ਸਵਾਰੀਆਂ ਨਾਲ ਭਰੀ ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ, 35 ਲੋਕ ਜ਼ਖਮੀ

Sunday, Aug 22, 2021 - 02:29 PM (IST)

ਸਵਾਰੀਆਂ ਨਾਲ ਭਰੀ ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ, 35 ਲੋਕ ਜ਼ਖਮੀ

ਸੋਲਨ- ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ-5 'ਤੇ ਜਾਬਲੀ 'ਚ ਐਤਵਾਰ ਸਵੇਰੇ ਸੇਬਾਂ ਨਾਲ ਭਰੇ ਟਰੱਕ ਦੀ ਬ੍ਰੇਕ ਫੇਲ੍ਹ ਹੋ ਗਈ। ਇਸ ਤੋਂ ਬਾਅਦ ਬੇਕਾਬੂ ਟਰੱਕ ਸਵਾਰੀਆਂ ਨਾਲ ਭਰੀ ਨਿੱਜੀ ਬੱਸ ਨਾਲ ਟਕਰਾ ਗਿਆ। ਟਕੱਰ ਤੋਂ ਬਾਅਦ ਬੱਸ ਅਤੇ ਟਰੱਕ ਦੋਵੇਂ ਹਾਈਵੇ 'ਤੇ ਪਲਟ ਗਏ। ਜਾਣਕਾਰੀ ਮੁਤਾਬਕ, ਦੁਰਘਟਨਾ 'ਚ 35 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਧਰਮਪੁਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ 'ਤੇ ਮੁੱਖ ਬਾਜ਼ਾਰ ਕੰਡਾਘਾਟ 'ਚ ਇਕ ਟਰੱਕ ਦੀ ਬ੍ਰੇਕ ਫੇਲ੍ਹ ਹੋ ਗਈ ਸੀ। ਬੇਕਾਬੂ ਟਰੱਕ ਨਾਲ ਟੱਕਰ ਤੋਂ ਬਾਅਦ ਪਿਕਅਪ ਸਮੇਤ ਇਕ ਤੋਂ ਬਾਅਦ ਇਕ 17 ਗੱਡੀਆਂ ਆਪਸ 'ਚ ਟਕਰਾਅ ਗਈਆਂ। 8 ਗੱਡੀਆਂ 'ਚ ਜ਼ੋਰਦਾਰ ਜਦਕਿ 9 'ਚ ਮਾਮੂਲੀ ਟੱਕਰ ਹੋਈ। ਇਸ ਦੌਰਾਨ ਮੌਕੇ 'ਤੇ ਤਾਇਨਾਤ ਟ੍ਰੈਫਿਕ ਪੁਲਸ ਮੁਲਾਜ਼ਮ ਵਾਲ-ਵਾਲ ਬਚ ਗਿਆ ਸੀ। 

ਸੇਬਾਂ ਨਾਲ ਲੱਦਿਆ ਟਰੱਕ ਸੋਲਨ ਵਲ ਜਾ ਰਿਹਾ ਸੀ। ਬੇਕਾਬੂ ਟਰੱਕ ਦੀ ਟੱਕਰ ਨਾਲ ਸੋਲਨ ਦੀ ਲੈਨ 'ਚ 14 ਕਾਰਾਂ ਅਤੇ ਉਲਟ ਦਿਸ਼ਾ 'ਚ ਸ਼ਿਮਲਾ ਦੀ ਲੈਨ 'ਤੇ ਇਕ ਪਿਕਅਪ ਅਤੇ ਦੋ ਕਾਰਾਂ ਆਪਸ 'ਚ ਟਕਰਾ ਗਈਆਂ ਸਨ। 


author

Rakesh

Content Editor

Related News