬੋਫਲੇਵਿਨ, ਫਾਈਬਰ, ਵਿਟਾਮਿਨ-ਸੀ, ਕੇ, ਏ ਅਤੇ ਬੀ6 ਪ੍ਰਦਾਨ ਕਰਦੇ ਹਨ।

PunjabKesari

ਭਾਰ ਘਟਾਉਣ 'ਚ ਪ੍ਰਭਾਵਸ਼ਾਲੀ
ਜਿਹੜੇ ਲੋਕ ਆਪਣਾ ਭਾਰ ਕੰਟਰੋਲ ਕਰਨ ਜਾਂ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਮੇਥੀ ਦਾ ਪਾਣੀ ਪੀਣਾ ਚਾਹੀਦਾ ਹੈ। ਇੱਕ ਚਮਚ ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ ਵਿਚ ਭਿਓ ਦਿਓ। ਫਿਰ ਸਵੇਰੇ ਇਸ ਪਾਣੀ ਨੂੰ ਉਬਾਲੋ ਅਤੇ ਫਿਰ ਇਸ ਨੂੰ ਛਾਣ ਕੇ ਖਾਲੀ ਪੇਟ ਪੀਓ। ਇਸ ਨਾਲ ਤੁਹਾਡੀ ਕਮਰ ਦਾ ਆਕਾਰ ਤੇਜ਼ੀ ਨਾਲ ਘੱਟ ਜਾਵੇਗਾ। ਮੇਥੀ ਦਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਅਤੇ ਪਾਚਨ ਕਿਰਿਆ ਤੇਜ਼ ਹੁੰਦੀ ਹੈ, ਜਿਸ ਨਾਲ ਭਾਰ ਘੱਟ ਹੁੰਦਾ ਹੈ। ਇਹ ਮਾੜੇ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ ਅਤੇ ਬਲੱਡ ਸ਼ੂਗਰ ਦੇ ਪੱਧਰ ਅਤੇ ਭੁੱਖ ਨੂੰ ਸੁਧਾਰਦਾ ਹੈ।

ਮੇਥੀ ਦੇ ਬੀਜਾਂ ਦੇ ਹੋਰ ਫਾਇਦੇ -

ਬਲੱਡ ਸ਼ੂਗਰ ਨੂੰ ਕਰੇ ਕੰਟਰੋਲ
ਮੇਥੀ ਦੇ ਬੀਜ ਸ਼ੂਗਰ ਦੇ ਪ੍ਰਬੰਧਨ ਲਈ ਵੀ ਬਹੁਤ ਵਧੀਆ ਹਨ। ਮੇਥੀ ਦਾ ਪਾਣੀ ਪੀਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ।

PunjabKesari

ਚਮੜੀ ਦੇ ਲਾਭ
ਮੇਥੀ ਦਾ ਪਾਣੀ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਅਤੇ ਪਾਚਨ ਕਿਰਿਆ ਨੂੰ ਵਧਾ ਕੇ ਚਮੜੀ ਦੀ ਗੁਣਵੱਤਾ ਨੂੰ ਸੁਧਾਰਨ 'ਚ ਮਦਦ ਕਰਦਾ ਹੈ। ਇਹ ਬੀਜ ਵਿਟਾਮਿਨ ਸੀ ਅਤੇ ਕੇ ਦੇ ਚੰਗੇ ਸਰੋਤ ਹਨ, ਜੋ ਕਾਲੇ ਘੇਰਿਆਂ ਅਤੇ ਮੁਹਾਸੇ ਤੋਂ ਛੁਟਕਾਰਾ ਪਾਉਣ ਦਾ ਕੰਮ ਕਰਦੇ ਹਨ।

ਛਾਤੀ ਦੇ ਦੁੱਧ ਦੇ ਉਤਪਾਦਨ ਨੂੰ ਵਧਾਉਂਦੈ
ਮੇਥੀ ਦਾ ਪਾਣੀ ਪੀਣ ਨਾਲ ਮਾਂ ਦੇ ਦੁੱਧ ਦਾ ਉਤਪਾਦਨ ਵਧ ਸਕਦਾ ਹੈ। ਇਸ ਪ੍ਰਭਾਵ ਦਾ ਕਾਰਨ ਫਾਈਟੋਐਸਟ੍ਰੋਜਨ ਹੈ, ਜੋ ਬੱਚੇ ਦੀ ਸਿਹਤ ਨੂੰ ਵੀ ਸੁਧਾਰ ਸਕਦਾ ਹੈ।

PunjabKesari

ਮੇਥੀ ਦਾ ਪਾਣੀ ਕਿਵੇਂ ਬਣਾਇਆ ਜਾਵੇ?
ਤੁਹਾਨੂੰ ਮੇਥੀ ਦਾ ਪਾਣੀ ਬਣਾਉਣ ਲਈ ਬਹੁਤ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ। ਰਾਤ ਨੂੰ ਡੇਢ ਚਮਚਾ ਮੇਥੀ ਦੇ ਦਾਣੇ ਇਕ ਗਲਾਸ ਸਾਫ਼ ਪਾਣੀ 'ਚ ਰਾਤ ਨੂੰ ਭਿਓ ਦਿਓ। ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਚੰਗੀ ਤਰ੍ਹਾਂ ਫਿਲਟਰ ਕਰੋ ਅਤੇ ਫਿਰ ਇਸ ਨੂੰ ਖਾਲੀ ਢਿੱਡ ਪੀਓ। ਜੇ ਤੁਸੀਂ ਚਾਹੋ ਤਾਂ ਬਾਅਦ 'ਚ ਤੁਸੀਂ ਮੇਥੀ ਦੇ ਬੀਜ ਵੀ ਖਾ ਸਕਦੇ ਹੋ। ਸਵੇਰੇ ਖਾਲੀ 'ਚ ਮੇਥੀ ਦਾ ਪਾਣੀ ਪੀਣ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਕਿਉਂਕਿ ਮੇਥੀ ਗਰਮ ਹੁੰਦੀ ਹੈ, ਇਸ ਲਈ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਇਸ ਦਾ ਸੇਵਨ ਸਿਰਫ ਡਾਕਟਰ ਦੀ ਸਲਾਹ 'ਤੇ ਹੀ ਕਰਨਾ ਚਾਹੀਦਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News