ਜੀ.ਟੀ.ਬੀ. ਹਾਕੀ : ਇੰਡੀਅਨ ਆਇਲ, ਐੱਸ.ਸੀ.ਆਰ. ਦੀ ਲਗਾਤਾਰ ਦੂਸਰੀ ਜਿੱਤ

09/13/2017 9:34:49 PM

ਮੁੰਬਈ— ਸਾਬਕਾ ਚੈਂਪੀਅਨ ਇੰਡੀਅਨ ਆਇਲ ਅਤੇ ਦੱਖਣ-ਮੱਧ ਰੇਲਵੇ (ਐੱਸ.ਸੀ.ਆਰ.) ਨੇ 13ਵੀਂ ਪੀ.ਐੱਮ.ਸੀ. ਬੈਂਕ ਗੁਰੂ ਤੇਗ ਬਹਾਦੁਰ ਗੋਲਡ ਕੱਪ ਆਲ ਇੰਡੀਆ ਹਾਕੀ ਟੂਰਨਾਮੈਂਟ 'ਚ ਬੁੱਧਵਾਰ ਨੂੰ ਇੱਥੇ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ।
ਗਰੁੱਪ 'ਬੀ' ਦੇ ਮੈਚ 'ਚ ਮੁੰਬਈ ਦੀ ਇੰਡੀਅਨ ਆਇਲ ਨੇ ਐੱਮ.ਐੱਚ.ਏ.ਐੱਲ. ਪ੍ਰਧਾਨ ਇਕਾਦਸ਼ ਨੂੰ 4-2 ਨਾਲ ਹਰਾਇਆ ਤਾਂ ਗਰੁੱਪ 'ਏ' ਦੇ ਮੈਚ 'ਚ ਸਿੰਕਦਰਾਬਾਦ ਦੀ ਐੱਸ.ਸੀ.ਆਰ. ਇਕ ਗੋਲ ਨਾਲ ਪਿੱਛੇ ਰਹਿਣ ਤੋਂ ਬਾਅਦ ਵੀ ਪੈਟਰੋਲੀਅਮ ਕਾਰਪੋਰੇਸ਼ਨ (ਬੀ.ਪੀ.ਸੀ.ਐੱਲ.) ਨੂੰ 3-1 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਦੋਵੇਂ ਟੀਮਾਂ ਆਪਣੇ-ਆਪਣੇ ਗਰੁੱਪ 'ਚ ਚੋਟੀ 'ਤੇ ਹਨ।  ਐੱਮ.ਐੱਚ.ਏ.ਐੱਲ. ਪ੍ਰਧਾਨ ਇਕਾਦਸ਼ ਅਤੇ ਬੀ.ਪੀ.ਸੀ.ਐੱਲ. ਲਗਾਤਾਰ 2 ਮੈਚਾਂ 'ਚ ਹਾਰ ਕੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਏ ਹਨ।


Related News