ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦੈ 'ਚੁਕੰਦਰ ਦਾ ਜੂਸ', ਇਨ੍ਹਾਂ ਰੋਗਾਂ ਤੋਂ ਵੀ ਮਿਲੇਗੀ ਨਿਜ਼

03/25/2024 6:39:00 PM

ਜਲੰਧਰ - ਵਿਅਸਥ ਜੀਵਨ ਸ਼ੈਲੀ ਹੋਣ ਕਾਰਨ ਅੱਜ ਦੇ ਸਮੇਂ ਵਿਚ ਲੋਕ ਆਪਣੇ ਸਹੀ ਖਾਣ-ਪੀਣ ਵੱਲ ਧਿਆਨ ਨਹੀਂ ਦੇ ਰਹੇ। ਇਸ ਦੌਰਾਨ ਉਹ ਚੰਗੀ ਖ਼ੁਰਾਕ ਦੀ ਥਾਂ ਜ਼ੰਕ ਫੂਡ ਦਾ ਸੇਵਨ ਜ਼ਿਆਦਾ ਕਰ ਰਹੇ ਹਨ, ਜਿਸ ਨਾਲ ਕਈ ਬੀਮਾਰੀਆਂ ਹੋ ਰਹੀਆਂ ਹਨ। ਇਸ ਹਾਲਤ ਵਿਚ ਲੋਕ ਬਾਹਰਲਾ ਖਾਣਾ ਖਾਣ ਦੀ ਥਾਂ ਚੁਕੰਦਰ ਦਾ ਜੂਸ ਪੀ ਸਕਦੇ ਹਨ। ਚੁਕੰਦਰ ਦਾ ਜੂਸ ਜ਼ਰੂਰੀ ਪੌਸ਼ਟਿਕ ਤੱਤਾਂ, ਪੋਟਾਸ਼ੀਅਮ, ਆਇਰਨ, ਮੈਗਨੀਸ਼ੀਅਮ, ਜ਼ਿੰਕ, ਕਾਪਰ, ਵਿਟਾਮਿਨ, ਖਣਿਜਾਂ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾ ਕੇ ਰੱਖਣ ਵਿੱਚ ਮਦਦ ਕਰਦਾ ਹੈ। ਚੁਕੰਦਰ ਦਾ ਜੂਸ ਪੀਣ ਨਾਲ ਸਾਡਾ ਖੂਨ ਦਾ ਪੱਧਰ ਵਧਦਾ ਹੈ। ਨਾਲ ਹੀ ਸ਼ੂਗਰ, ਬੀਪੀ ਤੇ ਕੈਸਟ੍ਰੌਲ ਕੰਟਰੋਲ ਵਿਚ ਰਹਿੰਦਾ ਹੈ। ਚੁਕੰਦਰ ਵਿਚ ਕਈ ਪੌਸ਼ਕ ਤੱਤ ਹੁੰਦੇ ਹਨ, ਜੋ ਸਾਨੂੰ ਬੀਮਾਰੀਆਂ ਤੋਂ ਦੂਰ ਰੱਖਦੇ ਹਨ, ਜਿਸ ਨਾਲ ਸਾਡੀ ਸਿਹਤ ਚੰਗੀ ਰਹਿੰਦੀ ਹੈ ਅਤੇ ਸਰੀਰ ਫਿਟ ਰਹਿੰਦਾ ਹੈ।

ਹਾਈ ਬੀਪੀ ਨੂੰ ਕਰਦਾ ਹੈ ਕੰਟਰੋਲ
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਲਈ ਚੁਕੰਦਰ ਦਾ ਜੂਸ ਰਾਮਬਾਣ ਹੈ। ਇਕ ਰਿਸਰਚ ਮੁਤਾਬਿਕ ਰੋਜ਼ਾਨਾ ਚੁਕੰਦਰ ਦਾ ਜੂਸ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ। ਚੁਕੰਦਰ ਦੇ ਜੂਸ ਵਿਚ ਨਾਈਟ੍ਰਿਕ ਆਕਸਾਈਡ ਦੀ ਉੱਚ ਮਾਤਰਾ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਆਮ ਬਣਾਉਂਦਾ ਹੈ।

