ਚੈੱਕ ਬਾਊਂਸ ਮਾਮਲੇ ''ਚ ਕੈਦ ਅਤੇ ਹਰਜ਼ਾਨੇ ਦੀ ਸਜ਼ਾ

Tuesday, Oct 07, 2025 - 02:38 PM (IST)

ਚੈੱਕ ਬਾਊਂਸ ਮਾਮਲੇ ''ਚ ਕੈਦ ਅਤੇ ਹਰਜ਼ਾਨੇ ਦੀ ਸਜ਼ਾ

ਅਬੋਹਰ (ਸੁਨੀਲ) : ਜੁਡੀਸ਼ੀਅਲ ਮੈਜਿਸਟ੍ਰੇਟ ਸੁਖਮਨਦੀਪ ਸਿੰਘ ਦੀ ਅਦਾਲਤ 'ਚ 49 ਹਜ਼ਾਰ ਰੁਪਏ ਦੇ ਚੈੱਕ ਬਾਊਂਸ ਦੇ ਮਾਮਲੇ 'ਚ ਆਸ਼ੀਸ਼ ਚੋਪੜਾ ਪੁੱਤਰ ਰਾਜ ਕੁਮਾਰ ਚੋਪੜਾ ਵਾਸੀ ਨਵੀ ਆਬਾਦੀ ਛੋਟੀ ਪੌੜੀ ਦੇ ਵਕੀਲ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ। ਦੂਜੇ ਪਾਸੇ ਸ਼ਿਕਾਇਤਕਰਤਾ ਮਮਤਾ ਸੇਤਿਆ ਪਤਨੀ ਨਿਤਿਨ ਸੇਤਿਆ ਵਾਸੀ ਤਾਰਾ ਅਸਟੇਟ ਦੇ ਵਕੀਲ ਧੀਰਜ ਛਾਬੜਾ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ।
ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਧੀਰਜ ਛਾਬੜਾ ਦੀਆਂ ਦਲੀਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਸ਼ੀਸ਼ ਚੋਪੜਾ ਨੂੰ ਦੋਸ਼ੀ ਪਾਇਆ ਅਤੇ ਉਸਨੂੰ ਤਿੰਨ ਮਹੀਨੇ ਦੀ ਕੈਦ ਅਤੇ 49 ਹਜਾਰ ਰੁਪਏ ਹਰਜ਼ਾਨੇ ਦੀ ਸਜ਼ਾ ਸੁਣਾਈ। ਜ਼ਿਕਰਯੋਗ ਹੈ ਕਿ ਆਸ਼ੀਸ਼ ਚੋਪੜਾ ਨੇ ਮਮਤਾ ਸੇਤੀਆ ਨੂੰ 49 ਹਜ਼ਾਰ ਦਾ ਚੈੱਕ ਦਿੱਤਾ ਸੀ। ਚੈੱਕ ਬੈਂਕ ਵਿੱਚ ਜਮ੍ਹਾਂ ਹੋਣ ਤੋਂ ਬਾਅਦ ਬਾਊਂਸ ਹੋ ਗਿਆ। ਮਮਤਾ ਸੇਤੀਆ ਨੇ ਵਕੀਲ ਧੀਰਜ ਛਾਬੜਾ ਰਾਹੀਂ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ।
 


author

Babita

Content Editor

Related News