ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦੇ ਆਯੁਰਵੈਦਿਕ ਉਪਾਅ

09/03/2022 4:50:55 PM

ਨਵੀਂ ਦਿੱਲੀ : ਕੋਲੇਸਟ੍ਰੋਲ ਦਾ ਉੱਚ ਪੱਧਰ ਤੁਹਾਡੇ ਦਿਲ ਨੂੰ ਗੰਭੀਰ ਰੂਪ ਵਿਚ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਦਿਲ ਦੇ ਦੌਰੇ ਅਤੇ ਹੋਰ ਬੀਮਾਰੀਆਂ ਦੇ ਜ਼ੋਖ਼ਮ ਨੂੰ ਵਧਾ ਸਕਦਾ ਹੈ। ਖਾਣ-ਪੀਣ ਦੀਆਂ ਗ਼ਲਤ ਆਦਤਾਂ, ਜੀਵਨ ਸ਼ੈਲੀ ਅਤੇ ਕਸਰਤ ਦੀ ਕਮੀ ਕੋਲੈਸਟ੍ਰੋਲ ਦਾ ਪੱਧਰ ਵਧਾਉਂਦੀ ਹੈ, ਜਿਸ ਨਾਲ ਦੂਜੇ ਅੰਗਾਂ 'ਤੇ ਵੀ ਅਸਰ ਪੈਂਦਾ ਹੈ। ਆਯੁਰਵੇਦ ਵਿਚ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਵਿਚ ਰੱਖਣ ਦੇ ਉਪਾਅ ਹਨ, ਜਿਸ ਵਿਚ ਖੁਰਾਕ ਵਿਚ ਬਦਲਾਅ, ਯੋਗਾ, ਸਾਹ ਲੈਣ ਦੀਆਂ ਤਕਨੀਕਾਂ ਅਤੇ ਹਰਬਲ ਸਪਲੀਮੈਂਟ ਸ਼ਾਮਲ ਹਨ।
ਜੇਕਰ ਤੁਸੀਂ ਬਿਨਾਂ ਕਿਸੇ ਮਾੜੇ ਪ੍ਰਭਾਵਾਂ ਦੇ ਕੋਲੈਸਟ੍ਰੋਲ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਆਯੁਰਵੈਦਿਕ ਨੁਸਖੇ ਤੁਹਾਡੀ ਮਦਦ ਕਰ ਸਕਦੇ ਹਨ। ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਆਯੁਰਵੈਦਿਕ ਉਪਚਾਰ

ਖੁਰਾਕ ਦੇ ਨਾਲ ਜੀਵਨਸ਼ੈਲੀ ਵਿਚ ਬਦਲਾਅ
ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਇਹ ਜ਼ਰੂਰੀ ਹੈ ਕਿ ਬਲਗਮ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਕਫਾ ਨੂੰ ਸੰਤੁਲਿਤ ਰੱਖਣ ਵਾਲੀ ਅਜਿਹੀ ਖੁਰਾਕ ਜ਼ਰੂਰ ਲੈਣੀ ਚਾਹੀਦੀ ਹੈ। ਨਾਲ ਹੀ ਆਲਸੀ ਜੀਵਨ ਸ਼ੈਲੀ ਕੋਲੈਸਟ੍ਰੋਲ ਲਈ ਚੰਗੀ ਨਹੀਂ।

ਤੇਲ ਦਾ ਸੇਵਨ ਘਟਾਓ
ਪਾਮ ਤੇਲ ਅਤੇ ਨਾਰੀਅਲ ਤੇਲ ਵਿਚ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਐੱਲ. ਡੀ. ਐੱਲ. ਕੋਲੇਸਟ੍ਰੋਲ ਨੂੰ ਵਧਾਉਂਦੀ ਹੈ ਅਤੇ ਦਿਲ ਦੀ ਬੀਮਾਰੀ ਦਾ ਖ਼ਤਰਾ ਵਧਾਉਂਦੀ ਹੈ।

ਧਨੀਏ ਦੇ ਬੀਜਾਂ ਦਾ ਸੇਵਨ
ਤੁਸੀਂ ਅਕਸਰ ਆਯੁਰਵੈਦਿਕ ਇਲਾਜ ਵਿਚ ਧਨੀਏ ਦੇ ਬੀਜਾਂ ਦੀ ਵਰਤੋਂ ਕਰਦੇ ਹੋਏ ਦੇਖਿਆ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਇਹ ਬੀਜ ਫੋਲਿਕ ਐਸਿਡ, ਵਿਟਾਮਿਨ-ਏ ਅਤੇ ਵਿਟਾਮਿਨ-ਸੀ ਨਾਲ ਭਰਪੂਰ ਹੁੰਦੇ ਹਨ। ਇਹ ਪੋਸ਼ਕ ਤੱਤ ਸਰੀਰ ਨੂੰ ਡੀਟੌਕਸ ਕਰਨ ਲਈ ਸਭ ਤੋਂ ਵਧੀਆ ਹਨ।

ਮੇਥੀ ਦੇ ਬੀਜਾਂ ਦੀ ਵਰਤੋਂ
ਮੇਥੀ ਦੇ ਬੀਜ ਸਦੀਆਂ ਤੋਂ ਭੋਜਨ ਦਾ ਸੁਆਦ ਵਧਾਉਣ ਦਾ ਕੰਮ ਕਰਦੇ ਆ ਰਹੇ ਹਨ। ਨਾਲ ਹੀ ਮੇਥੀ ਦੇ ਬੀਜ ਆਪਣੇ ਔਸ਼ਧੀ ਗੁਣਾਂ ਕਾਰਨ ਪੁਰਾਣੇ ਸਮੇਂ ਤੋਂ ਹੀ ਵਰਤੇ ਜਾ ਰਹੇ ਹਨ। ਇਹ ਬੀਜ ਵਿਟਾਮਿਨ-ਈ ਨਾਲ ਭਰਪੂਰ ਹੁੰਦੇ ਹਨ ਅਤੇ ਕਈ ਤਰ੍ਹਾਂ ਦੇ ਐਂਟੀ-ਡਾਇਬੀਟਿਕ, ਐਂਟੀਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ।

ਯੋਗਾ ਦਾ ਅਭਿਆਸ
ਸਿਹਤਮੰਦ ਜੀਵਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਹਰ ਰੋਜ਼ ਸਰੀਰ ਨੂੰ ਕਿਰਿਆਸ਼ੀਲ ਰੱਖੀਏ। ਇਸ ਲਈ ਸਭ ਤੋਂ ਵਧੀਆ ਤਰੀਕਾ ਹੈ ਰੋਜ਼ਾਨਾ ਕਸਰਤ ਕਰਨਾ ਤਾਂ ਕਿ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਲੈਵਲ ਦੇ ਨਾਲ-ਨਾਲ ਕੋਲੈਸਟ੍ਰੋਲ ਵੀ ਸੰਤੁਲਿਤ ਰਹੇ।


sunita

Content Editor

Related News