ਗਰਮੀਆਂ ਲੂ ਲੱਗਣ ਤੋਂ ਬਚਣ ਲਈ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਖਾਣ-ਪੀਣ ਵਾਲੀਅਾਂ ਇਹ ਵਸਤੂਅਾਂ

05/01/2021 7:29:42 PM

ਨਵੀਂ ਦਿੱਲੀ- ਹੁਣ ਗਰਮੀ ਪੂਰੇ ਜ਼ੋਰਾਂ ਤੇ ਹੈ ਇਸ ਮੌਸਮ ਵਿੱਚ ਗਰਮ ਲੂ ਭਰੀਆਂ ਹਵਾਵਾਂ ਚੱਲ ਰਹੀਆਂ ਹਨ। ਜਿਸ ਕਰਕੇ ਹੀਟ ਸਟਰੋਕ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਵਿੱਚ ਸਰੀਰ ਦਾ ਤਾਪਮਾਨ ਇਕਦਮ ਵਧ ਜਾਂਦਾ ਹੈ। ਜਿਸ ਕਰਕੇ ਬੇਹੋਸ਼ ਹੋ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੇ ਘਰੇਲੂ ਦੇਸੀ ਨੁਸਖ਼ੇ ਜਿਸ ਨਾਲ ਲੂ ਤੋਂ ਬਚਿਆ ਜਾ ਸਕਦਾ ਹੈ।
ਲੂ ਕੀ ਹੁੰਦੀ ਹੈ
ਲੰਮੇ ਸਮੇਂ ਤੱਕ ਧੁੱਪ ਵਿੱਚ ਰਹਿਣਾ ਜਾਂ ਕੰਮ ਕਰਨ ਨਾਲ ਗਰਮੀਆਂ ਵਿੱਚ ਸਰੀਰ ਦਾ ਤਾਪਮਾਨ ਅਚਾਨਕ ਵਧ ਜਾਂਦਾ ਹੈ। ਜਿਸ ਕਰਕੇ ਮਨੁੱਖ ਬੇਹੋਸ਼ ਜਾਂ ਕਮਜ਼ੋਰ ਹੋ ਜਾਂਦਾ ਹੈ।
ਲੂ ਲੱਗਣ ਦੇ ਲੱਛਣ
ਲੂ ਲੱਗਣ ਦੇ ਕਈ ਲੱਛਣ ਹੁੰਦੇ ਹਨ ਜਿਵੇਂ ਸਿਰ ਦਰਦ, ਉਲਟੀ ਆਉਣਾ, ਅੱਖਾਂ ਅੱਗੇ ਹਨ੍ਹੇਰਾ ਆ ਜਾਣਾ। ਇਸ ਤੋਂ ਇਲਾਵਾ ਚਮੜੀ ਬੇਜਾਨ ਹੋ ਜਾਂਦੀ ਹੈ। ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ ।

PunjabKesari
ਲੂ ਲੱਗਣ ਦੇ ਕਾਰਨ
ਗਰਮੀਆਂ ਵਿੱਚ ਬਾਹਰ ਦਾ ਖਾਣਾ ਖਾਣ ਕਰਕੇ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਗਰਮੀਆਂ ਵਿੱਚ ਖਾਣੇ ਵਿੱਚ ਪੋਸ਼ਕ ਤੱਤ ਜਲਦੀ ਖ਼ਤਮ ਹੋ ਜਾਂਦੇ ਹਨ ਅਤੇ ਖਾਣਾ ਜਲਦੀ ਬੇਹਾ ਹੋ ਜਾਂਦਾ ਹੈ। ਜਿਸ ਕਰਕੇ ਪਾਚਨ ਖਰਾਬ ਹੋ ਜਾਂਦਾ ਹੈ। ਘਰੋਂ ਨਿਕਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਖਾ ਪੀ ਕੇ ਨਾ ਜਾਣ ਨਾਲ ਵੀ ਇਹ ਸਮੱਸਿਆ ਹੁੰਦੀ ਹੈ । ਸਾਰਾ ਦਿਨ ਧੁੱਪ ਵਿੱਚ ਰਹਿਣਾ ਅਤੇ ਕੰਮ ਕਰਨ ਨਾਲ ਇਹ ਸਮੱਸਿਆ ਜਲਦੀ ਹੁੰਦੀ ਹੈ।

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਲੂ ਤੋਂ ਬਚਾਅ ਲਈ ਘਰੇਲੂ ਨੁਸਖ਼ੇ
ਧਨੀਏ ਦੇ ਬੀਜ

