ਅੱਖਾਂ ''ਚ ਖਾਰਸ਼ ਅਤੇ ਜਲਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜ਼ਰੂਰ ਅਪਣਾਓ ਇਹ ਟਿਪਸ
Wednesday, Nov 03, 2021 - 04:46 PM (IST)

ਨਵੀਂ ਦਿੱਲੀ- ਜੇਕਰ ਅੱਖਾਂ 'ਚ ਲਾਲੀ, ਖੁਜਲੀ ਵਰਗੀ ਸਮੱਸਿਆ ਹੈ ਤਾਂ ਇਹ ਡਰਾਈ ਆਈ ਸਿੰਡਰੋਮ ਹੋ ਸਕਦੀ ਹੈ। ਅੱਜ-ਕੱਲ੍ਹ ਲੋਕਾਂ ਨੂੰ ਲਗਾਤਾਰ ਲੈਪਟਾਪ ਅਤੇ ਫ਼ੋਨ ਦੇ ਸਾਹਮਣੇ ਰਹਿਣ ਕਾਰਨ ਵੀ ਇਹ ਸਮੱਸਿਆ ਹੁੰਦੀ ਹੈ। ਉਂਝ ਤਾਂ ਆਮ ਤੌਰ 'ਤੇ ਇਹ ਸਮੱਸਿਆ ਮੱਧ-ਉਮਰ ਅਤੇ ਬਜ਼ੁਰਗ ਲੋਕਾਂ ਵਿੱਚ ਵਧੇਰੇ ਹੁੰਦੀ ਹੈ। ਇਸ ਦੇ ਨਾਲ ਹੀ ਜੇਕਰ ਜੀਵਨ ਸ਼ੈਲੀ ਠੀਕ ਨਹੀਂ ਹੈ, ਜੇਕਰ ਤੁਸੀਂ ਬਹੁਤ ਜ਼ਿਆਦਾ ਧੂੜ ਭਰੀ ਮਿੱਟੀ ਵਿੱਚ ਰਹਿੰਦੇ ਹੋ ਤਾਂ ਡਰਾਈ ਆਈ ਸਿੰਡਰੋਮ ਦੀ ਸਮੱਸਿਆ ਹੋ ਸਕਦੀ ਹੈ। ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਅੱਖਾਂ ਦੀ ਨਮੀ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ ਜੋ ਆਸਾਨੀ ਨਾਲ ਅੱਖਾਂ ਦੀ ਦੇਖਭਾਲ ਕਰ ਸਕਦੇ ਹਨ।
ਬਹੁਤ ਸਾਰਾ ਪਾਣੀ ਪੀਓ
ਅੱਖਾਂ ਦੀ ਸੁਰੱਖਿਆ ਅਤੇ ਲੇਕ੍ਰਿਮਲ ਗਲੈਂਡਜ਼ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਸਾਦਾ ਪਾਣੀ ਪੀਣਾ ਸਭ ਤੋਂ ਵਧੀਆ ਹੈ। ਹਾਈਡਰੇਟਿਡ ਰਹਿਣ ਨਾਲ ਕੁਦਰਤੀ ਅੱਥਰੂ ਅਤੇ ਤੇਲ ਦੀ ਇੱਕ ਸਿਹਤਮੰਦ ਮਾਤਰਾ ਪੈਦਾ ਕਰਨ ਵਿੱਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਅਜਿਹੇ ਪੀਣ ਵਾਲੇ ਪਦਾਰਥਾਂ ਦੇ ਸੇਵਨ ਨੂੰ ਸੀਮਤ ਕਰੋ ਜੋ ਸਰੀਰ ਨੂੰ ਡੀਹਾਈਡ੍ਰੇਟ ਕਰਦੇ ਹਨ, ਜਿਵੇਂ ਕਿ ਕੌਫੀ, ਅਲਕੋਹਲ ਆਦਿ।
ਪਲਕਾਂ ਝਪਕਣਾ
ਆਮ ਤੌਰ 'ਤੇ ਆਦਮੀ ਨੂੰ 1 ਮਿੰਟ ਵਿੱਚ ਘੱਟੋ-ਘੱਟ 15 ਤੋਂ 30 ਵਾਰ ਆਪਣੀਆਂ ਪਲਕਾਂ ਝਪਕਾਉਣੀਆਂ ਚਾਹੀਦੀਆਂ ਹਨ। ਪਰ ਅੱਜ ਕੱਲ੍ਹ ਕੰਪਿਊਟਰ ਮਾਨੀਟਰ, ਲੈਪਟਾਪ ਅਤੇ ਮੋਬਾਈਲ 'ਤੇ ਕੰਮ ਕਰਨ ਕਾਰਨ ਲੋਕ ਅਜਿਹਾ ਨਹੀਂ ਕਰ ਪਾ ਰਹੇ ਹਨ। ਇਸ ਨਾਲ ਅੱਖਾਂ 'ਤੇ ਵੀ ਅਸਰ ਪੈਂਦਾ ਹੈ ਅਤੇ ਅੱਖਾਂ ਖੁਸ਼ਕ ਹੋ ਜਾਂਦੀਆਂ ਹਨ। ਹਰ 20 ਮਿੰਟ ਵਿੱਚ 20 ਸਕਿੰਟ ਲਈ ਅੱਖਾਂ ਨੂੰ ਆਰਾਮ ਦਿਓ।
ਅੱਖਾਂ ਨੂੰ ਵਾਰ-ਵਾਰ ਧੋਵੋ
ਮੇਕਅੱਪ ਉਤਾਰਨ ਤੋਂ ਬਾਅਦ ਅੱਖਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਬੇਬੀ ਸ਼ੈਂਪੂ ਜਾਂ ਹਲਕੇ ਸਾਬਣ ਦੀ ਵਰਤੋਂ ਕਰਨਾ ਬਿਹਤਰ ਹੈ।
ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਐਨਕਾਂ ਲਗਾਓ
ਜੇਕਰ ਤੁਸੀਂ ਬਾਹਰ ਜਾਂਦੇ ਹੋ ਤਾਂ ਧੂੜ ਅਤੇ ਪ੍ਰਦੂਸ਼ਣ ਤੋਂ ਬਚਣ ਲਈ ਸਨਗਲਾਸ ਜ਼ਰੂਰ ਲਗਾਓ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਤੁਸੀਂ ਜੋ ਵੀ ਸਨਗਲਾਸ ਵਰਤਦੇ ਹੋ ਉਹ ਯੂ.ਬੀ. ਸੁਰੱਖਿਅਤ ਹੋਣੀ ਚਾਹੀਦੀ ਹੈ। ਚਸ਼ਮਾ ਮੈਕੂਲਰ ਡੀਜਨਰੇਸ਼ਨ ਦੇ ਜੋਖਮ ਨੂੰ ਵੀ ਘਟਾਉਂਦਾ ਹੈ।