ਸਿਹਤ ਲਈ ਬਹੁਤ ਗੁਣਕਾਰੀ ਹੈ ''ਅਜਵੈਣ'', ਜੋੜਾਂ ਦੇ ਦਰਦ ਦੇ ਨਾਲ-ਨਾਲ ਬਦਹਜ਼ਮੀ ਵੀ ਕਰਦੀ ਹੈ ਦੂਰ

07/08/2023 2:12:26 PM

ਨਵੀਂ ਦਿੱਲੀ- ਅਜਵੈਣ ਦੀ ਵਰਤੋਂ ਮਸਾਲੇ ਦੇ ਰੂਪ 'ਚ ਹਰ ਰਸੋਈ 'ਚ ਕੀਤੀ ਜਾਂਦੀ ਹੈ। ਦਾਦੀ-ਨਾਨੀ ਦੇ ਨੁਸਖ਼ੇ 'ਚ ਢਿੱਡ ਦਰਦ ਹੋਣ 'ਤੇ ਅਜਵੈਣ ਦੀ ਫੱਕੀ ਮਾਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਖਾਣੇ ਦਾ ਸੁਆਦ ਵਧਾਉਂਦੀ ਹੈ, ਨਾਲ ਹੀ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਇਸ ਦਾ ਚੂਰਨ ਬਣਾ ਕੇ ਖਾਣ ਨਾਲ ਪਾਚਨ ਕਿਰਿਆ ਦਰੁੱਸਤ ਰਹਿੰਦੀ ਹੈ। ਅਜਵੈਣ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣਾਂ ਕਾਰਨ ਦਵਾਈ ਦਾ ਕੰਮ ਵੀ ਕਰਦੀ ਹੈ। ਵਿਸ਼ੇਸ਼ ਕਰਕੇ ਢਿੱਡ ਦਰਦ, ਗੈਸ ਬਣਨ, ਸਰਦੀ-ਜ਼ੁਕਾਮ, ਜੋੜਾਂ ਦੇ ਦਰਦ 'ਚ ਇਸ ਦੀ ਵਰਤੋਂ ਦਵਾਈ ਦੇ ਰੂਪ 'ਚ ਕੀਤੀ ਜਾਂਦੀ ਹੈ। ਅਜਵੈਣ ਦੀ ਵਰਤੋਂ ਸਾਨੂੰ ਕਈ ਰੋਗਾਂ ਤੋਂ ਦੂਰ ਰੱਖਦੀ ਹੈ। 

ਆਓ ਜਾਣੀਏ ਇਸ ਦੇ ਲਾਭ :-
ਕਾਲੀ ਖਾਂਸੀ:
10 ਗ੍ਰਾਮ ਅਜਵੈਣ, 3 ਗ੍ਰਾਮ ਲੂਣ ਪੀਸ ਕੇ 40 ਗ੍ਰਾਮ ਸ਼ਹਿਦ 'ਚ ਮਿਲਾਓ। ਦਿਨ 'ਚ 3-4 ਵਾਰ ਥੋੜ੍ਹੀ-ਥੋੜ੍ਹੀ ਚਟਣ ਨਾਲ ਖਾਂਸੀ 'ਚ ਫ਼ਾਇਦਾ ਹੋਵੇਗਾ। 

ਜ਼ੁਕਾਮ: ਅਜਵੈਣ ਨੂੰ ਤਵੇ 'ਤੇ ਗਰਮ ਕਰ ਕੇ ਕੱਪੜੇ ਦੀ ਪੋਟਲੀ ਬਣਾ ਕੇ ਸੁੰਘਣ ਨਾਲ ਛਿੱਕਾਂ ਆ ਕੇ ਬੰਦ ਨੱਕ ਖੁੱਲ੍ਹ ਜਾਂਦਾ ਹੈ। ਜੇ ਜ਼ੁਕਾਮ 'ਚ ਸਿਰ ਦਰਦ ਹੋਵੇ ਤਾਂ ਦੂਰ ਹੋ ਜਾਂਦਾ ਹੈ। 

PunjabKesari

ਗਲੇ ਦੀ ਸੋਜ: ਗਰਮ ਪਾਣੀ ਨਾਲ ਇਕ ਚਮਚਾ ਅਜਵੈਣ 3-4 ਵਾਰ ਇਕ ਹਫ਼ਤੇ ਤੱਕ ਵਰਤੋਂ ਕਰਨ ਨਾਲ ਗਲੇ ਦੀ ਸੋਜ ਦੂਰ ਹੋ ਜਾਂਦੀ ਹੈ।

ਢਿੱਡ ਦੇ ਕੀੜੇ: ਅਜਵੈਣ ਦਾ ਚੂਰਨ 5 ਗ੍ਰਾਮ ਲੱਸੀ ਦੇ ਨਾਲ ਲੈਣ ਨਾਲ ਢਿੱਡ ਦੇ ਕੀੜੇ ਨਸ਼ਟ ਹੋ ਜਾਂਦੇ ਹਨ।