ਧਨੀਏ ਦੇ ਬੀਜ 3-4 ਘੰਟੇ ਤੱਕ ਪਾਣੀ ਵਿੱਚ ਭਿਉਂ ਕੇ ਰੱਖੋ ਫਿਰ ਉਸ ਉਨ੍ਹਾਂ ਨੂੰ ਪਾਣੀ ਵਿੱਚ ਪੀਸ ਲਓ। ਇਸ ਪਾਣੀ ਨੂੰ ਛਾਣ ਕੇ ਖੰਡ ਜਾਂ ਸ਼ਹਿਦ ਮਿਲਾ ਕੇ ਪੀਓ।

PunjabKesari
ਆਮ ਪੰਨਾ
ਕੱਚੇ ਅੰਬ ਤੋਂ ਤਿਆਰ ਹੋਣ ਵਾਲਾ ਆਮ ਪੰਨੇ ਦਾ ਸੁਆਦ ਲੂ ਤੋਂ ਬਚਣ ਲਈ ਬਹੁਤ ਹੀ ਲਾਭਦਾਇਕ ਹੈ ਇਸ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਠੰਡਕ ਵਧਦੀ ਹੈ ਅਤੇ ਸੂਰਜ ਦੀਆਂ ਕਿਰਨਾਂ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ।
ਇਮਲੀ ਦਾ ਪਾਣੀ
10-12 ਇਮਲੀ ਦੇ ਦਾਣੇ ਪਾਣੀ ਵਿੱਚ ਅੱਧੇ ਘੰਟੇ ਲਈ ਭਿਉਂ ਕੇ ਰੱਖੋ। ਫਿਰ ਇਸ ਪਾਣੀ ਨੂੰ ਸ਼ੱਕਰ ਮਿਲਾ ਕੇ ਪੀਓ।
ਨਿੰਬੂ ਪਾਣੀ
ਗਰਮੀ ਦੇ ਮੌਸਮ ਵਿੱਚ ਰੋਜ਼ਾਨਾ ਨਿੰਬੂ ਵਾਲਾ ਪਾਣੀ ਬਣਾ ਕੇ ਜ਼ਰੂਰ ਪੀਓ। ਇਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਲੂ ਤੋਂ ਬਚਾਅ ਹੁੰਦਾ ਹੈ।

PunjabKesari
ਕੱਚੇ ਗੰਢੇ
ਗਰਮੀਆਂ ਵਿੱਚ ਖਾਣੇ ਨਾਲ ਕੱਚੇ ਗੰਢਿਆਂ ਦੇ ਸਲਾਦ ਦੀ ਵਰਤੋਂ ਜ਼ਰੂਰ ਕਰੋ। ਕੱਚਾ ਗੰਢਾ ਲੂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਠੰਡੇ ਫ਼ਲਾਂ ਦਾ ਵਰਤੋਂ
ਗਰਮੀਆਂ ਵਿੱਚ ਠੰਡੇ ਫ਼ਲਾਂ ਦੀ ਵਰਤੋਂ ਜਿਵੇਂ ਤਰਬੂਜ਼, ਖੀਰਾ, ਖਰਬੂਜੇ ਦੀ ਵਰਤੋਂ ਜ਼ਰੂਰ ਕਰੋ। ਇਹ ਫ਼ਲ ਲੂ ਤੋਂ ਬਚਾਉਣ ਲਈ ਸਹਾਇਕ ਹਨ।
ਗੁਲੂਕੋਜ਼
ਗੁਲੂਕੋਜ਼ ਦੀ ਗਰਮੀਆਂ ਵਿੱਚ ਬਹੁਤ ਜ਼ਰੂਰੀ ਹੈ। ਬਾਹਰ ਜਾਣ ਤੋਂ ਪਹਿਲਾਂ ਗੁਲੂਕੋਜ਼ ਵਾਲੇ ਪਾਣੀ ਦੀ ਵਰਤੋਂ ਜ਼ਰੂਰ ਕਰੋ।
ਸਾਵਧਾਨੀਆਂ
ਗਰਮੀ ਵਿਚ ਲੂ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਜਿਵੇਂ ਬਾਹਰ ਧੁੱਪ ਵਿੱਚ ਜਾਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਕਾਟਨ ਦੇ ਕੱਪੜੇ ਨਾਲ ਕਵਰ ਜ਼ਰੂਰ ਕਰੋ। ਬਾਹਰ ਤੋਂ ਆਉਂਦੇ ਹੀ ਕੂਲਰ, ਏ. ਸੀ. ਅੱਗੇ ਨਾ ਬੈਠੋ ਅਤੇ ਠੰਡਾ ਪਾਣੀ ਨਾ ਪੀਓ। 10-15 ਮਿੰਟ ਬਾਅਦ ਪਸੀਨਾ ਸੁੱਕ ਜਾਣ ਤੇ ਪਾਣੀ ਪੀਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News