PunjabKesari

ਦਿਲ ਦੀ ਸਿਹਤ ਲਈ ਲਾਹੇਵੰਦ
ਜੇ ਤੁਸੀਂ ਹਰ ਰੋਜ਼ ਸਵੇਰੇ ਚੁਕੰਦਰ ਦਾ ਜੂਸ ਪੀਂਦੇ ਹੋ ਤਾਂ ਇਹ ਦਿਲ ਦੀ ਸਿਹਤ ਨੂੰ ਤੰਦਰੁਸਤ ਰੱਖਦਾ ਹੈ। ਇਸ ਵਿੱਚ ਨਾਈਟ੍ਰੇਟ ਤੱਤ ਹੁੰਦਾ ਹੈ, ਜੋ ਦਿਲ ਦੇ ਰੋਗਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ।

ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਂਦਾ ਹੈ
ਚੁਕੰਦਰ ਦਾ ਜੂਸ ਕੋਲੇਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਦੇ ਪੱਧਰ ਨੂੰ ਘਟਾਉਣ, ਸਰੀਰ ਵਿੱਚ ਚੰਗੇ ਕੋਲੇਸਟ੍ਰੋਲ ਨੂੰ ਵਧਾਉਣ ਅਤੇ ਜਿਗਰ ਵਿੱਚ ਆਕਸੀਟੇਟਿਵ ਤਣਾਅ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ, ਜੋ ਕੋਲੇਸਟ੍ਰੋਲ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਦਾ ਹੈ।

ਜਿਗਰ ਲਈ ਫ਼ਾਇਦੇਮੰਦ
ਲਿਵਰ ਸਰੀਰ ਦਾ ਅਹਿਮ ਅੰਗ ਹੈ, ਇਸ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਲਿਵਰ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਚੁਕੰਦਰ ਦੇ ਜੂਸ ਨੂੰ ਆਪਣੀ ਡਾਇਟ 'ਚ ਸ਼ਾਮਿਲ ਕਰ ਸਕਦੇ ਹੋ। ਇਸ 'ਚ ਮੌਜੂਦ ਬੀਟੇਨ ਲਿਵਰ ਦੀ ਬਿਮਾਰੀ ਨੂੰ ਘੱਟ ਕਰਨ 'ਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਚੁਕੰਦਰ ਦਾ ਜੂਸ ਪੀਣ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ।

PunjabKesari

ਇਮਿਊਨ ਸਿਸਟਮ ਹੁੰਦਾ ਹੈ ਮਜ਼ਬੂਤ
ਚੁਕੰਦਰ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਸ 'ਚ ਐਂਟੀਆਕਸੀਡੈਂਟ ਗੁਣ ਵੀ ਪਾਏ ਜਾਂਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦੇ ਹਨ। ਜੇ ਇਮਿਊਨ ਸਿਸਟਮ ਮਜ਼ਬੂਤ ​​ਰਹੇ ਤਾਂ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ, ਇਸ ਲਈ ਰੋਜ਼ਾਨਾ ਸਵੇਰੇ ਉੱਠ ਕੇ ਇਕ ਗਲਾਸ ਚੁਕੰਦਰ ਦਾ ਜੂਸ ਪੀਓ।

ਪਾਚਨ ਤੰਤਰ ਹੁੰਦਾ ਹੈ ਦਰੁਸਤ
ਚੁਕੰਦਰ 'ਚ ਫਾਈਬਰ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਪਾਚਨ ਕਿਰਿਆ ਲਈ ਫ਼ਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਅਕਸਰ ਕਬਜ਼ ਰਹਿੰਦੀ ਹੈ, ਉਨ੍ਹਾਂ ਲਈ ਚੁਕੰਦਰ ਦਾ ਜੂਸ ਬਹੁਤ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਮਾਹਿਰਾਂ ਅਨੁਸਾਰ ਚੁਕੰਦਰ ਦਾ ਜੂਸ ਪੀਣ ਨਾਲ ਪੁਰਾਣੀਆਂ ਬੀਮਾਰੀਆਂ ਨੂੰ ਦੂਰ ਕਰਨ ਵਿਚ ਵੀ ਮਦਦ ਮਿਲਦੀ ਹੈ।

ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ
ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਅਜਿਹੇ 'ਚ ਤੁਸੀਂ ਚੁਕੰਦਰ ਦਾ ਜੂਸ ਵੀ ਪੀ ਸਕਦੇ ਹੋ। ਇਹ ਫਾਈਟੋਨਿਊਟ੍ਰੀਐਂਟਸ ਨਾਲ ਭਰਪੂਰ ਹੁੰਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾ ਸਕਦਾ ਹੈ।

PunjabKesari


rajwinder kaur

Content Editor

Related News