ਪੱਥਰੀ: ਅਜਵੈਣ ਨੂੰ ਮੂਲੀ ਦੇ ਰਸ 'ਚ ਮਿਲਾ ਕੇ ਖਾਣ ਨਾਲ ਪੱਥਰੀ ਗਲ ਕੇ ਨਿਕਲ ਜਾਂਦੀ ਹੈ।

ਚਮੜੀ ਰੋਗ: ਅਜਵੈਣ ਨੂੰ ਪੀਸ ਕੇ ਦਾਦ, ਖਾਰਸ਼ ਆਦਿ ਚਮੜੀ ਸਬੰਧੀ ਰੋਗਾਂ 'ਤੇ ਲਗਾਉਣ ਨਾਲ ਲਾਭ ਹੁੰਦਾ ਹੈ। 

ਜੋੜਾਂ ਦਾ ਦਰਦ: ਅਜਵੈਣ ਦੇ ਤੇਲ ਦੀ ਮਾਲਿਸ਼ ਕਰਨ ਨਾਲ ਜੋੜਾਂ ਦਾ ਦਰਦ, ਜਕੜਨ ਅਤੇ ਸਰੀਰ ਦੇ ਅਨੇਕਾਂ ਹਿੱਸਿਆਂ 'ਚ ਦਰਦ ਆਦਿ 'ਚ ਲਾਭ ਹੁੰਦਾ ਹੈ।

PunjabKesari

ਕਿੱਲ-ਮੁਹਾਸਿਆਂ ਦੇ ਨਿਸ਼ਾਨ: ਕਿੱਲ-ਮੁਹਾਸਿਆਂ ਦੇ ਨਿਸ਼ਾਨਾਂ ਨੂੰ ਹੌਲੀ-ਹੌਲੀ ਘੱਟ ਕਰਨ ਲਈ ਅਜਵੈਣ ਦੇ ਪਾਊਡਰ ਨੂੰ ਦਹੀਂ 'ਚ ਮਿਲਾ ਕੇ ਨਿਯਮਤ ਕੁਝ ਦਿਨ ਲਗਾਓ। ਅੱਧੇ ਘੰਟੇ ਬਾਅਦ ਚਿਹਰਾ ਕੋਸੇ ਪਾਣੀ ਨਾਲ ਧੋ ਲਓ।

ਦੰਦਾਂ ਦਾ ਦਰਦ: ਜੇਕਰ ਦੰਦਾਂ ਦਾ ਦਰਦ ਹੋਵੇ ਅਤੇ ਡਾਕਟਰ ਦੇ ਕੋਲ ਉਸ ਸਮੇਂ ਜਾਣਾ ਮੁਸ਼ਕਲ ਹੋਵੇ ਤਾਂ 1 ਕੱਪ ਪਾਣੀ ਵਿਚ ਇਕ ਚਮਚਾ ਪੀਸੀ ਅਜਵੈਣ ਅਤੇ ਥੋੜ੍ਹਾ ਜਿਹਾ ਲੂਣ ਪਾ ਕੇ ਉਬਾਲ ਲਓ। ਜੇ ਪਾਣੀ ਕੋਸਾ ਹੋਵੇ ਤਾਂ ਉਸ ਨੂੰ ਮੂੰਹ ਵਿਚ ਲੈ ਕੇ ਕੁੱਝ ਦੇਰ ਤਕ ਰੱਖੋ ਅਤੇ ਬਾਅਦ ਵਿਚ ਕੁਰਲੀ ਕਰ ਕੇ ਸੁੱਟ ਦਿਓ। ਦਿਨ ਵਿਚ ਤਿੰਨ ਤੋਂ ਚਾਰ ਵਾਰ ਇਸ ਕਿਰਿਆ ਨੂੰ ਦੁਹਰਾਉ, ਆਰਾਮ ਮਿਲੇਗਾ।

PunjabKesari

ਬਦਹਜ਼ਮੀ: ਖਾਣਾ ਖਾਣ ਤੋਂ ਬਾਅਦ ਭਾਰੀਪਣ ਹੋਣ 'ਤੇ ਇਕ ਚਮਚਾ ਅਜਵੈਣ ਨੂੰ ਚੁਟਕੀ ਭਰ ਅਦਰਕ ਦੇ ਪਾਊਡਰ ਨਾਲ ਖਾਣ ਨਾਲ ਫ਼ਾਇਦਾ ਮਿਲਦਾ ਹੈ।

ਪੀਰੀਅਡਸ : ਪੀਰੀਅਡਸ ਦੌਰਾਨ ਹੋਣ ਵਾਲੀ ਦਰਦ ਤੋਂ ਛੁਟਕਾਰਾ ਪਾਉਣ ਲਈ ਅਜਵੈਣ ਦਾ ਪਾਣੀ ਬਹੁਤ ਲਾਭਦਾਇਕ ਹੈ। ਰਾਤ ਨੂੰ 1 ਗਿਲਾਸ ਪਾਣੀ 'ਚ ਇਕ ਚਮਚਾ ਅਜਵੈਣ ਪਾ ਕੇ ਭਿਉਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਪੀ ਲਓ।


sunita

Content Editor

Related News